‘ ਰਾਵਣ ਨੂੰ 39 ਵੇਂ ਜਨਮ ਤੇ ਮੁਬਾਰਕਾਂ ‘

ਭੀਮ ਆਰਮੀ ਦੇ ਸੰਸਥਾਪਕ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ

(ਸਮਾਜ ਵੀਕਲੀ)

‘ਕਾਂਸ਼ੀ ਰਾਮ’ ਜੀ ਤੋਂ ਬਾਅਦ ਜੇ ਕੋਈ,
‘ਬਹੁਜਨ’ ਰਾਜਨੀਤੀ ਵਿੱਚ ਰਿਹਾ ਹੈ ਛਾ ਯਾਰੋ
ਉਹ ਹੈ ਚੰਦਰ ਸ਼ੇਖਰ ਆਜ਼ਾਦ ‘ਰਾਵਣ’,
ਜੋ ਆਪਣੇ ਬਲਬੂਤੇ ਰਿਹਾ ਪੈਰ ਜਮਾ ਯਾਰੋ।
ਪਹਿਲਾਂ ‘ਭੀਮ ਆਰਮੀ’ ਕਾਇਮ ਕਰਕੇ,
ਗਰੀਬ ਲੋਕਾਂ ਲਈ ਲੜਦਾ ਰਿਹਾ ਯਾਰੋ।
ਕ‌ਈ ਪਰਚੇ ਪੁਲਿਸ ਨੇ ਪਾਏ ਇਹਤੇ,
ਕਿਤੇ ਕੀਤੀ ਨਾ ਰਤੀ ਪ੍ਰਵਾਹ ਯਾਰੋ।
15 ਮਾਰਚ 1920 ਨੂੰ ਸ਼ੁਰੂ ਕਰੀ ‘ਅਸਪਾ’,
‘ਕਾਂਸ਼ੀ ਰਾਮ’ ਦੀ ‘ਭੈਣ’ ਤੋਂ ਉਦਘਾਟਨ ਕਰਵਾ ਯਾਰੋ।
ਇਹ ਅੱਜ ਪਾਰਲੀਮੈਂਟ ਵਿੱਚ ਦਹਾੜ ਰਿਹਾ,
‘ਨਗੀਨਾ’ ਵਾਲਿਆਂ ਨੇ ਭੇਜਿਆ ਜਿਤਾ ਯਾਰੋ।
ਮੇਰੇ ਵੱਲੋਂ ਜਨਮ ਦਿਨ ਦੀਆਂ ਢੇਰ ਮੁਬਾਰਕਾਂ!
ਸਾਲ 38 ਵਾਂ ਪੂਰਾ ਕਰ ਗਿਆ ਯਾਰੋ।
3 ਦਸਬੰਰ 24 ਨੂੰ  39 ਵਾਂ ਚੜ੍ਹ ਜਾਣਾ,
ਰਹਿਬਰ ਅਸੂਲਾਂ ਤੇ ਚੱਲਕੇ ਕਮਾਵੇ ਨਾਂ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327

Previous articleਅੱਪਰਾ ਦੇ ਨੌਜਵਾਨ ਸਰਪੰਚ ਵਿਨੈ ਕੁਮਾਰ ਬੰਗੜ ਨੇ ਖੋਸਲਾ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
Next articleਕਾਰ ਅਤੇ ਯਾਤਰੀ ਬੱਸ ਵਿਚਾਲੇ ਭਿਆਨਕ ਟੱਕਰ, MBBS ਦੇ ਪੰਜ ਵਿਦਿਆਰਥੀਆਂ ਦੀ ਮੌਤ; ਛੱਤ ਨੂੰ ਕਟਰ ਨਾਲ ਕੱਟ ਕੇ ਲਾਸ਼ਾਂ ਕੱਢੀਆਂ ਗਈਆਂ।