ਹੈਬੋਵਾਲ ਅਤੇ ਟੱਬਾ ਚੌਂਕ ਵਿੱਚ ਸੜਕ ਦੀ ਹਾਲਤ ਗੰਭੀਰ, ਗੰਦੇ ਪਾਣੀ ਕਾਰਨ ਪੈਦਲ ਚੱਲਣ ਵਾਲਿਆਂ ਦੇ ਕੱਪੜੇ ਖਰਾਬ ਹੋ ਰਹੇ ਹਨ

ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਹੈਬੋਵਾਲ ਅਤੇ ਟੱਬਾ ਬੀਤ ਦਾ ਮੁੱਖ ਬੱਸ ਅੱਡਾ ਇਨ੍ਹੀਂ ਦਿਨੀਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਜਿਸ ਦਾ ਕਾਰਨ ਇੱਥੇ ਹਰ ਸਮੇਂ ਖੜ੍ਹਾ ਗੰਦਾ ਪਾਣੀ ਹੈ। ਇਸ ਖੜ੍ਹੇ ਗੰਦੇ ਪਾਣੀ ਕਾਰਨ ਬੱਸ ਚੜਨ ਅਤੇ ਸਵਾਰੀਆਂ ਨੂੰ ਇੱਥੇ ਆਉਣ-ਜਾਣ ਸਮੇਂ ਪ੍ਰੇਸ਼ਾਨੀ ਹੁੰਦੀ ਹੈ ਅਤੇ ਚੌਕ ਦੇ ਵੱਖ-ਵੱਖ ਦੁਕਾਨਦਾਰ ਵੀ ਪ੍ਰੇਸ਼ਾਨ ਹਨ। ਅੱਜ ਪੱਤਰਕਾਰਾਂ ਨੂੰ ਆਪਣੀ ਦੁਰਦਸ਼ਾ ਸੁਣਾਉਂਦੇ ਹੋਏ ਦੁਕਾਨਦਾਰ ਵਿਜੇ ਕੁਮਾਰ ਬਿੱਲਾ, ਡਾ: ਸੋਨੂੰ, ਅਸ਼ਵਨੀ ਸ਼ਰਮਾ, ਸੌਰਭ ਕੁਮਾਰ, ਨੀਰਜ ਐਰੀ, ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਲੋਕਾਂ ਦਾ ਇਸ ਖੜ੍ਹੇ ਗੰਦੇ ਪਾਣੀ ਵਿੱਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਇਸ ਮੌਕੇ ਵਿਜੇ ਕੁਮਾਰ ਬਿੱਲਾ ਨੇ ਦੱਸਿਆ ਕਿ ਇਹ ਸੜਕ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 6 ਮਹੀਨੇ ਪਹਿਲਾਂ ਬਣਾਈ ਗਈ ਸੀ ਪਰ 6 ਮਹੀਨਿਆਂ ਵਿੱਚ ਹੀ ਸੜਕ ਦੀ ਹਾਲਤ ਖਸਤਾ ਹੋਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਗਲਤੀ ਜਾ ਆਰਕੀਟੈਕਟ ਦੀ ਮੰਨੀ ਜਾਵੇ, ਜਿਸ ਨੇ ਗੰਦੇ ਪਾਣੀ ਦੀ ਨਿਕਾਸੀ ਨੂੰ ਕਰੀਬ ਇੱਕ ਤੋਂ ਡੇਢ ਫੁੱਟ ਉੱਚੇ ਪਾਸੇ ਨੂੰ ਮੋੜ ਦਿੱਤਾ, ਜਾਨੀ ਜਿਥੋਂ ਆਉਂਦਾ ਸੀ ਉਧਰ ਨੂੰ ਉਚੇ ਪਾਸੇ ਨੂੰ ਕਰ ਦਿੱਤਾ ਜਿਸ ਕਾਰਨ ਪਾਣੀ ਸੜਕ ‘ਤੇ ਖੜ੍ਹਾ ਰਹਿੰਦਾ ਹੈ, ਠੇਕੇਦਾਰ ਨੇ ਇਸ ਦੇ ਨਿਕਾਸੀ ਵੱਲ ਧਿਆਨ ਨਹੀਂ ਦਿੱਤਾ। ਵਿਜੇ ਕੁਮਾਰ ਬਿੱਲਾ ਨੇ ਦੱਸਿਆ ਕਿ ਇਸ ਸੜਕ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਮਾਮਲਾ ਉੱਚ ਅਧਿਕਾਰੀਆਂ ਅਤੇ ਡਿਪਟੀ ਸਪੀਕਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਨ੍ਹਾਂ ਨੇ ਜਲਦੀ ਹੀ ਇਸ ਨੂੰ ਠੀਕ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਇਸ ਨੂੰ ਠੀਕ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਸੀ ਆਪ ਹੀ ਸੜਕ ’ਤੇ ਮਿੱਟੀ ਪਾ ਕੇ ਕੰਮ ਚੱਲ ਰਹੇ ਹਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਲੋਕਾ ਨੂੰ ਨਾਲ ਲੈਕੇ ਅਸੀਂ ਰੋਸ ਪ੍ਰਦਰਸ਼ਨ ਕਰਾਗੇ, ਜਿਸ ਲਈ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਜ਼ਾਦੀ ਦਿਹਾੜੇ ‘ਤੇ ਦਿੱਲੀ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, ISIS ਦਾ ਅੱਤਵਾਦੀ ਗ੍ਰਿਫਤਾਰ, NIA ਨੇ ਰੱਖਿਆ ਸੀ ਤਿੰਨ ਲੱਖ ਦਾ ਇਨਾਮ
Next articleਫੌਜੀ ਹਰਭਜਨ ਸਿੰਘ ਮੀਰਪੁਰ ਦਸੂਹਾ ਨੂੰ ਇਨਸਾਫ਼ ਦਿਵਾਉਣ ਲਈ ਅੰਬੇਡਕਰ ਸੈਨਾ ਵਲੋਂ ਡੀਐਸਪੀ ਦਫ਼ਤਰ ਦਾ ਘਿਰਾਓ