(ਸਮਾਜ ਵੀਕਲੀ)
ਖੁਸ਼ ਰਹਿਣ ਸਾਰੇ ਸਦਾ, ਕਦੇ ਗ਼ਮਾਂ ਦੀ ਨਾ ਬਾਤ ਹੋਵੇ
ਭੁੱਖਾ ਸੋਵੇਂ ਨਾ ਕੋਈ, ਹਰ ਇਕ ਦੇ ਪੋਸ਼ਾਕ ਹੋਵੇ
ਹੱਕ ਖੋਵੇ ਨਾ ਕੋਈ,ਵੰਡ ਛੱਕਣ ਦੀ ਜਾਚ ਹੋਵੇ
ਕਰਨ ਮਿਹਨਤਾ ਹੀ ਸਾਰੇ, ਲੁੱਟਣ ਦਾ ਨਾ ਖਿਆਲ ਹੋਵੇ
ਚੜਦੀ ਕਲਾ ਵਾਲਾ 2025 ਨਵਾਂ ਸਾਲ ਹੋਵੇ
ਭਾਈਚਾਰਾ ਇਕੱਠਾ, ਤੇ ਦਿਲਾਂ ਚ ਪਿਆਰ ਹੋਵੇ
ਰਲਮਿਲ ਰਹਿਣ ਸਾਰੇ, ਸਦਾ ਧੀਆਂ ਦਾ ਸਤਿਕਾਰ ਹੋਵੇ
ਨਸ਼ਾ ਜੜੋਂ ਹੋਜੇ ਖਤਮ,ਖੇਡਾਂ ਚ ਧਿਆਨ ਹੋਵੇ
ਬੇਅਦਬੀ ਤੇ ਰੋਕ ਲੱਗੇ, ਗੁਰਬਾਣੀ ਦਾ ਗਿਆਨ ਹੋਵੇ
ਸਭ ਨੂੰ ਰੁਜ਼ਗਾਰ ਮਿਲੇ, ਵਿਦੇਸ਼ ਵਾਲਾ ਨਾ ਖਿਆਲ ਹੋਵੇ
ਚੜਦੀ ਕਲਾ ਵਾਲਾ 2025 ਨਵਾਂ ਸਾਲ ਹੋਵੇ
ਖੁਸ਼ਹਾਲ ਹੋਵੇ ਅੰਨ ਦਾਤਾ,ਫਸਲ ਨਾ ਖਰਾਬ ਹੋਵੇ
ਲਾਉਣੇ ਪੈਣ ਨਾ ਧਰਨੇ, ਡੱਲੇਵਾਲ ਸਿਹਤਯਾਬ ਹੋਵੇ
ਪੱਗ ਪਹਿਚਾਣ ਏ ਸਾਡੀ, ਇਸਦਾ ਬਣਦਾ ਸਤਿਕਾਰ ਹੋਵੇ
ਗੁਰੂ ਘਰਾਂ ਵਿਚ ਸਦਾ, ਸਿੱਖੀ ਦਾ ਪ੍ਰਚਾਰ ਹੋਵੇ
ਕਰ ਅਰਦਾਸ ਸੰਧੂਆ, ਨਵਾਂ ਵਰ੍ਹਾ ਖੁਸ਼ਹਾਲ ਹੋਵੇ
ਚੜਦੀ ਕਲਾ ਵਾਲਾ 2025 ਨਵਾਂ ਸਾਲ ਹੋਵੇ
ਪ੍ਰਦੇਸੀ ਵੱਸਦੇ ਵੀਰਾਂ ਨੂੰ ਚੰਗੀ ਕਮਾਈ ਹੋਵੇ
ਰਾਗੀ ਢਾਡੀ ਕਵੀਸ਼ਰਾ ਦੀ ਫੁੱਲ ਚੜਾਈ ਹੋਵੇ
ਬੇਕਸੂਰ ਬੰਦੀ ਸਿੰਘਾਂ ਦੀ ਰਿਹਾਈ ਹੋਵੇ
ਬੰਦ ਹੋ ਜਾਵਣ ਐਕਸੀਡੈਂਟ ਵਾਹਿਗੁਰੂ ਹਰ ਥਾਂ ਹੀ ਸਹਾਈ ਹੋਵੇ
ਹੱਸਦੇ ਵੱਸਦੇ ਰਹਿਣ ਮੱਲ੍ਹੇ ਵਾਲੇ ਸਾਰਾ ਪੰਜਾਬ ਖੁਸ਼ਹਾਲ ਹੋਵੇ
ਚੜਦੀ ਕਲਾ ਵਾਲਾ 2025 ਨਵਾਂ ਸਾਲ ਹੋਵੇ
ਧਰਮਾਂ ਦੇ ਨਾਂ ਤੇ ,ਕਦੇ ਨਾ ਲੜਾਈ ਹੋਵੇ
ਨਾ ਕੋਈ ਮਰੇ ਬੇਕਸੂਰ, ਨਾ ਫੜੋ ਫੜਾਈ ਹੋਵੇ
ਚੰਗੀਆਂ ਹੋਣ ਸਰਕਾਰਾਂ ਪੰਜਾਬ ਦੀ ਭਲਾਈ ਹੋਵੇ
ਸੂਝਵਾਨ ਹੋਣ ਜੱਥੇਦਾਰ, ਤੇ ਕੋਮ ਦੀ ਚੜਾਈ ਹੋਵੇ
ਝੂਲਣ ਕੇਸਰੀ ਨਿਸ਼ਾਨ, ਜੈਕਾਰਾ ਬੋਲੇ ਸੋ ਨਿਹਾਲ ਹੋਵੇ
ਚੜਦੀ ਕਲਾ ਵਾਲਾ 2025 ਨਵਾਂ ਸਾਲ ਹੋਵੇ !!
