ਗੁਰੂ ਤੇਗ ਬਹਾਦਰ ਗੁਰਦਵਾਰਾ ਲੈਸਟਰ ਦੇ ਮੁੱਖ ਗ੍ਰੰਥੀ ਸਿੰਘ ਵਲੋਂ ਸ਼ੁਕਰਾਨਾ ਸਮਾਗਮ

(ਸਮਾਜ ਵੀਕਲੀ) {ਤਰਲੋਚਨ ਸਿੰਘ ਵਿਰਕ} ਬਰਤਾਨੀਆ ਦੇ ਪ੍ਰਸਿੱਧ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਲੈਸਟਰ ਦੇ ਮੁੱਖ ਗ੍ਰੰਥੀ ਗਿਆਨੀ ਮਲੂਕ ਸਿੰਘ ਜੀ {ਕਵੀ} ਵਲੋਂ ਆਪਣੀ ਸਪੁੱਤਰੀ ਅਨਮੋਲਪ੍ਰੀਤ ਕੌਰ ਅਤੇ ਸਪੁੱਤਰ ਗੁਰਬਾਜ਼ ਸਿੰਘ {ਟਰਬਨ ਕਿੰਗ} ਪੋਤਰੀ ਅਤੇ ਪੋਤਰਾ ਸ.ਜੋਗਿੰਦਰ ਸਿੰਘ ਬੀਬੀ ਗੁਰਮੇਜ ਕੌਰ: ਦੋਹਤਰੀ ਅਤੇ ਦੋਹਤਰਾ ਸ. ਜਸਵੰਤ ਸਿੰਘ ਬੀਬੀ ਅਮਰੀਕ ਕੌਰ: ਦੇ ਅਨੰਦ ਕਾਰਜ਼ਾਂ ਦੀ ਸਫਲਤਾ ਮਿਲਣ ਤੇ ਸ਼ੁਕਰਾਨੇ ਵਜੋਂ ਗੁਰਦਵਾਰਾ ਸਾਹਿਬ ਦੇ ਸ਼ਾਨਦਾਰ ਹਾਲ ਨੰਬਰ ਇੱਕ ਵਿੱਚ 28 ਜੁਲਾਈ 2024 ਨੂੰ ਦਿੰਨ ਐਤਵਾਰ ਸ਼ਾਮ 2 ਤੋਂ 4 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ।

ਉਪਰੰਤ ਗੁਰਦਵਾਰਾ ਸਾਹਿਬ ਜੀ ਦੇ ਮੁੱਖ ਰਾਗੀ ਭਾਈ ਜਸਵਿੰਦਰ ਸਿੰਘ ਜੀ ਵਲੋਂ ਰਸਭਿੰਨੇ ਕੀਰਤਨ ਕੀਤੇ ਗਏ। ਭਾਈ ਕਿਸ਼ਨ ਸਿੰਘ ਜੀ ਦੇ ਢਾਡੀ ਜੱਥੇ ਵਲੋਂ ਇੱਕ ਕਵਿੱਤਾ ਦੀ ਹਾਜਰੀ ਲਾਈ ਗਈ। ਗਿਆਨੀ ਸੁਰਜੀਤ ਸਿੰਘ ਜੀ ਨੇ ਗਰੁਦਵਾਰਾ ਸਾਹਿਬ ਜੀ ਵਲੋਂ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤੇ ਗਏ।

ਸਾਬਕਾ ਜਨਰਲ ਸਕੱਤਰ ਭਾਈ ਗੁਰਨਾਮ ਸਿੰਘ ਜੀ ਰੂਪੋਵਾਲ ਨੇ ਕਿਹਾ ਕਿ ਇਸ ਤਰਾਂ ਦੇ ਸ਼ੁਕਰਾਨਾ ਸਮਾਗਮ ਗੁਰਦਵਾਰਾ ਸਾਹਿਬ ਮਨਾਉਣੇ ਚਾਹੀਦੇ ਹਨ ਜਿਸ ਨਾਲ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਵਧਾਈਆਂ ਤਾਂ ਦਿੰਦੇ ਹੈ ਹੀ ਹਨ ਪਰ ਉਹ ਸੰਗਤਾਂ ਜੋ ਆਪਾਂ ਨੂੰ ਨਹੀਂ ਵੀ ਜਾਣਦੀਆਂ ਉਹ ਵੀ ਤੁਹਾਡੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਜਾਂਦੀਆਂ ਹਨ।
ਸਟੇਜ ਦੀ ਸੇਵਾ ਗੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਰਾਜ਼ਮਨਵਿੰਦਰ ਸਿੰਘ ਕੰਗ ਜੀ ਨੇ ਬਾਖੂਬੀ ਨਾਲ ਨਿਭਾਈ, ਉਨ੍ਹਾਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਦਾਦਕੇ ਅਤੇ ਨਾਨਕੇ ਪ੍ਰਵਿਰਾਂ ਨੂੰ ਵਧਾਈਆਂ ਦਿੱਤੀਆਂ। ਉਪਰੰਤ ਮਹਿਮਾਨਾ ਦੀ ਅਤੇ ਆਈਆਂ ਸੰਗਤਾਂ ਦੀ ਸੇਵਾ ਲਈ ਚਾਹ ਪਾਣੀ ਅਤੇ ਗੁਰੂ ਕੇ ਅਤੁੱਟ ਲੰਗਰਾਂ ਨਾਲ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਆਪਣੇ ਚੌਥੇ ਕਾਵਿ ਸੰਗ੍ਰਹਿ ‘ਸੱਚੇ ਸੁੱਚੇ ਹਰਫ਼’ ਜਲਦ ਹੋਵੇਗਾ ਪਾਠਕਾਂ ਦੇ ਸਨਮੁੱਖ
Next articleਸਾਹਿਤਕ ਚੋਰ