ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਕੰਗ ਜਗੀਰ ਵਿਖੇ ਸਥਿਤ ਗੁਰੂਦੁਆਰਾ ਭਾਈ ਬਾਲਾ ਜੀ ਵਿਖੇ ਧੰਨ ਧੰਨ ਨਾਭ ਕੰਵਲ ਸ੍ਰੀ ਰਾਜਾ ਸਾਹਿਬ ਜੀ ਦੇ ਸੇਵਾਦਾਰਾਂ ਵਲੋਂ ਰਾਜਾ ਸਾਹਿਬ ਬਲੱਡ ਗਰੁੱਪ ਤੇ ਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ 41 ਖੂਨਦਾਨੀਆਂ ਨੇ ਸਵੈ ਇਛੁੱਕ ਖੂਨਦਾਨ ਕੀਤਾ | ਇਸ ਮੌਕੇ ਬੋਲਦਿਆਂ ਸਮੂਹ ਸੇਵਾਦਾਰਾਂ ਨੇ ਕਿਹਾ ਕਿ ਖੂਨਦਾਨ ਇੱਕ ਮਹਾਂ ਦਾਨ ਹੈ | ਖੂਨਦਾਨ ਕਰਕੇ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ | ਇਸ ਮੌਕੇ ਸਮੂਹ ਸੇਵਾਦਾਰਾਂ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਕੱਪ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਤੇ ਰਿਫਰੈਸ਼ਮੈਂਟ ਦੇ ਤੌਰ ‘ਤੇ ਦੁੱਧ ਤੇ ਫ਼ਲ-ਫਰੂਟ ਦਿੱਤੇ ਗਏ | ਇਸ ਮੌਕੇ ਦਲਜੀਤ ਸਿੰਘ ਕਾਕਾ ਬੜੇ ਪਿੰਡੀਆ, ਹਰਜੀਤ ਸਿੰਘ ਢਿੱਲੋਂ, ਲਖਵੀਰ ਸਿੰਘ ਲਾਲੀ ਬਾਸੀ, ਸੁੱਖਾ ਕੰਗ ਜਗੀਰ, ਨਿੰਦਰ ਅੱਪਰਾ, ਕੁਲਦੀਪ ਸਿੰਘ ਜੌਹਲ ਮੈਂਬਰ ਪੰਚਾਇਤ, ਵਰਿੰਦਰ ਢੰਡਵਾੜ, ਪਵਨ ਨੂਰਮਹਿਲੀਆ, ਕਾਲਾ ਰਾਜਪੁਰੀਆ, ਬੁੱਧ ਪਾਲਨੌਂ, ਸੇਵਾ ਸੁਲਤਾਨਪੁਰ ਵਾਲਾ, ਚੰਨੀ ਭਰੋਮਜਾਰਾ, ਜੱਗੀ ਗਰਚਾ, ਲਾਡਾ ਗੜੀ ਮਹਾਂ ਸਿੰਘ, ਛਿੰਦਾ ਸਮਰਾੜੀ, ਦੀਪਾ ਕੰਗ, ਰਵੀ ਜਗਤਪੁਰ, ਸੋਨੂੰ ਜੌਹਲ, ਪਾਲਾ ਜੌਹਲ ਤੇ ਹੋਰ ਸੇਵਾਦਾਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj