(ਸਮਾਜ ਵੀਕਲੀ): ਚੌਥੇ ਨਾਨਕ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਵਲੋਂ ਗੁਰਦਵਾਰਾ ਸ੍ਰੀ ਗੁਰੂ ਹਰਕ੍ਰਸ਼ਿਨ ਸਾਹਿਬ ਓਡਬੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ 9 ਅਕਤੂਬਰ ਨੂੰ ਸ਼ਾਮੀ 7.30 ਵਜੇ ਅਰੰਭ ਹੋਏ ਜਿਨਾ੍ਹ ਦੇ ਭੋਗ 11 ਅਕਤੂਬਰ ਨੂੰ 5.30 ਪਾਏ ਗਏ। ਤਿੰਨੇ ਦਿੰਨ ਸਾਧ ਸੰਗਤ ਜੀ ਨੇ ਤਨ, ਮਨ ਧੰਨ ਨਾਲ ਸੇਵਾ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਿਵੇਂ ਗੁਰੁ ਕਾ ਲੰਗਰ ਤਿਆਰ ਕਰਨਾ, ਪਕਵਾਉਣਾਂ, ਵਰਤਾਉਣਾ, ਜੋੜੇ ਸਾਫ ਕਰਨੇ, ਕੜਾਹ ਪ੍ਰਸ਼ਾਦ ਵਰਤਾਉਣਾ ਅਤੇ ਚੌਰ ਸਾਹਿਬ ਦੀ ਸੇਵਾ।
ਭੋਗ ਤੋਂ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਪਾਵਨ ਹੁਕਮਨਾਮਾ ਲਿਆ ਗਿਆ। 6.00 ਵਜੇ ਗੁਰਦਵਾਰਾ ਸਾਹਿਬ ਦੇ ਹਜੂਰੀ ਜੱਥੇ ਗਿਆਨੀ ਗੁਰਸੇਵਕ ਸਿੰਘ ਜੀ ਅਤੇ ਗਿਆਨੀ ਦਲਜੀਤ ਸਿੰਘ ਜੀ ਨੇ ਸਾਧ ਸੰਗਤ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ। 7.00 ਵਜੇ ਕਥਾਵਾਚਕ ਗਿਆਨੀ ਗੁਰਮੀਤ ਸਿੰਘ ਗੌਰਵ ਜੀ ਨੇ ਗੁਰੂ ਰਾਮ ਦਾਸ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਅਤੇ ਕਥਾ ਨਾਲ ਨਿਹਾਲ ਕੀਤਾ।
ਸਟੇਜ ਦੀ ਸੇਵਾ ਨਿਭਾਉਂਦਿਆਂ ਗੁਰਜੀਤ ਸਿੰਘ ਸਮਰਾ ਜੀ ਨੇ ਗੁਰੂ ਰਾਮ ਦਾਸ ਜੀ ਦੇ ਗੁਰਪੁਰਬ ਦੀਆਂ ਸੱਭ ਨੂੰ ਵਧਾਈਆਂ ਦਿੱਤੀਆਂ । ਉਨ੍ਹਾ ਨੇ ਸਮੂਹ ਬੀਬੀਆਂ ਦੇ ਜੱਥੇ ਦਾ ਖਾਸ ਧੰਨਵਾਦ ਕੀਤਾ ਜਿਨ੍ਹਾ ਨੇ ਗੁਰੂ ਘਰ ਪਹੁੰਚ ਕੇ ਤਿੰਨੇ ਦਿੰਨ ਸੇਵਾ ਕੀਤੀ ਅਤੇ ਗੁਰੂ ਘਰ ਦੀਆਂ ਰੌਣਕਾਂ ਵਧਾਈਆਂ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਟੇਜ ਤੋਂ ਇਹ ਵੀ ਦੱਸਿਆ ਗਿਆ ਕਿ ਗੁਰੂ ਰਾਮ ਦਾਸ ਜੀ ਦਾ ਜਨਮ ਅਸਥਾਨ ਚੂਨਾ ਮੰਡੀ ਲਹੌਰ ਵਿਖੇ ਹੈ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਸਮਾ ਮਿਲੇ ਉਸ ਪਵਿਤੱਰ ਅਸਥਾਨ ਦੇ ਦਰਸ਼ਨ ਕਰਨੇ ਚਾਹੀਦੇ ਹਨ।ਅਸੀਂ ਹਰ ਸਾਲ ਗੁਰੂ ਨਾਨਾਕ ਦੇਵ ਜੀ ਦੇ ਗੁਰਪੁਰਬ ਤੇ ਜੱਥਾ ਲੈ ਕੇ ਪਾਕਿਸਤਾਨ ਜਾਦੇ ਹਾਂ ਅਤੇ ਇਸ ਪਵਿੱਤਰ ਅਸਥਾਨ ਦੇ ਸਾਧ ਸੰਗਤ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly