ਹੁਸ਼ਿਅਰਪਪੂਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੰਤ ਸਰਵਣ ਦਾਸ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਪ੍ਰਧਾਨਗੀ ਹੇਠ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਹੋਈ। ਇਸ ਮੌਕੇ ਚੇਅਰਮੈਨ ਸੰਤ ਸਰਵਣ ਦਾਸ ਵਲੋੰ ਸੁਸਾਇਟੀ ਵਲੋੰ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇ ਜੌੜੇ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਚੂਹੜਵਾਲੀ, ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ ਸਾਹਿਬ, ਸ੍ਰੀ ਗੁਰੂ ਰਵਿਦਾਸ ਘਾਟ ਅਤੇ ਨਿਰਮਲਾ ਛਾਉਣੀ ਆਸ਼ਰਮ ਹਰਿਦੁਆਰ, ਸ੍ਰੀ ਗੁਰੂ ਰਵਿਦਾਸ ਗੇਟ ਜਟਵਾੜਾ ਪੁਲ ਹਰਿਦੁਆਰ ਆਦਿ ਸਾਰੇ ਪ੍ਰੋਜੈਕਟ ਸੁਸਾਇਟੀ ਦੇ ਸੰਤਾਂ ਮਹਾਂਪੁਰਸ਼ਾਂ ਦੀ ਦੇਖ ਰੇਖ ਹੇਠ ਬਹੁਤ ਚੰਗੇ ਤੇ ਉਸਾਰੂ ਤਰੀਕੇ ਨਾਲ ਚੱਲ ਰਹੇ ਹਨ। ਉਨਾਂ ਕਿਹਾ ਸੁਸਾਇਟੀ ਵਲੋੰ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਹੋਰ ਨਵੇਂ ਪ੍ਰੋਜੈਕਟ ਜਲਦ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ , ਸੀਨੀ ਮੀਤ ਪ੍ਰਧਾਨ ਸੰਤ ਸਰਵਣ ਦਾਸ ਸਲੇਮਟਾਵਰੀ ਨੇ 2025 ਵਿਚ ਸ੍ਰੀ ਗੁਰੂ ਰਵਿਦਾਸ ਪ੍ਰਕਾਸ਼ ਪੁਰਵ ਅਤੇ ਦਮੜੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਲਈ ਸੰਗਤਾਂ ਨੂੰ ਅਪੀਲ ਕੀਤੀ।
ਇਸ ਮੌਕੇ ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ,ਮਹੰਤ ਪ੍ਰਸ਼ੋਤਮ ਲਾਲ ਚੱਕ ਹਕੀਮ ਸਹਾਇਕ ਕੈਸ਼ੀਅਰ, ਸੰਤ ਧਰਮਪਾਲ ਸ਼ੇਰਗੜ, ਸੰਤ ਬਲਵੰਤ ਸਿੰਘ ਡਿੰਗਰਿਆਂ ਮੀਤ ਪ੍ਰਧਾਨ, ਸੰਤ ਰਮੇਸ਼ ਦਾਸ ਕੱਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ, ਸੰਤ ਸੰਤੋਖ ਦਾਸ ਭਾਰਟਾ,ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਬੀਬੀ ਕੁਲਦੀਪ ਕੌਰ ਮੇਹਨਾ,ਸੰਤ ਗੁਰਮੀਤ ਦਾਸ ਪਿੱਪਲਾਂਵਾਲਾ, ਸੰਤ ਮਨੋਹਰ ਲਾਲ, ਸੰਤ ਸ਼ਿੰਗਾਰਾ ਰਾਮ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly