ਡੇਰਾਬੱਸੀ (ਸੰਜੀਵ ਸਿੰਘ ਸੈਣੀ) (ਸਮਾਜ ਵੀਕਲੀ) ਬਲਾਕ ਸੰਮਤੀ ਚੋਣਾ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਨੇ ਡੇਰਾਬੱਸੀ ਹਲਕੇ ਦੇ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨੁੱਕੜ ਮੀਟਿੰਗਾਂ ਕੀਤੀਆਂ । ਵਿਧਾਇਕ ਰੰਧਾਵਾ ਨੇ ਆਖਰੀ ਦਿਨ ਵਿੱਚ ਜੋਨ ਅਮਲਾਲਾ ਤੋ ਸ੍ਰੀਮਤੀ ਪਰਮਜੀਤ ਕੌਰ ਪਤਨੀ ਗੁਰਜੀਤ ਸਿੰਘ ਲਈ ਕਾਰਕੌਰ,ਸੇਖਪੁਰ ਕਲਾਂ,ਜੋਨ ਚੰਡਿਆਲਾ ਤੋ ਮਿਸ ਅਲਕਾ ਰਾਣੀ ਭਤੀਜੀ ਅਵਤਾਰ ਸਿੰਘ ਲਈ ਪਿੰਡ ਈਸਾਪੁਰ ਜੰਗੀ ,ਜੋਨ ਜਵਾਹਰਪੁਰ ਸ੍ਰੀਮਤੀ ਜਸਵਿੰਦਰ ਕੌਰ ਪਤਨੀ ਸੁਰੇਸ਼ ਸਿੰਘ ਲਈ ਤੋਗਾਪੁਰ,ਭਗਵਾਸੀ,ਆਗਾਪੁਰ ,ਜੋਨ ਭਾਗਸੀ ਤੋ ਸ੍ਰੀਮਤੀ ਮਨਜੀਤ ਕੌਰ ਪਤਨੀ ਬਲਕਾਰ ਸਿੰਘ ਲਈ ਭਾਗਸੀ,ਭੁੱਖੜੀ,ਸਿਓਲੀ,ਝੁਆਸਾ,ਟਰੜਕ, ,ਜੋਨ ਸਮਗੋਲੀ ਤੋ ਸ੍ਰੀਮਤੀ ਗੀਤਾ ਰਾਣੀ ਪਤਨੀ ਡਾ.ਟਿੰਕੂ ਲਈ ਰਾਮਪੁਰ ਬਾਹਲ,ਜੋਨ ਖੇੜੀ ਗੁਜਰਾਂ ਤੋਂ ਰਾਜ ਰਾਣੀ ਪਤਨੀ ਅਸ਼ੋਕ ਕੁਮਾਰ, ਅਤੇ ਜੋਨ ਜਿਓਲੀ ਤੋ ਸ੍ਰੀ ਧਰਮਵੀਰ ਲਈ ਪਿੰਡ ਖੇੜੀ ਜੱਟਾਂ ਵਿਖੇ ਨੁੱਕੜ ਮੀਟਿੰਗ ਕਰ ਵੋਟ ਪਾਉਣ ਦੀ ਅਪੀਲ ਕੀਤੀ । ਊਨਾ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਕੀਤੇ ਗਏ ਵਿਕਾਸ ਦੇ ਕੰਮਾ ਨੂੰ ਦੇਖਦੇ ਹੋਏ ਪੇਂਡੂ ਲੋਕਾਂ ਦਾ ਝੁਕਾਓ ਆਮ ਆਦਮੀ ਪਾਰਟੀ ਵੱਲ ਹੈ ਜਿਸ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾ ਵਿੱਚ ਭਾਰੀ ਉਤਸ਼ਾਹ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਪਿੰਡਾਂ ਦੇ ਲੋਕ ਸਾਡੀ ਸਰਕਾਰ ਦੇ ਕੰਮ ਕਾਰ ਤੋ ਖੁਸ਼ ਹੋਕੇ ਸਾਡੇ ਉਮੀਦਵਾਰ ਨੂੰ ਵੱਡੀ ਜਿੱਤ ਨਾਲ ਜਿਤਾਉਣਗੇ ,,।।ਇਸ ਮੌਕੇ ਪਾਰਟੀ ਦੇ ਸਰਪੰਚ ਸਹਿਬਾਨ ,ਪੰਚਾਇਤ ਮੈਂਬਰ ,ਸਮੇਤ ਸਮੁੱਚੀ ਪਾਰਟੀ ਦੀ ਟੀਮ ਹਾਜ਼ਿਰ ਰਹੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



