(ਸਮਾਜਵੀਕਲੀ)– ਕੈਨੇਡਾ, ਵੈਨਕੂਵਰ (ਕੁਲਦੀਪ ਚੁੰਬਰ)- ਗੁਰੂ ਰਵਿਦਾਸ ਸਭਾ ਬਰਨਬੀ ਵੈਨਕੂਵਰ ਦੇ ਫਾਊਂਡਰ ਮੈਂਬਰ ਭਾਈ ਹੰਸ ਰਾਜ ਹੀਰ ਜੀ ਦਾ 100 ਵਾਂ ਜਨਮ ਦਿਨ ਗੁਰੂ ਘਰ ਵਿਖੇ ਪਰਿਵਾਰ ਵਲੋਂ ਮਨਾਇਆ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਸਤਿਕਾਰਯੋਗ ਜਸਟਿਨ ਟਰੂਡੋ ਵਲੋਂ ਵਧਾਈਆਂ ਤੇ ਸਨਮਾਨ ਪੱਤਰ ਭੇਜਿਆ ਗਿਆ । ਇਸੇ ਤਰ੍ਹਾਂ ਐਨ ਡੀ ਪੀ ਦੇ ਲੀਡਰ ਸਰਦਾਰ ਜਗਮੀਤ ਸਿੰਘ, ਪੀਟਰ ਜੂਲੀਅਨ ਅਤੇ ਵੈਨਕੂਵਰ ਇਲਾਕੇ ਦੇ ਐਮ ਪੀ ਡੌਨ ਡੇਵਿਸ ਵਲੋਂ ਵੀ ਸਨਮਾਨ ਪੱਤਰ ਦਿੱਤੇ ਗਏ । ਇਸੇ ਤਰ੍ਹਾਂ ਬੀ ਸੀ ਦੀ ਸਰਕਾਰ ਵਲੋਂ ਵੀ ਮਾਣਯੋਗ ਸਪੀਕਰ ਸਤਿਕਾਰਯੋਗ ਸ੍ਰੀ ਰਾਜ ਚੌਹਾਨ , ਸਤਿਕਾਰਯੋਗ ਸ੍ਰੀਮਾਨ ਕਟਰੀਨ ਚਿੰਨ੍ਹ, ਐਮ ਐਲ ਏ ਸਿਹਤ ਮੰਤਰੀ ਐਡਰੀਅਨ ਡਿਕਸ ਵਲੋਂ ਵੀ ਵਧਾਈਆਂ ਤੇ ਸਨਮਾਨ ਪੱਤਰ ਦਿੱਤੇ ਗਏ । ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਤਿਕਾਰਯੋਗ ਸ੍ਰੀ ਹੰਸ ਰਾਜ ਹੀਰ ਜੀ ਨੂੰ ਸਨਮਾਨ ਕੀਤਾ ਗਿਆ। ਚੇਤਨਾ ਐਸੋਸੀਏਸ਼ਨ ਅਤੇ ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਬੱਲਾਂ ਕੈਨੇਡਾ ਵਲੋਂ ਵੀ ਸਨਮਾਨ ਪੱਤਰ ਤੇ ਵਧਾਈਆਂ ਦਿੱਤੀਆਂ ਗਈਆਂ । ਇਸ ਖ਼ੁਸ਼ੀ ਵਿੱਚ ਸ਼ਾਮਲ ਹੋਣ ਵਾਸਤੇ ਸ੍ਰੀ ਗੁਰੂ ਰਵਿਦਾਸ ਸਭਾ ਪਿਟਸਬਰਗ ਕੈਲੇਫੋਰਨੀਆ ਦੇ ਸਾਬਕ ਪ੍ਰਧਾਨ ਸੁੱਚਾ ਸਿੰਘ ਰਾਏਪੁਰ ਅਤੇ ਐਡਮਿੰਟਨ ਸ਼ਹਿਰ ਤੋਂ ਪਰਮਿੰਦਰ ਸਿੰਘ ਹੀਰ ਸਮੇਤ ਪਰਿਵਾਰ ਵਿਸ਼ੇਸ਼ ਤੌਰ ਤੇ ਆਏ । ਪਰਿਵਾਰ ਵਲੋਂ ਗੁਰੂ ਘਰ ਦੇਗਾਂ ਅਤੇ ਲੰਗਰਾਂ ਦੀ ਸੇਵਾ ਕਰਵਾਈ ਗਈ । ਅਖੀਰ ਵਿੱਚ ਸਤਿਕਾਰਯੋਗ ਸ੍ਰੀਮਾਨ ਬਲਵੀਰ ਹੀਰ ਨੇ ਆਈਆਂ ਸੰਗਤਾਂ ਦਾ ਗੁਰੂ ਦੀ ਪ੍ਰਬੰਧਕ ਕਮੇਟੀ ਅਤੇ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਦਾ ਧੰਨਵਾਦ ਕੀਤਾ। ਸੰਗਤ ਦੀ ਚਡ਼੍ਹਦੀ ਕਲਾ ਲਈ ਅਰਦਾਸ ਕੀਤੀ ਗਈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly