ਹਲਕਾ ਚੱਬੇਵਾਲ ਨੂੰ ਮਿਲੇ ਗ੍ਰਾਂਟਾ ਦੇ ਗੱਫੇ, ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਕਰਵਾਇਆ 25 ਕਰੋੜ ਰੁਪਇਆ ਮੰਨਜੂਰ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਕੱਲ ਹਲਕਾ ਚੱਬੇਵਾਲ ਦੇ ਵਿਕਾਸ ਕਾਰਜਾਂ ਸੰਬੰਧੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਕੀਤੀ ਇੱਕ ਅਹਿਮ ਮੀਟਿੰਗ ਵਿੱਚ ਰਾਜ ਕੁਮਾਰ ਚੱਬੇਵਾਲ ਦੇ ਵੱਖ-ਵੱਖ ਵਿਕਾਸ ਦੇ ਕੰਮਾਂ ਲਈ ਮਾਣਯੋਗ ਮੁੱਖ ਮੰਤਰੀ ਜੀ ਤੋਂ 25 ਕਰੋੜ ਦੀਆਂ ਗ੍ਰਾਂਟਾ ਨੂੰ ਮੰਨਜੂਰੀ ਦਿਲਵਾਈ ਹੈ।ਉਹਨਾਂ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਦੱਸਿਆ ਕਿ ਇਹਨਾਂ ਵਿੱਚੋਂ 23 ਕਰੋੜ ਰੁਪਏ ਦੀ ਰਕਮ ਚੱਬੇਵਾਲ ਦੀਆਂ ਵੱਖ-ਵੱਖ ਵਿਕਾਸ ਸੰਬੰਧੀ ਕਾਰਜਾਂ ਅਤੇ ਹਲਕੇ ਦੀਆਂ ਸੜਕਾਂ ਦੀ ਉਸਾਰੀ ਲਈ ਇਸਤੇਮਾਲ ਕੀਤੇ ਜਾਣੇ ਹਨ ਅਤੇ 2 ਕਰੋੜ ਰੁਪਏ ਦੀ ਗ੍ਰਾਂਟ ਹਲਕੇ ਦੇ ਗਰੀਬ ਵਸਨੀਕਾਂ ਨੂੰ ਆਪਣੇ ਘਰਾਂ ਦੀਆਂ ਕੱਚੀਆਂ ਛੱਤਾਂ ਦੀਆਂ ਅਰਜ਼ੀਆ ਦੀ ਜਾਂਚ ਹੋਣ ਉਪਰੰਤ ਨਾਲ ਹੀ ਜਾਰੀ ਹੋ ਜਾਵੇਗੀ। ਇੱਥੇ ਇਹ ਵੀ ਵਰਣਯੋਗ ਹੈ ਕਿ ਇਹਨਾ ਛੱਤਾਂ ਦੀ ਰਿਪੇਅਰ ਲਈ 2 ਕਰੋੜ ਰੁਪਏ ਦੀ ਆਰਜੀ ਮੰਜੂਰੀ ਹੋ ਚੱਕੀ ਹੈ। ਉਹਨਾਂ ਦੱਸਿਆਂ ਕਿ 23 ਕਰੋੜ ਦੀ ਰਾਸ਼ੀ ਵਿੱਚੋਂ ਲਗਭਗ 17 ਕਰੋੜ 15 ਲੱਖ ਰੁਪਏ ਨਵੀਆਂ ਸੜਕਾਂ ਦੀ ਉਸਾਰੀ ਅਤੇ ਸੜਕਾਂ ਨੂੰ 18 ਫੁੱਟ ਚੌੜਾ ਕਰਨ ਲਈ ਮੰਜੂਰ ਹੋਇਆ ਹੈ। ਇਹ ਵੀ ਵਰਣਨਯੋਗ ਹੈ ਕਿ ਸੜਕਾਂ ਨੂੰ 18 ਫੁੱਟ ਚੌੜਾ ਕਰਨ ਦਾ ਚੱਬੇਵਾਲ ਹਲਕੇ ਲਈ ਇੱਕ ਇਤਿਹਾਸਕ ਪਲ ਹੈ। ਇਹਨਾਂ ਸੜਕਾਂ ਵਿੱਚ ਫਤਿਹਪੁਰ ਕੋਠੀ ਤੋਂ ਲੈ ਕੇ ਰਾਮਪੁਰ ਤੱਕ, ਝੰਜੋਵਾਲ ਤੋਂ ਲੈ ਕੇ ਵਾਇਆ ਕਹਾਰਪੁਰ ਗੁਰਦਵਾਰਾ ਸ਼ਹੀਦਾਂ ਤੱਕ, ਬਾਈਪਾਸ ਤੋਂ ਲੈ ਕੇ ਵਾਇਆ ਅਟੱਲਗੜ੍ਹ, ਮਹਿਮੋਵਾਲ, ਹਰਮੋਇਆ, ਫੁਲਾਹੀ, ਤਾਜੋਵਾਲ ਤੋ ਹੁਕੜਾਂ ਤੱਕ, ਬਸੀ ਕਲਾਂ ਤੋਂ ਲੈ ਕੇ ਪਰਸੋਵਾਲ ਤੱਕ ਅਤੇ ਭੇੜੂਆਂ ਤੋਂ ਲੈ ਕੇ ਚੱਕ ਸਾਧੂ ਆਦਿ ਸੜਕਾਂ ਨੂੰ 18 ਫੁੱਟ ਚੌੜੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 7 ਸੜਕਾਂ ਨਵੀਆ ਜਿਸ ਵਿੱਚ ਹੇੜੀਆਂ ਤੋਂ ਰਾਜਪੁਰ ਭਾਈਆਂ, ਜੱਲੋਵਾਲ ਤੋਂ ਚਿਤੋਂ, ਪਾਂਸ਼ਟਾ ਮੁਖਲਿਆਣਾ ਰੋਡ ਤੋਂ ਦਿਹਾਣਾ, ਗੁਰਦਵਾਰਾ ਨੇਕੀ ਸਾਹਿਬ ਤੋਂ ਪੰਜੋੜਾ, ਬੱਡੋਂ ਤੋਂ ਫੋਕਲ ਪੁਆਇਟ ਦਿਹਾਣਾ, ਟੋਡਰਪੁਰ ਤੋ ਮਲਕਪੁਰ ਆਦਿ ਸ਼ਾਮਿਲ ਹਨ। ਡਾ. ਰਾਜ ਨੇ ਮੁੱਖ ਮੰਤਰੀ ਜੀ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਵਿਕਾਸ ਦੇ ਸਾਰੇ ਕੰਮਾਂ ਨੂੰ ਅਮਲੀ ਜਾਮਾ ਪਹਿਣਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਲਕਾ ਚੱਬੇਵਾਲ ਦੇ ਪਿੰਡਾਂ ਦੇ ਵਿਕਾਸ ਲਈ 3 ਕਰੋੜ 69 ਲੱਖ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ। ਉਸ ਦਾ ਕੰਮ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਲਕਾ ਚੱਬੇਵਾਲ ਵਿੱਚ ਪੀਣ ਵਾਲੇ ਪਾਣੀ ਦੇ ਟਿਉਬਵੈਲ ਪਿੰਡ ਬਛੋਹੀ (80 ਲੱਖ), ਸਿੰਘਪੁਰ(76 ਲੱਖ) ਅਤੇ ਝੰਜੋਵਾਲ (60 ਲੱਖ) ਦੇ ਫੰਡ ਵੀ ਆ ਚੁੱਕੇ ਹਨ। ਇਸ ਦੌਰਨ ਡਾ. ਰਾਜ ਨੇ ਦੱਸਿਆ ਕਿ ਵਿਕਾਸ ਦੇ ਕੰਮਾ ਲਈ ਘੱਟ ਤੋਂ ਘੱਟ 150 ਕਰੋੜ ਰੁਪਏ ਹੋਰ ਜਲਦ ਹੀ ਆ ਰਹੇ ਹਨ। ਜਿਸ ਨਾਲ ਹਲਕਾ ਚੱਬੇਵਾਲ ਦੀ ਨੁਹਾਰ ਹੀ ਬਦਲ ਜਾਵੇਗੀ। ਇਸ ਮੌਕੇ ਤੇ ਉਹਨਾਂ ਨੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਨਾਲ ਹੀ ਦੱਸਿਆ ਕਿ ਚੱਬੇਵਾਲ ਹਲਕਾ ਮੇਰੀ ਕਰਮ ਭੂਮੀ ਹੈੇ। ਇਸਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਇਹ ਮੇਰਾ ਸੁਪਨਾ ਹੈ ਕਿ ਆਉਣ ਵਾਲੇ ਸਮੇ ਵਿੱਚ ਹਲਕਾ ਚੱਬੇਵਾਲ ਦੇ ਹਰ ਗਰੀਬ ਦੇ ਸਿਰ ਤੇ ਪੱਕੀ ਛੱਤ ਹੋਵੇ। ਇਸ ਲਈ ਜੋ ਵੀ ਬਣਦਾ ਉਪਰਾਲਾ ਮੈਨੂੰ ਕਰਣਾ ਪਿਆ ਉਸ ਤੋਂ ਗੁਰੇਜ ਨਹੀਂ ਕਰਾਂਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਵਾਤਾਵਰਣ ਦੀ ਸੁੰਦਰਤਾ ਲਈ ਰੋਟਰੀ ਮਿਡ ਟਾਊਨ ਦੇ ਮੈਂਬਰਾਂ ਨੇ ਗਊਸ਼ਾਲਾ ਵਿਖੇ ਬੂਟੇ ਲਗਾਏ
Next articleਪੂਰੇ ਜਿਲ੍ਹੇ ‘ਚ ਬਲਾਕ ਪੱਧਰੀ ਧਰਨੇ ਸੰਬੰਧੀ ਪਿੰਡਾਂ ‘ਚ ਲੋਕਾਂ ਨੂੰ ਜਾਗਰੂਕ ਕੀਤਾ