ਜਲੰਧਰ, ਫਿਲੌਰ(ਸਮਾਜ ਵੀਕਲੀ)- ਹੈਂਡੀਕੈਪਡ ਸੇਵਾ ਸੋਸਾਇਟੀ (ਰਜ਼ਿ.) ਪੰਜਾਬ ਦੇ ਅਹੁਦੇਦਾਰਾਂ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ’ਚ ਸੁਖਬੀਰ ਸਿੰਘ ਬਾਦਲ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਚੇਅਰਮੈਨ ਬਲਿਹਾਰ ਸਿੰਘ ਸੰਧੀ ਤੇ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਉਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਅੰਗਹੀਣਾਂ ਦੀ ਪੈਨਸ਼ਨ 3000 ਰੁਪਏ ਮਹੀਨਾ ਕੀਤੀ ਜਾਵੇ, ਇਲੈਕਟ੍ਰਿਕ ਵੀਲ ਚੇਅਰਾਂ ਦਿੱਤੀਆਂ ਜਾਣ, ਸਰਕਾਰੀ ਨੌਕਰੀਆਂ ’ਚ 6 ਪ੍ਰਤੀਸ਼ਤ ਕੋਟਾ ਰਿਜ਼ਰਵ ਕੀਤਾ ਜਾਵੇ, ਅੰਗਹੀਣਾਂ ਦੇ ਬੱਚਿਆਂ ਦੀ ਸਰਕਾਰੀ ਤੇ ਪ੍ਰਾਈਵੇਟ ਸਕੂਲ ’ਚ ਪੜਾਈ ਮੁਫਤ ਕੀਤੀ ਜਾਵੇ ਤੇ ਦਿਵਿਆਂਗਾਂ ਦਾ ਬੱਸ ਤੇ ਰੇਲ ਦਾ ਕਿਰਾਇਆ ਮੁਫਤ ਕੀਤਾ ਜਾਵੇ। ਇਸ ਮੌਕੇ ਬਿੱਲਾ ਲਸੋਈ ਮਲੇਰਕੋਟਲਾ, ਸੱਜਣ ਵਾਈਸ ਪ੍ਰਧਾਨ, ਅਮਨਦੀਪ ਸਿੰਘ ਨਵਾਂਸ਼ਹਿਰ, ਰਾਜੂ ਕਾਹਮਾ, ਦਲਵੀਰ ਸਿੰਘ ਅੱਪਰਾ, ਅਮਰਜੀਤ ਸਿੰਘ ਅੰਬਾ ਤਹਿ. ਪ੍ਰਧਾਨ ਫਿਲੌਰ, ਮਨਜੀਤ ਲੁਧਿਆਣਾ, ਨਰੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly