(ਸਮਾਜ ਵੀਕਲੀ)
*ਜਨਮ ਦਿਨ ਮੁਬਾਰਕ ਤੈਨੂੰ, ਦਾਤਾ ਹਰ ਪਲ ਖੁਸ਼ੀਆਂ ਵੰਡੇ
ਰਾਹਾਂ ਦੇ ਫੁੱਲ ਬਣ ਜਾਣ ਹੁਣ ਤੱਕ ਰਹੇ ਤੰਗ ਕਰਦੇ ਜੋ ਕੰਡੇ*
ਬੇਟਾ ਜੈਦੀਪ ਸਿੰਘ ਸਿੱਧੂ ਜਨਮ ਦਿਨ ਮੁਬਾਰਕ!!
ਜਨਮ ਦਿਨ ਮੁਬਾਰਕ ਤੈਨੂੰ , ਦਿਲੋਂ ਦੇਵਾਂ ਦੁਆਵਾਂ,,
ਵਾਹਿਗੁਰੂ ਅੱਗੇ ਅਰਦਾਸ ਕਰਦਾ ਲੱਗਣ ਨਾ ਤੱਤਿਆਂ ਹਵਾਵਾਂ।
ਹਰ ਸਾਲ ਜਨਮ ਦਿਨ ਤੇ ਕੇਕ ਕੱਟ ਕੇ ਖੁਸ਼ੀ ਮਨਾ ਲਈ ਦੀ,,
ਤੇਰੇ ਦੋਸਤਾਂ ਨੂੰ ਬੁਲਾ ਵੇਹੜੇ ਦੀ ਰੌਣਕ ਵਧਾ ਲਈ ਦੀ।
ਕੋਸ਼ਿਸ਼ ਕਰਦੇ ਹਾਂ ਤੇਰੇ ਜਨਮ ਦਿਨ ਨੂੰ ਖਾਸ ਬਣਾਉਣ ਦੀ,,
ਜਨਮ ਦਿਨ ਤੇ , ਦੇ ਕੇ ਤੋਹਫ਼ਾ,ਤੇਰੀ ਹਰ ਰੀਝ ਪੁਗਾਉਣ ਦੀ।
ਮੇਰੀ ਵੀ ਤੈਨੂੰ ਉਮਰ ਲੱਗ ਜਾਵੇ ਰੱਬ ਅੱਗੇ ਅਰਦਾਸ,
ਇਹੋ ਚਾਹੁੰਦੇ ਹਾਂ ਤੂੰ ਕਰੇਂ ਤਰੱਕੀ , ਨਾ ਹੋਵੇ ਕਦੇ ਉਦਾਸ।
ਗੁਰਜਿੰਦਰ ਸਿੰਘ ਸਿੱਧੂ