*ਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਸੇਧ ਲੈਣ ਦੀ ਲੋੜ-ਪ੍ਰਧਾਨ ਅਵਤਾਰ ਹੀਰ ਜਰਮਨ*
ਪੁਰਤਗਾਲ/ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ (ਯੂਰੋਪ) ਤੇ ਧੰਨ ਧੰਨ ਸੰਤ ਰਾਮਾਨੰਦ ਜੀ ਸੋਚ ਸੰਸਥਾ ਵਲੋਂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪੁਰਤਗਾਲ ਵਿਖੇ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ‘ਚ ਕੀਰਤਨੀ ਜੱਥਿਆਂ ਨੇ ਕੀਰਤਨ ਰਾਹੀਂ ਉਨਾਂ ਦੇ ਜੀਵਨ, ਸੋਚ ਤੇ ਫ਼ਲਸਫੇ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਬੋਲਦਿਆਂ ਸ੍ਰੀ ਅਵਤਾਰ ਹੀਰ ਜਰਮਨ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ (ਯੂਰੋਪ) ਤੇ ਧੰਨ ਧੰਨ ਸੰਤ ਰਾਮਾਨੰਦ ਜੀ ਸੋਚ ਸੰਸੰਥਾ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਤੋਂ ਸੇਧ ਲੈਣ ਦੀ ਲੋੜ ਹੈ | ਉਨਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਬਾਣੀ ਵੀ ਸਾਨੂੰ ਇਹੀ ਪ੍ਰੇਰਿਤ ਕਰਦੀ ਹੈ ਕਿ ਅਸੀਂ ਇੱਕ ਉੱਚੀ ਤੇ ਸੁੱਚੀ ਸੋਚ ਦੇ ਧਾਰਨੀ ਬਣ ਕੇ ਆਪਣੇ ਸਮਾਜ ਲਈ ਬਿਨਾਂ ਕਿਸੇ ਸੁਆਰਥ ਦੇ ਕੰਮ ਕਰਦੇ ਰਹੀਏ | ਇਸ ਮੌਕੇ ਅਵਤਾਰ ਹੀਰ ਜਰਮਨ, ਰਾਜ ਕੁਮਾਰ ਵਿਆਨਾ ਚੇਅਰਮੈਨ, ਸੰਜੀਵ ਕੁਮਾਰ ਬੰਗੜ ਵਾਈਸ ਪ੍ਰਧਾਨ, ਯਸ਼ਪਾਲ ਮੱਲ ਕੈਸ਼ੀਅਰ, ਗੁਰਦੀਪ ਕੁਮਾਰ ਬਿੱਲਾ, ਮਨਦੀਪ ਕੁਮਾਰ ਰਿੰਕੂ, ਗਗਨ, ਦਿਨੇਸ਼ ਕੁਮਾਰ ਹੀਰ, ਓਾਕਾਰ ਹੀਰ, ਨੀਰਜ ਕੁਮਾਰ ਤੇ ਹੋਰ ਸੰਗਤਾਂ ਹਾਜ਼ਰ ਸਨ | ਇਸ ਮੌਕੇ ਲੰਗਰ ਤੇ ਫ਼ਲ-ਫ਼ਰੂਟ ਵੀ ਵਰਤਾਏ ਗਏ |