(ਸਮਾਜ ਵੀਕਲੀ)
ਅੱਜ ਵੀ ਰੁਲਦੇ ਮਜ਼ਦੂਰ ਪਏ ਆ
ਤੇ ਉਹੀ ਹਾਲ ਕਿਸਾਨਾਂ ਦਾ
ਚੜ ਆਇਆ ਫਿਰ 2025,,,,,,
ਤੇ ਵਾਰਿਸ ਨਹੀਂ ਕੋਈ ਜਾਨਾਂ ਦਾ
ਹਿੰਦੂ ਮੁਸਲਮ ਲੜਦੇ ਪਏ ਆ
ਲੜ ਆਪਸ ਵਿੱਚ ਮਾਰਦੇ ਪਏ ਆ
ਗੋਲੀਆਂ ਬੰਬ ਬਥੇਰੇ ਚੱਲਦੇ
ਨਹੀਂ ਅੰਤ ਕੋਈ ਕਿਰਪਾਨਾਂ ਦਾ
ਤੇ 2024 ਬਦਲ ਗਿਆ ਭਾਵੇਂ
ਵਾਰਿਸ ਨਹੀਂ ਕੋਈ ਜਾਨਾਂ ਦਾ
ਦਿਨ ਮਹੀਨੇ ਸਾਲ ਬਦਲ ਗਏ
ਨਹੀਂ ਬਦਲਦੇ ਬੰਦੇ
ਭੁੱਖ ਮਰੀ ਗਰੀਬੀ ਇੱਥੇ ਉਹੀ ਸਾਰੇ ਧੰਦੇ
ਨਹੀਂ ਬਦਲਿਆ ਰੁਤਬਾ ਇਥੇ ਪ੍ਰਚਾਰਕ ਤੇ ਵਿਦਵਾਨਾਂ ਦਾ
ਚੜ ਆਇਆ ਭਾਵੇਂ 2025 ਵਾਰਿਸ ਨਹੀਂ ਕੋਈ ਜਾਨਾ ਦਾ
ਗੁਰਮੀਤ ਡਮਾਣੇ ਵਾਲਿਆ ਫਿਰ
ਵੀ ਕਰੀਏ ਰੌਸ਼ਨੀਆਂ
ਝੂਠ ਮੂਠ ਦੀਆਂ ਸਭ ਨੂੰ ਰਲਕੇ
ਦਈਏ ਅੱਜ ਵਧਾਈਆਂ
ਘੁਟਿਆ ਹੀ ਰਹਿਣਾ ਗਲਾ ਇੱਥੇ ਤਾਂ
ਗਰੀਬਾਂ ਦੇ ਅਰਮਾਨਾਂ ਦਾ
ਚੜ੍ਹ ਆਇਆ ਭਾਵੇਂ ਵੀਹ ਸੌਂ ਪੱਚੀ
ਵਾਰਿਸ ਨਹੀਂ ਕੋਈ ਜਾਨਾ ਦਾ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ