ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਆਯੋਜਿਤ ਅੰਤਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ 2024-25 ਦੇ ਤਿੰਨ ਮੈਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਊਂਡ ਵਿੱਚ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਦੇਖ ਰੇਖ ਹੇਠ ਕਰਵਾਏ ਗਏ। ਪਹਿਲਾ ਮੈਚ ਮੋਹਨ ਲਾਲ ਉੱਪਲ ਡੀ.ਏ.ਵੀ ਕਾਲਜ ਫਗਵਾੜਾ ਤੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਫਗਵਾੜਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਹਰਮਿੰਦਰ ਸਿੰਘ ਹੁੰਦਲ ਯੂ.ਐੱਸ. ਤੇ ਸ. ਕਮਲਜੀਤ ਸਿੰਘ ਮਾਨ ਯੂ.ਐੱਸ.ਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੈਚ 7-0 ਡੀ.ਏ.ਵੀ ਕਾਲਜ ਫਗਵਾੜਾ ਜੇਤੂ ਰਿਹਾ।ਦਿਨ ਦਾ ਦੂਜਾ ਮੈਚ ਡੀ.ਏ.ਵੀ ਕਾਲਜ ਜਲੰਧਰ ਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਸ. ਇਕਬਾਲ ਸਿੰਘ ਰਾਣਾ ਕਨੇਡਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਹ ਮੈਚ 1-1 ਨਾਲ ਡਰਾਅ ਰਿਹਾ। ਤੀਜਾ ਮੈਚ ਸਿੱਖ ਨੈਸ਼ਨਲ ਕਾਲਜ ਬੰਗਾ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ. ਹਰਜਿੰਦਰ ਸਿੰਘ ਜੱਗਾ ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਤੇ ਉੱਘੇ ਖੇਡ ਪ੍ਰੇਮੀ ਸ. ਗੁਰਦਿਆਲ ਸਿੰਘ ਹਾਜ਼ਰ ਹੋਏ। ਇਸ ਮੈਚ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ 1-0 ਨਾਲ ਜੇਤੂ ਰਹੀ। ਇਸ ਮੌਕੇ ਸ. ਜਰਨੈਲ ਸਿੰਘ (ਪ੍ਰਧਾਨ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ), ਪ੍ਰਿੰ. ਹਰਜੀਤ ਸਿੰਘ ਮਾਹਲ, ਕੋਚ ਪਰਦੀਪ ਕੁਮਾਰ, ਪ੍ਰੋ. ਪਰਗਣ ਸਿੰਘ,ਪ੍ਰੋ. ਮੁਨੀਸ਼ ਸੰਧੀਰ, ਮਨਮੰਤ ਸਿੰਘ ਲਾਇਬ੍ਰੇਰੀਅਨ, ਕੋਚ ਕੁਲਦੀਪ ਸਿੰਘ, ਪਰਮਜੀਤ ਸਿੰਘ, ਸੁਪ੍ਰਿੰਟੈਂਡੈਂਟ ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਤਜਿੰਦਰ ਸਿੰਘ, ਮੁਕੇਸ਼ ਕੁਮਾਰ, ਨਰਿੰਦਰ ਮਾਹੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly