ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਥਾਂਦੀਆ ਵਲੋਂ ਫਰੀ ਮੈਡੀਕਲ ਚੈੱਕਅੱਪ ਕੈਂਪ ਦਾ ਉਦਘਾਟਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਕੀਤਾ

ਬੰਗਾ  (ਸਮਾਜ ਵੀਕਲੀ) ਅਜ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਥਾਂਦੀਆ ਬੰਗਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਫਰੀ ਮੈਡੀਕਲ ਕੈਂਪ ਚੈਕਅੱਪ ਕੈਂਪ ਲਗਾਇਆ ਜਿਸ ਦਾ ਉਦਘਾਟਨ ਸਮਾਗਮ ਦੇ ਮੁਖ ਮਹਿਮਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਐਮ ਪੀ (ਰਾਜ ਸਭਾ ) ਵਲੋ ਕੀਤਾ ਗਿਆ ਇਸ ਮੋਕੇ ਤੇ ਕਰੀਮਪੁਰੀ ਜੀ ਨੇ ਪਰਬੰਧਕਾਂ ਵਲੋ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਬਣੇ ਹਸਪਤਾਲ ਨੂੰ ਦੁਵਾਰਾ ਸ਼ੁਰੂਆਤ ਕਰਨ ਦੀ ਵਧਾਈ ਦਿੰਦੇ ਹੋਏ ਵਿਸ਼ੇਸ਼ ਤੋਰ ਤੇ ਐਨ ਆਰ ਆਈ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਆਖਿਆ ਇਸ ਅਦਾਰੇ ਵਲੋਂ ਵਾਜਞ ਰੇਟਾਂ ਤੇ ਵਧੀਆ ਇਲਾਜ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਸਮਾਜ ਦਾ ਸਹਿਯੋਗ ਮਿਲਦਾ ਰਹੇ ਤਿੰਨਾਂ ਦਿਨਾਂ ਦੇ ਸ਼ੂਰੂ ਕੀਤੇ ਕੈਂਪ ਵਿੱਚ ਦਿਲ , ਛਾਤੀ, ਹੱਡੀਆਂ, ਦੰਦਾਂ, ਅਖਾਂ,ਚਮੜੀ , ਔਰਤਾਂ, ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਤੇ ਅਖਾਂ ਦੇ ਮਾਹਿਰ ਡਾਕਟਰਾਂ ਵਲੋਂ 400 ਮਰੀਜਾਂ ਦਾ ਫਰੀ ਮੈਡੀਕਲ ਚੈੱਕਅੱਪ ਕੀਤਾ ਤੇ ਦਵਾਈਆਂ ਵੰਡੀਆਂ ਗਈਆਂ ਇਸ ਮੌਕੇ ਵਿਸ਼ੇਸ਼ ਤੋਰ ਤੇ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਬਸਪਾ ਆਗੂ ਪ੍ਰਵੀਨ ਬੰਗਾ ਇੰਚਾਰਜ ਹਲਕਾ ਅੰਨਦਪੁਰ ਸਾਹਿਬ, ਹੰਸ ਰਾਜ ਬੰਗਾ ਯੂਕੇ ਕਾਂਸ਼ੀ ਟੀ ਵੀ ਦਾ ਵਿਸ਼ੇਸ਼ ਤੋਰ ਤੇ ਸਨਮਾਨ ਜੋਹਨ ਬੰਗਾ ਯੂ ਐਸ ਏ, ਕਮਲਜੀਤ ਬੰਗਾ ਦੀਪਕ ਪਰਾਸ਼ਰ ਯੂ ਐਸ ਏ ਡਾ ਨਾਮਦੇਵ ਜੀ ਡਾ ਮੁਕੇਸ਼ ਰਾਜ ਕੁਮਾਰ , ਪ੍ਰੇਮ ਮਲਹੋਤਰਾ, ਲਲਿਤ ਮਹਾਜਨ ਮੈਨੇਜਰ , ਡਾ ਬਲਵੀਰ ਬੱਲ ਆਦਿ ਹਸਪਤਾਲ ਦੇ ਪ੍ਰਬੰਧਕਾ ਵਲੋਂ ਕੀਤਾ ਗਿਆ ਨਵਾ ਸ਼ਹਿਰ ਤੋ ਮੈਡੀਕਲ ਪ੍ਰੈਕਟੀਸ਼ਨਰ ਡਾਕਟਰਾਂ ਦੀ ਟੀਮ ਹਾਜਰ ਹੋਈ ਹਸਪਤਾਲ ਦੇ ਟਰੱਸਟੀਆਂ ਵਲੋ ਮਹਿਮਾਨਾਂ ਤੇ ਡਾਕਟਰਾਂ ਦਾ ਸਨਮਾਨ ਕੀਤਾ ਇਸ ਮੌਕੇ ਤੇ ਡਾ ਰਾਮਜੀ ਦਾਸ, ਜਿਲਾ ਕੈਸ਼ੀਅਰ ਡਾ ਜਗਦੀਸ਼ ਕਾਮਾ ਜਿਲਾ ਕਮੇਟੀ ਮੈਂਬਰ ਬਲਾਕ ਮੁਕੰਦਪੁਰ ਦੇ ਪ੍ਰਧਾਨ ਡਾ ਪ੍ਰਸ਼ੋਤਮ ਲਾਲ ਪੋਸਵਾਲ, ਡਾ ਹੰਸ ਰਾਜ ਜੀ, ਡਾ ਸੁਨੀਲ ਦੱਤ ਬਸਪਾ ਆਗੂ ਮਨੋਹਰ ਕਮਾਮਜੈ ਪਾਲ ਸੂੰਡਾ, ਵਿਜੇ ਕੁਮਾਰ ਗੁਣਾਚੌਰ, ਪਰਮਜੀਤ ਮਹਿਸਮਪੁਰ, ਸਤ ਪਾਲ ਔੜ, ਸਰਪੰਚ ਅਸ਼ੋਕ ਕੁਮਾਰ, ਮਾਸਟਰ ਸਤਪਾਲ ਰਟੈਂਡਾ, ਕੁਲਦੀਪ ਬਹਿਰਾਮ ਵਿਜੇ ਕੁਮਾਰ ਮੂਸਾਪੁਰ , ਮਲਕੀਤ ਮੰਢਾਲੀ, ਸਰਪੰਚ ਭੁਪਿੰਦਰ ਸਿੰਘ ਝਿੰਗੜਾਂ,ਚਰਨਜੀਤ ਮੰਢਾਲੀ, ਪਰਦੀਪ ਜਸੀ, ਹਰ ਬਲਾਸ ਗੁਰੂ ਸਪੇਨ, ਸਤਨਾਮ ਮਹਿਮੀ, ਪਰਕਾਸ਼ ਫਰਾਲਾ, ਗੁਰਦਿਆਲ ਦੋਸਾਂਝ, ਹਰਮੇਸ਼ ਮੰਡੇਰਾਂ, ਤੋ ਇਲਾਵਾ ਹਸਪਤਾਲ ਦੇ ਸਟਾਫ਼ ਤੋ ਇਲਾਵਾ ਇਲਾਕਾ ਨਿਵਾਸੀ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕੱਬਡੀ ਪ੍ਰਮੋਟਰ   ਬਿੰਦਾ ਮਾਨ  ਕੈਨੇਡਾ ਵਲੋ ਵਿਸ਼ੇਸ਼ ਸਨਮਾਨ ਅੰਕੜਾਕਾਰ ਸੁਖਵਿੰਦਰ ਭਾਣੋਕੀ ਦਾ ।
Next articleਬੋਧ ਗਯਾ ਮੁਕਤੀ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਮਿਲਿਆ ਸਮਰਥਨ