ਗੁਰੂ ਨਾਨਕ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਰੰਧਾਵਾ ਨੂੰ ਸੇਵਾ ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ

ਕੈਪਸ਼ਨ - ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਸੇਵਾਮੁਕਤ ਹੋਣ 'ਤੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਕਰਦੇ ਬੀਬੀ ਗੁਰਪ੍ਰੀਤ ਕੌਰ, ਇੰਜ. ਹਰਨਿਆਮਤ ਕੌਰ, ਇੰਜ. ਨਿਮਰਤਾ ਕੌਰ, ਪ੍ਰੋ. ਹਰਬੰਸ ਸਿੰਘ ਅਤੇ ਹੋਰ ਪਤਵੰਤੇ
ਡਾ ਰੰਧਾਵਾ ਦੀ ਅਗਵਾਈ ‘ਚ ਕਾਲਜ ਨੇ ਵੱਡੀਆਂ ਮੱਲਾਂ ਮਾਰੀਆਂ – ਬੀਬੀ ਗੁਰਪ੍ਰੀਤ ਕੌਰ 
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ‘ਤੇ ਨਿਭਾਈਆਂ ਸੇਵਾਵਾਂ ਨੂੰ ਕਦੇ ਨਹੀਂ ਭੁਲਾ ਸਕਦਾ – ਡਾ ਰੰਧਾਵਾ  
ਕਪੂਰਥਲਾ (ਸਮਾਜ ਵੀਕਲੀ) ( ਕੌੜਾ ) ਗੁਰੂ ਨਾਨਕ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਦੇ ਸੇਵਾ ਮੁਕਤ ਹੋਣ ‘ਤੇ ਪ੍ਰਭਾਵਸ਼ਾਲੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਜਦਕਿ ਡਾ. ਰੰਧਾਵਾ ਸਮਾਗਮ ਦੇ ਮੁੱਖ ਮਹਿਮਾਨ ਰਹੇ । ਇਸ ਮੌਕੇ ਬੋਲਦਿਆਂ ਬੀਬੀ ਰੂਹੀ ਨੇ ਕਿਹਾ ਕਿ ਡਾ. ਰੰਧਾਵਾ ਵੱਲੋਂ ਕਾਲਜ ਪ੍ਰਤੀ ਲਗਪਗ 16 ਸਾਲ ਲਗਾਤਾਰ ਨਿਭਾਈਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਅਗਵਾਈ ਵਿੱਚ ਵਿਦਿਆਰਥੀਆਂ ਅਕੈਡਮਿਕ, ਸਪੋਰਟਸ, ਸੱਭਿਆਚਾਰਕ ਆਦਿ ਵੱਖ ਵੱਖ ਆਦਿ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ । ਬੀਬੀ ਰੂਹੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਲਜ ਕੈਂਪਸ ‘ਚ ਸਮੇਂ ਸਮੇਂ ਜੋ ਕੌਮੀ ਪੱਧਰ ਦੇ ਸੈਮੀਨਾਰ, ਫੇਟ ਮੇਲੇ, ਕਨਵੋਕੇਸ਼ਨ ਆਦਿ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ, ਇਨ੍ਹਾਂ ਸਭ ਲਈ ਡਾ. ਰੰਧਾਵਾ ਵਧਾਈ ਦੇ ਪਾਤਰ ਹਨ ।
 ਇਸ ਮੌਕੇ ਬੋਲਦਿਆਂ ਡਾ. ਰੰਧਾਵਾ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਜ. ਸਵਰਨ ਸਿੰਘ, ਬੀਬੀ ਗੁਰਪ੍ਰੀਤ ਕੌਰ ਅਤੇ ਕਮੇਟੀ ਮੈਂਬਰਾਂ ਤੇ ਸਟਾਫ ਮੈਂਬਰਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਲਈ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ‘ਤੇ ਸਥਿਤ ਕਾਲਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਉਹ ਕਦੇ ਨਹੀਂ ਭੁਲਾ ਸਕਦੇ । ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਡਾ. ਰੰਧਾਵਾ ਅਤੇ ਉਨ੍ਹਾਂ ਨਾਲ ਪਹੁੰਚੇ ਪਰਿਵਾਰਕ ਮੈਂਬਰਾਂ ਪਤਨੀ ਪ੍ਰੋ. ਰਵਿੰਦਰ ਕੌਰ ਰੰਧਾਵਾ, ਬੇਟਾ ਐਡਵੋਕੇਟ ਪਰਨੀਤ ਸਿੰਘ ਰੰਧਾਵਾ ਤੇ ਬੇਟੀ ਐਡਵੋਕੇਟ ਜਸਮੀਨ ਕੌਰ ਰੰਧਾਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਚੇਚੇ ਤੌਰ ‘ਤੇ ਸਨਮਾਨਤ ਕੀਤਾ ਗਿਆ । ਇਸ ਮੌਕੇ ਇੰਜ. ਹਰਨਿਆਮਤ ਕੌਰ, ਇੰਜ. ਨਿਮਰਤਾ ਕੌਰ, ਐਡਵੋਕੇਟ ਬਲਜੀਤ ਸਿੰਘ ਬਾਜਵਾ, ਕੇਹਰ ਸਿੰਘ, ਨੰਦ ਸਿੰਘ, ਸੰਤੋਖ ਸਿੰਘ ਕੰਗਨਾ, ਜਰਨੈਲ ਸਿੰਘ, ਹੈੱਡਮਾਸਟਰ ਜਸਬੀਰ ਸਿੰਘ, ਮੈਡਮ ਕੁਲਵੰਤ ਕੌਰ, ਪ੍ਰੋ. ਹਰਬੰਸ ਸਿੰਘ, ਪ੍ਰੋ. ਜਸਬੀਰ ਕੌਰ,  ਅਜਮੇਰ ਸਿੰਘ, ਅਮਰੀਕ ਸਿੰਘ, ਪ੍ਰੋ. ਸ਼ਿਲਪਾ, ਪ੍ਰੋ. ਪ੍ਰਭਲੀਨ ਸਿੰਘ, ਪ੍ਰੋ. ਸੁਖਪਾਲ ਸਿੰਘ, ਪ੍ਰੋ. ਜੁਗਰਾਜ ਸਿੰਘ,  ਪ੍ਰੋ. ਗੁਰਪ੍ਰੀਤ ਕੌਰ, ਸੁਮਿਤ ਕੁਮਰਾ ਆਦਿ ਸਟਾਫ ਮੈਂਬਰ ਹਾਜ਼ਰ ਸਨ । 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਜਣ ਸਿੰਘ ਨੇ ਕੀਤਾ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਦਾ ਦੌਰਾ ,ਸੁਣੀਆ ਕਿਸਾਨਾਂ ਅਤੇ ਆਡ਼੍ਹਤੀਆਂ ਦੀਆਂ ਮੁਸ਼ਕਲਾਂ
Next articleਮਾਂ ਬੋਲੀ ਪੰਜਾਬੀ ਦੇ ਗੀਤਾਂ ਦੀ ਧਮਕ ਪਾਉਂਦੀਆ ਭੱਟੀ ਭੈਣਾਂ