(ਸਮਾਜ ਵੀਕਲੀ)
ਚੰਨ ਸੂਰਜ ਤੇ ਤਾਰੇ ਜਦ ਤੱਕ ਅਰਸ਼ ਤੇ ਰਹਿਵਣਗੇ।
ਗੁਰੂ ਰਵਿਦਾਸ ਜੀ ਗੁਰੂ ਅਸਾਂ ਦੇ ਸਦਾ ਹੀ ਰਹਿਵਣਗੇ। ……
ਗੁਰੂ ਰਵਿਦਾਸ ਜੀ ਕੌਮ ਲਈ ਲੱਖਾਂ ਕਸ਼ਟ ਸਹਾਰੇ ਨੇ।
ਕੁੱਲੀਆਂ ਨੂੰ ਉਨ੍ਹਾਂ ਬਦਲ ਬਣਾਏ ਮਹਿਲ ਚੁਬਾਰੇ ਨੇ।
ਅੰਸ਼ ਉਨ੍ਹਾਂ ਦੀ ਉਨ੍ਹਾਂ ਨੂੰ ਸਿਰ ਦਾ ਤਾਜ ਹੀ ਕਹਿਵਣਗੇ।
ਗੁਰੂ ਰਵਿਦਾਸ ਜੀ………
ਰਗ ਰਗ ਦੇ ਵਿਚ ਖ਼ੂਨ ਉਨ੍ਹਾਂ ਦਾ ਅਣਖ ਨੂੰ ਭਰਦਾ ਹੈ।
ਹੁਣ ਰਵਿਦਾਸੀਆ ਕੌਮ ਲਈ ਮਰਨੋਂ ਮੂਲ ਨਾ ਡਰਦਾ ਹੈ।
ਹਰਿ ਦੇ ਝੰਡੇ ਰੰਗ ਮਜੀਠੀ ਕਦੇ ਨਾ ਢਹਿਵਣਗੇ।
ਗੁਰੂ ਰਵਿਦਾਸ ਜੀ……
ਹੁਕਮ ਮੰਨਾਂਗੇ ਜੋ ਕਾਂਸ਼ੀ ਦਰਬਾਰ ਤੋਂ ਆਵੇਗਾ।
ਜਿਹੜਾ ਸਾਡੇ ਹਿਰਦਿਆਂ ਤਾਈਂ ਠੰਡਕ ਪਾਵੇਗਾ।
ਰਵਿਦਾਸੀਏ ਗੈਰਾਂ ਦਾ ਹੁਣ ਜ਼ੁਲਮ ਨਾ ਸਹਿਵਣਗੇ।
ਗੁਰੂ ਰਵਿਦਾਸ ਜੀ……
ਰਵਿਦਾਸੀਆ ਧਰਮ ਅਸਾਂ ਨੂੰ ਜਾਨੋਂ ਪਿਆਰਾ ਹੈ।
ਅੰਮ੍ਰਿਤਬਾਣੀ ਗੁਰਾਂ ਦੀ ਜੀਵਨ ਲਈ ਸਹਾਰਾ ਹੈ।
ਸਾਹਲੋਂ ਦੇ ਸੱਤਪਾਲ ਸਦਾ ਗੱਲ ਹੱਕ ਦੀ ਕਹਿਵਣਗੇ।
ਗੁਰੂ ਰਵਿਦਾਸ ਜੀ……..
ਕਲਮ:: ਸੱਤ ਪਾਲ ਸਾਹਲੋਂ,
ਪਿੰਡ ਤੇ ਡਾਕ. ਸਾਹਲੋਂ
ਸੰਪਰਕ: 98156 55071