(ਸਮਾਜਵੀਕਲੀ)
ਚਾਨਣ ਬਣ ਫੈਲਿਆ ਤੂੰ ਜੱਗ ਉਤੇ ,
ਕਿਰਨਾਂ ਫੈਲੀਆਂ ਤੇਰੇ ਵਿਚਾਰ ਦੀਆਂ।
ਪਈਆਂ ਲੋਟੂਆਂ ਨੂੰ ਭਾਜੜਾਂ ਆਣ ਓਦੋਂ ,
ਗੱਲਾਂ ਕੀਤੀਆਂ ਤੂੰ ਹੱਕ ਨਿਤਾਰ ਦੀਆਂ।
ਕਿਰਨਾਂ ਫੈਲੀਆਂ ਤੇਰੇ ਵਿਚਾਰ ਦੀਆਂ।
ਪਈਆਂ ਲੋਟੂਆਂ ਨੂੰ ਭਾਜੜਾਂ ਆਣ ਓਦੋਂ ,
ਗੱਲਾਂ ਕੀਤੀਆਂ ਤੂੰ ਹੱਕ ਨਿਤਾਰ ਦੀਆਂ।
ਊਚ -ਨੀਚ ਬਣਾ ਨਹੀਂ ਰੱਬ ਭੇਜੇ ,
ਇਹ ਤਾਂ ਬਣਾਏ ਸੀ ਲੋਕ ਲੁਟੇਰਿਆਂ ਨੇ।
ਬੰਗਲੇ ਭਗਤ ਸੀ ਬਣ ਕੇ ਰਹਿਣ ਲੁੱਟਦੇ ,
ਜੋ ਵੰਗਾਰੇ ਸੀ ਬੋਲਾਂ ਤੇਰਿਆਂ ਨੇ।
ਹੱਕ ਅਤੇ ਸੱਚ ਦੀ ਸੀ ਗੱਲ ਕਰਕੇ ,
ਦੱਬੇ -ਕੁਚਲਿਆਂ ਦਾ ਸੀ ਸਹਾਰਾ ਬਣਿਆ।
ਹੋਕਾ ਸੱਚ ਦਾ ਦੇ ਕੇ ਜਨਤਾ ਨੂੰ ,
ਕੁੱਲ ਦੁਨੀਆਂ ਦਾ ਚਾਨਣ ਮੁਨਾਰਾ ਬਣਿਆ।
ਜਦੋਂ ਤੱਕ ਨੇ ਚੰਦ ਸਿਤਾਰੇ ਰਹਿਣਗੇ ,
ਸੋਚਾਂ ਤੇਰੀਆਂ ਦੇ ਪਹਿਰੇਦਾਰ ਹੋਣਗੇ।
ਇਕ ਬਰਾਬਰ ਹੋਣਗੇ ਲੋਕ ਸਾਰੇ ,
ਸਾਰੇ ਜੱਗ ਵਿਚ ਮਹਿਕਦੇ ਪਿਆਰ ਹੋਣਗੇ।
ਤਰਸੇਮ ਸਹਿਗਲ
93578-96207
ਖਬਰਾਂ ਸ਼ੇਅਰ ਕਰੋ ਜੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly