(ਸਮਾਜ ਵੀਕਲੀ)
ਖ਼ੂਬ ਰੌਣਿਕ ਵੀ ਲਾਈ ਦੀਵਾਲੀ ਦੀ ਖੁਸ਼ੀ ਵੀ ਮਨਾਈ, ਤੇ ਖੂਬ ਰੌਣਿਕ ਵੀ ਲਾਈ,
ਘਰ ਦੀ ਅਤੇ ਆਲੇ ਦਵਾਲੇ ਦੀ ਸਫਾਈ ਵੀ ਕਰਾਈ।
ਨਵੀਆਂ ਚਾਦਰਾਂ, ਨਵੇਂ ਪਰਦਿਆਂ ਨਾਲ ਘਰ ਦੀ ਸੁੰਦਰਤਾ ਵੀ ਵਧਾਈ,
ਦੀਵਾਲੀ ਵੀ ਮਨਾਈ….
ਦੀਵਾਲੀ ਵਾਲੇ ਦਿਨ ਖੂਬ ਪਟਾਖੇ ਵੀ ਚਲਾਈ,
ਠਾਹ ਠੂਹ ਤੇ ਫੁੱਲਝੜੀ ਵੀ ਚਲਾਈ,
ਚੱਕੀ ਅਨਾਰ ਨੇ ਵੀ ਵੱਖਰੀ ਰੌਣਕ ਲਾਈ,
ਬੱਚਿਆਂ ਨੂੰ ਨਾਲ ਲੈ ਆਤਿਸ਼ਵਾਜੀ ਵੀ ਚਲਾਈ।
ਅਸੀਂ ਦੀਵਾਲੀ ਕੁੱਝ ਇਸ ਤਰਾਂ ਮਨਾਈ….
ਦਿੱਲੀ, ਜਲੰਧਰ ਤੇ ਸ਼੍ਰੀ ਅੰਬਰਸਰ ਨੇ ਪ੍ਰਦੂਸ਼ਣ ਦਾ ਰਿਕਾਰਡ ਬਣਾਈ,
ਸਾਹ ਲੈਣ ਦੀ ਤੰਗੀ, ਅੱਖਾਂ ਨੂੰ ਵੀ ਧੂਏਂ ਦੀ ਦਿੱਕਤ ਆਈ,
ਜਾਨਵਰ, ਪੰਛੀ, ਦਿੱਲ ਦੇ ਮਰੀਜਾਂ ਦੀ ਵੀ ਸ਼ਾਮਿਤ ਆਈ,
ਅਸੀਂ ਦੀਵਾਲੀ ਕੁੱਝ ਇਦਾਂ ਮਨਾਈ….
ਸਾਡੀਆਂ ਮੇਹਨਤਾਂ, ਸਰਕਾਰਾਂ ਦੇ ਗ੍ਰੀਨ ਦੀਵਾਲੀ ਦੇ ਦਾਵੇ,ਲੋਕਾਂ ਸੱਭ ਦੀ ਮਜ਼ਾਕ ਹੈ ਉਡਾਈ,
ਅਸੀਂ ਦੀਵਾਲੀ ਕੁੱਝ ਇਦਾਂ ਹੈ…..
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਨੇ ਪਟਾਖਾ ਰਹਿਤ ਦੀਵਾਲ਼ੀ ਦੀ ਗਾਹਾਰ ਸੀ ਲਗਾਈ,
ਵਾਤਾਵਰਣ ਪ੍ਰੇਮੀ ਹਾਂ, ਕੋਸ਼ਿਸ਼ ਕਰਦੇ ਹਾਂ, ਕਰਦੇ ਰਹਾਂਗੇ, ਸਾਡੀ ਮੇਹਨਤ, ਲੋਕਾਂ ਦਾ ਸਾਥ ਇੱਕ ਦਿਨ ਜਰੂਰ ਰੰਗ ਲਾਏਗੀ,
ਇਸ ਆਸ ਨਾਲ ਅਸੀਂ ਰੰਗ ਵਰੰਗੀ, ਰੋਸ਼ਨੀ ਨਾਲ ਗ੍ਰੀਨ ਦੀਵਾਲੀ ਹੈ ਮਨਾਈ।
ਅਸੀਂ ਦੀਵਾਲੀਕੁੱਝ ਇਦਾਂ ਹੈ ਮਨਾਈ ……
ਹਰੀ ਕ੍ਰਿਸ਼ਨ ਬੰਗਾ ✍🏽
ਜਨਰਲ ਸੈਕਟਰੀ
ਅਦਾਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly