ਜੈ ਜਵਾਨ ਨਹੀਂ ਜੈ ਕਿਸਾਨ ਨਹੀਂ…

ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) 
ਦੇਸ਼ ਦੀ ਰੱਖਿਆ ਕਰਦਾ
ਦੇਸ਼ ਮੇਰੇ ਦਾ ਜਵਾਨ
ਦੇਸ਼ ਦੇ ਅੰਨ ਭੰਡਾਰ ਭਰਦਾ
ਦੇਸ਼ ਮੇਰੇ ਦਾ ਕਿਸਾਨ
ਦੇਸ਼ ਲਈ ਜਾਨਾਂ
ਵਾਰਦੇ ਆਏ ਜਵਾਨ
ਮਿਹਨਤ ਕਰਕੇ ਅੰਨ
ਭੰਡਾਰ ਭਰਦੇ ਆਏ ਕਿਸਾਨ
ਕੀ ਤੋਂ ਕੀ ਬਣਾ ਦਿੱਤਾ
ਦੇਸ਼ ਦਾ ਅੱਜ ਜਵਾਨ
ਕੀ ਤੋਂ ਕੀ ਬਣਾ ਦਿੱਤਾ
ਦੇਸ਼ ਦਾ ਅੱਜ ਕਿਸਾਨ
ਦੋਵੇਂ ਕਹੇ ਜਾਂਦੇ ਹਨ
ਸਾਡੇ ਦੇਸ਼ ਦੀ ਸ਼ਾਨ
ਦੋਵੇਂ ਕਹੇ ਜਾਂਦੇ ਹਨ
ਸਾਡੇ ਦੇਸ਼ ਦੀ ਜਾਂਨ
ਖ਼ਾਕੀ ਦਾ ਜ਼ੁਲਮ ਝੱਲ
ਰਿਹਾ ਦੇਸ਼ ਦਾ ਜਵਾਨ
ਖੱਜਲ ਖੁਆਰ ਹੁੰਦਾ ਮੋਰਚੇ
ਵਿਚ ਹੈ ਦੇਖਿਆ ਕਿਸਾਨ
ਉਹ ਕਹਿ ਤਾਂ ਕਹਿ ਰਹੇ ਹਨ
ਸਾਡਾ ਭਾਰਤ ਹੈ ਮਹਾਨ
ਕਿਵੇਂ ਕਹਾਂ….?
ਜੈ ਜਵਾਨ ਜੈ ਕਿਸਾਨ
ਬਲਬੀਰ ਸਿੰਘ ਬੱਬੀ
Previous articleਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾ ‘ਚ ਦਾਖ਼ਲਾ ਮੁਹਿੰਮ 2025-2026 ਦਾ ਆਗਾਜ਼
Next articleਸਿੱਖਿਆ ਬਲਾਕ ਮਸੀਤਾਂ ਦੇ ਸਮੂਹ ਸਕੂਲਾਂ ਦੀ ਦਾਖਲਾ ਮੁਹਿੰਮ ਵਿਦਿਅਕ ਸੈਸ਼ਨ 2025-26 ਦਾ ਡਡਵਿੰਡੀ ਸਕੂਲ ਤੋਂ ਸ਼ਾਨਦਾਰ ਅਗਾਜ਼