22 ਜੀ ਲੈ ਆਵੀਂ ਖੁਸੀਆਂ ਵਾਲਾ ਸਾਲ। 22 ਜੀ ਲੈ ਆਵੀਂ।

(ਸਮਾਜਵੀਕਲੀ)

20,21 ਤਾਂ ਪੈ ਗਿਆ ਭਾਰੀ।?
ਘਰ ਘਰ ਵਿੱਚ ਆਈ ਮਹਾਂਮਾਰੀ।
ਸਟਰ ਬੰਦ ਸਭ ਬੰਦ ਦੁਕਾਨਾਂ,
ਦੁੱਖੀ ਗ੍ਰਾਹਕ ਦੁੱਖੀ ਵਪਾਰੀ।?
ਹੈ ਕਰੋਨਾ? ਦਿਸਦਾ ਨਾ ਪਰ,ਹਰ ਬੰਦਾ ਬੇਹਾਲ।
22 ਜੀ………………………

ਵਿੱਚ ਘਰਾਂ ਦੇ ਕੈਦ ਸੀ ਹੋਏ।
ਕਾੜ੍ਹੇ ਵਿੱਚ ਉਬਾਲੇ ਸੋਏ।?
ਅੱਛੇ ਦਿਨਾਂ ਨੂੰ ਚੇਤੇ ਕਰਕੇ,
ਝੂਠੀਆਂ ਖ਼ਬਰਾਂ ਵੇਖਕੇ ਰੋਏ।?
ਚੁੱਲ੍ਹੇ ਉੱਤੇ ਧਰਨੀ ਪੈਗੀ,ਸੀ ਮਸਰਾਂ ਦੀ ਦਾਲ।
22 ਜੀ……………………

ਚੁੱਪ ਚਪੀਤੇ ਫ਼ੇਰ ਹੁਸ਼ਿਆਰਾਂ।?
ਅੰਦਰੋਂ ਅੰਦਰੀਂ ਕਰੀਆਂ ਮਾਰਾਂ।
ਦਿੱਲੀ ਦੇ ਵੱਲ ਫੇਰ ਤਾਂ ਸਾਨੂੰ,
ਛੱਡਣੇ ਪੈਗੇ 5911?
ਭੁੱਲਣਾ ਨਾ ਪੰਜਾਬੀਆਂ ਨੂੰ ਕਦੇ,ਉਹ ਕੀਲਾ ਜੋ ਲਾਲ।
22 ਜੀ………………………

ਤੇਰੇ ਤੋਂ ਉਮੀਦਾਂ ਲਾਈਆਂ।?
ਧੰਨੇ ਜੱਟ ਨੇ ਸੱਚ ਸੁਣਾਈਆਂ।
ਖੁਸ਼ੀਆਂ ਚਾਰੇ ਪਾਸੇ ਹੋਵਣ,?
ਮਿਲਣ ਗੀਆਂ ਤੈਨੂੰ ਵਡਿਆਈਆਂ।?
ਹੱਥ ਜੋਡ਼ਕੇ ਫ਼ਤਹਿ ਬਲਾਉਂਦਾ ਸਭ ਨੂੰ ਧਾਲੀਵਾਲ।
22 ਜੀ….……………………
ਬਾਈ ਜੀ, ਗੀਤਕਾਰ ਧੰਨਾ ਸਿੰਘ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜੇਵਾਲ ਦੀ ਅਗਵਾਈ ਵਿੱਚ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣਾਂ ਲੜਣ ਦਾ ਲਿਆ ਗਿਆ ਫੈਸਲਾ
Next articleਖੇਡ ਪ੍ਮੋਟਰ ਸਿੰਦਾ ਅੱਚਰਵਾਲ ਨੂੰ ਸਦਮਾ ਚਚੇਰੇ ਭਰਾ ਦਾ ਦਿਹਾਂਤ ।