ਇਸ ਮੌਕੇ ਚੋਟੀ ਦੇ ਗਾਇਕ ਕਲਾਕਾਰ ਆਪਣੀ ਹਾਜਰੀ ਲਗਵਾਉਣ ਗੇ :- ਰਣਜੀਤ ਸਰੋਆ
ਫਿਲੌਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਧੰਨ ਧੰਨ ਦਰਬਾਰ ਬੀਰੂ ਮਸਤ ਜੀ ਪਿੰਡ ਢੇਸੀਆਂ ਕਾਹਨਾਂ (ਜਲੰਧਰ) ਵਿਖੇ ਸਮੂਹ ਨਗਰ ਨਿਵਾਸੀ ਬਾਬਾ ਜੀ ਦੀ ਸੰਗਤ , ਗ੍ਰਾਮ ਪੰਚਾਇਤ ਢੇਸੀਆਂ ਕਾਹਨਾਂ ਤੇ ਪ੍ਰਬੰਧਕ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਦਰਬਾਰ ਬੀਰੂ ਮਸਤ ਜੀ ਦਾ ਸਲਾਨਾ ਜੋੜ ਮੇਲਾ ਮਿਤੀ 20,21 ਅਤੇ 22 ਜੂਨ ਦਿਨ ਸਨੀ,ਐਤ ਅਤੇ ਸੋਮਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਮੇਲੇ ਸਬੰਧੀ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਸ੍ਰੀ ਰਣਜੀਤ ਸਰੋਆ ਜੀ ਨੇ ਦੱਸਿਆ ਹੈ ਕਿ 20 ਜੂਨ ਸ਼ਨੀਵਾਰ ਸਾਮ ਚਿਰਾਗ਼,ਝੰਡੇ ਅਤੇ ਚਾਦਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਬਿੱਲਾ ਨਕਾਲ ਪਾਰਟੀ ਦੁਆਰਾ ਆਪਣਾ ਪ੍ਰੋਗਰਾਮ ਪੇਸ ਕੀਤਾ ਜਾਵੇਗਾ । 21 ਜੂਨ ਦਿਨ ਐਤਵਾਰ ਨੂੰ ਬਾਬਾ ਜੀ ਦੇ ਪਰਿਵਾਰ ਵਲੋਂ ਚਿਰਾਗ਼,ਝੰਡੇ ਅਤੇ ਚਾਦਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ ਅਤੇ ਇਸ ਦੌਰਾਨ ਸਵੇਰੇ ਦਸ ਵਜੇ ਸਟੇਜ ਦੀ ਸ਼ੁਰੂਆਤ ਮਹਿਫਲੇ ਕਵਾਲ ਤੋਂ ਕੀਤੀ ਜਾਵੇਗੀ । ਜਿਸ ਵਿਚ ਬੀ ਐਸ ਬੱਲੀ ਕਵਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ ਕਰੇਗੀ ਅਤੇ ਇਸ ਤੋਂ ਬਾਅਦ ਇੰਟਰਨੈਸ਼ਨਲ ਗਾਇਕ ਕਲੇਰ ਕੰਠ, ਰੈਨੀ ਸਿੰਘ, ਵਿਲੀਅਮ ਸਰੋਆ, ਆਰ ਕੇ ਮਹਿੰਦੀ, ਮਾਹੀ, ਜੋਤੀ ਸਭਰਵਾਲ, ਅਨੀਸਾ ਵਾਲੀਆਂ, ਹੈਰੀ ਖਾਨ, ਲਾਲੀ ਮੱਲ ਅਤੇ ਬੀਬਾ ਸੋਨੀਆ, ਚੰਦਨ ਪ੍ਰੀਤ, ਅਤੇ ਇਸ ਤੋਂ 22 ਜੂਨ ਦਿਨ ਸੋਮਵਾਰ ਨੂੰ ਸਵੇਰੇ ਦਸ ਵਜੇ ਸਟੇਜ ਸ਼ੁਰੂ ਕੀਤੀ ਜਾਵੇਗੀ ਅਤੇ ਗਿਆਰਾਂ ਵਜੇ ਨਕਲਾਂ ਜਿਸ ਵਿਚ ਸੁਨੈਨਾ ਨਕਾਲ ਪਾਰਟੀ ਬੰਗਾ ਵਾਲੇ ਆਪਣੀ ਹਾਜਰੀ ਲਗਾਉਣ ਗੇ ਅਤੇ ਸਾਮ ਨੂੰ ਛਿੰਜ ਕਰਵਾਈ ਜਾਵੇਗੀ ਜਿਸ ਵਿੱਚ ਗੌਰਵ ਮਾਛੀਵਾੜਾ ਅਤੇ ਸਾਹਿਲ ਕੋਹਾਲੀ ਭਲਵਾਨਾਂ ਵਿਚਕਾਰ ਪਟਕੇ ਦੀ ਕੁਸਤੀ ਕਰਵਾਈ ਜਾਵੇਗੀ। ਜਿਸ ਦਾ ਇਨਾਮ ਬੁਲਿਟ ਮੋਟਰਸਾਈਕਲ ਹੋਵੇਗਾ ਅਤੇ ਹੋਰ ਵੀ ਛੋਟੀਆ ਕੁਸਤੀਆ ਕਰਾਈਆ ਜਾਣਗੀਆਂ ਛਿੰਜ ਮੇਲੇ ਦੌਰਾਨ ਕੁਮੈਂਟਰੇਟਰ ਦੀ ਭੂਮਿਕਾ ਗੌਰਵ ਮਾਛੀਵਾੜਾ ਅਤੇ ਸਾਹਿਲ ਕੋਹਾਲੀ ਨਿਭਾਉਣ ਗੇ। ਮੇਲੇ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜਿਆਂ ਦਾ ਲੰਗਰ ਅਤੇ ਮਸਤਾਂ ਦਾ ਭੰਡਾਰਾ ਅਟੁੱਟ ਵਰਤਾਇਆ ਜਾਵੇਗ। ਸਭ ਸੰਗਤਾਂ ਨੂੰ ਪ੍ਬੰਧਕ ਕਮੇਟੀ ਪ੍ਰਧਾਨ ਜੋਗਿੰਦਰ ਪਾਲ ਸਰੋਆ, ਹਰਮੇਸ ਲਾਲ, ਬਲਜਿੰਦਰ ਰਾਜੂ, ਹਰਦੀਪ ਦੀਪਾ, ਰਣਜੀਤ ਸਰੋਆ, ਮੁਲਖ ਰਾਜ ਜੱਖੂ (ਨੇਤਾ ਜੀ) ਗੁਰਚੇਤਨ ਚੇਤੂ, ਨਿਰਮਲ ਪੱਪੂ, ਦਵਿੰਦਰ ਬਿੱਟੂ,ਸਰਬਜੀਤ ਸੱਬੀ, ਯੋਗਰਾਜ ਮਹੇ ਅਤੇ ਗੀਤਕਾਰ ਗੋਰਾ ਢੇਸੀ ਦੁਆਰਾ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਮੇਲੇ ਦੀਆਂ ਰੌਣਕਾਂ ਵਧਾਓ ਅਤੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



