ਐਚ ਪੀ ਮਾਡਲ ਸਕੂਲ ਸੰਗੋਵਾਲ ਵੱਲੋਂ ਜ਼ੋਨਲ ਟੂਰਨਾਮੈਂਟ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਬੱਚਿਆਂ ਅਤੇ ਸਟਾਫ ਦੀ ਮਿਹਨਤ – ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ

ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)– ਨਕੋਦਰ 01 ਜੋਨ ਨੰਬਰ 12 ਲੜਕਿਆਂ ਦੇ ਖੇਡ ਮੁਕਾਬਲੇ ਪਿਛਲੇ ਦਿਨੀਂ ਜੀ ਜੀ ਐਚ ਜੀ ਬੇਟ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਵਿਖੇ ਕਰਵਾਏ ਗਏ। ਜਿਸ ਵਿਚ ਐਚ ਪੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਸਕੂਲ ਦੇ ਲੜਕਿਆਂ ਦੀ ਅੰਡਰ 17 ਅਤੇ ਅੰਡਰ 19 ਹੈਂਡਬਾਲ ਟੀਮ ਨੇ ਪਹਿਲਾ ਸਥਾਨ ਅਤੇ ਬੈਡਮਿੰਟਨ ਅੰਡਰ 17 ਨੇ ਦੂਜਾ ਸਥਾਨ ਬੈਡਮਿੰਟਨ ਅੰਡਰ 19 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਲੜਕੀਆਂ ਦੀ ਅੰਡਰ 17 ਹੈਂਡਬਾਲ ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਦੀਪ ਕੌਰ ਅਤੇ ਪ੍ਰੈਜ਼ੀਡੈਂਟ ਹਰਪ੍ਰੀਤ ਸਿੰਘ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਬੱਚਿਆਂ ਅਤੇ ਸਕੂਲ ਸਟਾਫ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਅਮਨਦੀਪ ਸਿੰਘ,ਹਨੀ, ਅਮਰਜੀਤ ਸਿੰਘ, ਸਰਬਜੀਤ ਸਿੰਘ, ਪਰਮਿੰਦਰ ਸਿੰਘ, ਮੈਡਮ ਸਤਿੰਦਰ ਕੌਰ, ਪ੍ਰੀਆ, ਮਨਜੋਤ ਕੌਰ, ਮਨਦੀਪ ਕੌਰ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੇਲ ਕੋਚ ਫੈਕਟਰੀ, ਨੇ ਐੱਮ ਈ ਟੀ ਐੱਚ ਟੀ ਐੱਸ 2024 ਵਿਚ ਪ੍ਰਦਰਸ਼ਨੀ ਲਗਾ ਕੇ ਵਾਹ ਵਾਹੀ ਲੁੱਟੀ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰ ਵਿਖੇ ਲੀਗਲ ਲਿਟਰੇਸੀ ਕਲੱਬ ਵੱਲੋ ਬੂਟੇ ਲਗਾਏ ਗਏ