HOME ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਦੇ ਵਿਦਿਆਰਥੀਆਂ ਨੇ ਕੀਤੀ ਹੜ੍ਹ ਪੀੜਤਾਂ...

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਦੇ ਵਿਦਿਆਰਥੀਆਂ ਨੇ ਕੀਤੀ ਹੜ੍ਹ ਪੀੜਤਾਂ ਦੀ ਸੇਵਾ

*ਇਸ ਦੁੱਖ ਦੀ ਘੜੀ ਵਿੱਚ ਅਸੀ ਲੋਕਾਂ ਦੇ ਨਾਲ ਖੜੇ ਹਾਂ – ਲਵਪ੍ਰੀਤ , ਅਨੂ ਸੰਭਰਵਾਲ*

ਫਿਲੌਰ/ਅੱਪਰਾ   (ਸਮਾਜ ਵੀਕਲੀ)  ( ਦੀਪਾ)-ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤਹਿੰਗ ਫਿਲੌਰ ਦੇ ਵਿਦਿਆਰਥੀਆਂ ਨੇ ਲੋਕ ਇਨਸਾਫ ਮੰਚ ਨਾਲ ਮਿਲ ਕੇ ਹੜ੍ਹ ਪੀੜਤਾਂ ਨਾਲ ਦੁੱਖ ਵੰਡਾਇਆ ਅਤੇ ਪਿੰਡਾਂ ਵਿੱਚ ਲੋੜਵੰਦ ਲੋਕਾਂ ਨੂੰ ਤਰਪਾਲਾਂ ਵੰਡੀਆਂ । ਇਸ ਮੌਕੇ ਮੀਡੀਆ ਨਾਲ ਗੱਲ ਬਾਤ ਕਰਦੇ ਵਿਦਿਆਰਥੀ ਆਗੂ ਅਨੂ ਸੰਭਰਵਾਲ ਨੇ ਕਿਹਾ ਕਿ ਅੱਜ ਸਾਡਾ ਫਰਜ ਬਣਦਾ ਹੈ ਕਿ ਅਸੀ ਅੱਜ ਲੋਕਾਂ ਦੇ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ । ਵਿਦਿਆਰਥੀ ਆਗੂ ਲਵਪ੍ਰੀਤ ਕੌਰ ਨੇ ਕਿਹਾ ਕਿ ਇਸ ਪੰਜਾਬ ਦੀ ਮਿੱਟੀ ਨੇ ਸਾਨੂੰ ਬਹੁਤ ਕੁੱਝ ਦਿੱਤਾ ਹੈ ਅਸੀ ਆਪਣੀ ਯੋਗਤਾ ਅਨੁਸਾਰ ਜਿੰਨਾ ਵੀ ਹੋ ਸਕਿਆ ਹੜ੍ਹ ਪੀੜਤਾਂ ਦੇ ਨਾਲ ਖੜੇ ਖੜੇ ਹਾ । ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਇਸ ਪੰਜਾਬ ਨੇ ਜਲਦ ਆਪਣੇ ਪੈਰਾਂ ਉਪਰ ਦੁਬਾਰਾ ਖੜੇ ਹੋ ਜਾਣਾ ਹੈ ਅੱਜ ਔਖਾ ਸਮਾ ਹੈ ਅੱਜ ਸਾਨੂੰ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ !ਇਸ ਮੌਕੈ  ਸ਼ੈਲੀ ਬੱਛੋਆਲ , ਬਲਵੀਰ ਬੱਛੋਆਲ , ਪਰਸ਼ੋਤਮ ਫਿਲੌਰ , ਆਕਾਸ਼ ਸੰਧੂ ,ਰਾਜਵਿੰਦਰ ਕੌਰ , ਅਨੂ ਸੰਭਰਵਾਲ , ਅਰਸ਼ਪ੍ਰੀਤ , ਅਤੇ ਲੋਕ ਇਨਸਾਫ ਮੰਚ ਦੀ ਸਾਰੀ ਲੀਡਰਸ਼ਿਪ ਮੌਜੂਦ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੁਬਾਰਕਪੁਰ ਵਿੱਚ ਹੜ ਪੀੜਤਾਂ ਲਈ ਵਿਸ਼ੇਸ਼ ਲੰਗਰ ਅਤੇ ਰਾਹਤ ਸਮੱਗਰੀ ਦੀ ਵਿਵਸਥਾ
Next articleਸੁਖਨਾ ਝੀਲ ਦਾ ਪਾਣੀ ਬੇਕਾਬੂ, ਚੰਡੀਗੜ੍ਹ ਵਿੱਚ ਹਾਹਾਕਾਰ, ਸਕੂਲ 7 ਸਤੰਬਰ ਤੱਕ ਬੰਦ