ਨਵੇਂ ਸਾਲ ਤੇ ਨਵਾਂ ਜਨਮ ਦਿਨ ਮੁਬਾਰਕ

ਜਨਮ ਦਿਨ ਮੁਬਾਰਕ ਹੋਵੇ ਮੇਰੇ ਸੋਹਣੇ ਲਾਲ ਜੀਉ…. ਧੰਨ ਭਾਗ ਮਨੁੱਖੀ ਨਸਲ ਹੈ ਤੂੰ,      (ਸਮਾਜ ਵੀਕਲੀ)

ਮਾਂ ਦੇ ਮੋਹ ਦੀ ਫਸਲ ਹੈ ਤੂੰ।
ਜਦ ਤਕ ਸਾਹਾ ਦਾ ਤਾਣਾ ਏ,
ਤੇਰੀ ਮਾਂ ਨੇ ਮੋਹ ਨਿਭਾਣਾ ਏ।
ਤੂੰ ਮੇਰਾ ਹੀ ਤਾ ਹਿੱਸਾ ਏ,
ਕਿਵੇ ਕਹਿਦਾ ਗੈਰ ਦਾ ਕਿੱਸਾ ਏ।
ਜਦ ਬੁਰਾ ਤੈਨੂ ਕੋਈ ਕਹਿ ਜਾਵੇ,
ਮਾਂ ਤੜਪ ਕੇ ਅੰਦਰੋ ਰਹਿ ਜਾਵੇ।
ਮੰਨਿਆ ਕੇ ਤੂੰ ਹੁਣ ਜਵਾਨ ਏ,
ਪਰ ਇਸ ਗਲ ਤੋ ਅਣਜਾਣ ਏ।
ਮਾਂ ਸਭ ਕੁਜ ਮਾਫ ਹੈ ਕਰ ਜਾਦੀ
ਘੁੱਟ ਸਬਰਾ ਦੇ ਹੈ ਭਰ ਜਾਦੀ।
ਪਰ ਵਕਤ ਗਿਆ ਵਾਪਿਸ ਆਂਦਾ ਨਾ
ਮਾਂ ਜੇਹੇ ਲਾਡ ਕੋਈ ਲਾਡਾਂਦਾ ਨਾ।
ਮਾ ਸਦਾ ਦੁਆਵਾਂ ਮੰਗ ਦੀ ਏ
ਤੂੰ ਖੁਸ਼ ਰਿਹੇ ਮੇਰੇ ਲਾਲ ਸਦਾ।
ਮੇਰੀ ਤਾ ਉਮਰ ਹੁਣ ਲੰਘ ਗੀ ਏ
ਜੋ ਆਖਰੀ ਸਾਹ ਬਚੇ ਪੁਤਰਾ
ਓਵੀ ਥੋਡੇ ਲੇਖੇ ਲਾਣੇ ਨੇ।
ਇਹ ਦਿਨ ਸਦਾ ਨਹੀ ਰਹਿਣੇ
ਫਿਰ ਕਦੇ ਨਾ ਮਾਂ ਆਕੇ,
ਚੰਗੇ ਮਾੜੇ”ਪ੍ਰੀਤ” ਸਮਝਾਣੇ ਨੇ।

ਡਾ.ਲਵਪ੍ਰੀਤ ਜਵੰਦਾ 9814203357

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸ਼ੁਭ ਆਰੰਭ ਕਰਵਾਈਂ ਰੱਬਾ!
Next articleਕਿਤੇ ਠੰਢੇ ਬਸਤੇ ਨਾ ਪੈ ਜਾਣ 1158 ਭਰਤੀਆਂ