ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੀਵਾਲੀ ਮਨਾ ਰਹੇ ਦੁਨੀਆ ਭਰ ਦੇ ਲੋਕਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਰੌਸ਼ਨੀਆਂ ਦਾ ਤਿਉਹਾਰ ਡੂੰਘੇ ਅਰਥ ਰੱਖਦਾ ਹੈ ਅਤੇ ਹਰ ਕਿਸੇ ਨੂੰ ਚੇਤੇ ਕਰਵਾਉਂਦਾ ਹੈ ਕਿ ਹਨੇਰੇ ਤੋਂ ਇਲਾਵਾ ਗਿਆਨ, ਅਕਲਮੰਦੀ ਅਤੇ ਸੱਚਾਈ ਦਾ ਬੋਲਬਾਲਾ ਹੈ। ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ’ਚ ਪ੍ਰਥਮ ਮਹਿਲਾ ਜਿਲ ਬਾਇਡਨ ਨਾਲ ਦੀਵਾ ਬਾਲਦਿਆਂ ਇਕ ਤਸਵੀਰ ਟਵਿੱਟਰ ’ਤੇ ਪੋਸਟ ਕੀਤੀ ਹੈ। ਉਨ੍ਹਾਂ ਵੀਰਵਾਰ ਨੂੰ ਟਵੀਟ ਕਰਕੇ ਕਿਹਾ ਕਿ ਵੰਡ ਤੋਂ ਇਲਾਵਾ ਏਕਤਾ ਅਤੇ ਨਿਰਾਸ਼ਾ ਤੋਂ ਬਾਅਦ ਆਸ਼ਾ ਹੈ। ‘ਅਮਰੀਕਾ ਅਤੇ ਦੁਨੀਆ ਭਰ ਦੇ ਹਿੰਦੂਆਂ, ਸਿੱਖਾਂ, ਜੈਨੀਆਂ ਅਤੇ ਬੋਧੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ।’
ਰਾਸ਼ਟਰਪਤੀ ਨੇ ਕਿਹਾ ਕਿ ਦੀਵਾ ਅਤੇ ਮੋਮਬੱਤੀ ਬਾਲ ਕੇ ਲੋਕਾਂ ਦੇ ਘਰਾਂ ਤੋਂ ਲੈ ਕੇ ਹਰ ਵਿਅਕਤੀ ਦੇ ਅੰਦਰ ਰੌਸ਼ਨੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਨ ਅੰਦਰ ਉਜਾਲਾ ਹੋਣ ਨਾਲ ਲੋਕ ਇਕ-ਦੂਜੇ ਦੀ ਸਹਾਇਤਾ ਕਰ ਸਕਦੇ ਹਨ ਅਤੇ ਇਸ ਦਰਿਆਦਿਲੀ ਨਾਲ ਦੇਸ਼-ਦੁਨੀਆ ਹੋਰ ਤਰੱਕੀ ਦੇ ਰਾਹ ’ਤੇ ਪੈਣਗੇ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਕ ਵੀਡੀਓ ਸੁਨੇਹੇ ’ਚ ਸਾਰਿਆਂ ਨੂੰ ਰੌਸ਼ਨੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਇਸ ਸਾਲ ਦੀਵਾਲੀ ਦੇ ਡੂੰਘੇ ਅਰਥ ਹਨ। ‘ਇਹ ਤਿਉਹਾਰ ਸਾਡੇ ਆਪਣੇ ਮੁਲਕ ਦੀਆਂ ਸਭ ਤੋਂ ਪਵਿੱਤਰ ਕਦਰਾਂ-ਕੀਮਤਾਂ, ਪਰਿਵਾਰ ਅਤੇ ਦੋਸਤਾਂ ਦੇ ਪਿਆਰ ਲਈ ਸ਼ੁਕਰਾਨਾ। ਲੋੜਵੰਦਾਂ ਲਈ ਸਹਾਇਤਾ ਦਾ ਹੱਥ ਵਧਾਉਣਾ ਸਾਡੀ ਜ਼ਿੰਮੇਵਾਰੀ ਅਤੇ ਹਨੇਰੇ ਦੀ ਬਜਾਏ ਰੌਸ਼ਨੀ ਨੂੰ ਚੁਣਨਾ ਸਾਡੀ ਤਾਕਤ, ਗਿਆਨ ਅਤੇ ਅਕਲਮੰਦੀ ਦੀ ਭਾਲ ਅਤੇ ਚੰਗਿਆਈ ਦਾ ਸਰੋਤ ਬਣੇ ਰਹਿਣ ਦੀ ਯਾਦ ਕਰਵਾਉਂਦਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly