ਕੈਨੇਡਾ (ਸਮਾਜ ਵੀਕਲੀ) (ਸੁਰਜੀਤ ਸਿੰਘ ਫਲੋਰਾ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਬਰੈਂਪਟਨ ਦੇ ਗੁਰਦਵਾਰਾ ਨਾਨਕਸਰ ਟਿੰਬਰਲੇਨ ਅਤੇ ਉਨਟੈਰੀਉ ਖਾਲਸਾ ਦਰਬਾਰ, ਮਾਲਟਨ ਗੁਰਦਵਾਰਾ ਅਤੇ ਹੋਰ ਸਭ ਕੈਨੇਡਾ ਦੇ ਗੁਰੂਘਰਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ |
ਨਾਨਕਸਰ ਬਰੈਂਪਟਨ ਵਿਖੇ ਪਹਿਲਾਂ 14 ਨਵੰਬਰ ਨੂੰ ਅਰਦਰਾਰਤੀ ਦੇ ਕੀਤਰਨ ਰੱਖੇ ਗਏ ਸਨ ਜੋ ਤਕਰੀਬਨ ਸਾਰੀ ਰਾਤ ਚੱਲਦੇ ਰਹੇ, ਤੇ 15 ਨਵੰਬਰ ਨੂੰ ਸ਼ਾਮੀ ਰੱਖੇ ਗਏ ਪਾਠਾਂ ਦੇ ਭੋਗ ਪੈਣ ਤੋਂ ਬਾਅਦ ਧੁਰ ਕੀ ਬਾਣੀ ਦੇ ਕੀਰਤਨ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੇ ਕਥਾਂਵਾਚਕਾ ਵਲੋਂ ਉਹਨਾਂ ਦੇ ਜੀਵਨ ਇਤਿਹਾਸ ਵਾਰੇ ਸਾਖੀਆਂ ਕੀਤੀਆਂ।
ਨਾਨਕਸਰ ਗੁਰੂਘਰ ਵਿਖੇ ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਏ| ਗੁਰਦਵਾਰੇ ਦੇ ਮੇਨ ਹਾਲ ਖ਼ੂਬਸੂਰਤ ਫੁੱਲਾਂ ਅਤੇ ਹਾਰਾਂ ਨਾਲ ਸਜਾਇਆ ਗਿਆ ਸੀ।ਜੋ ਧੰਨਗੁਰ ਨਾਨਕ ਤੂੰਹੀ ਨਿਰੰਕਾਰ ਸ਼ਬਦਾ ਨਾਲ ਸਜਾਇਆ ਗਿਆ ਸੀ। ਬਾਹਰੋਂ ਚਾਰਦੀਵਾਰੀ ਨੂੰ ਖ਼ੂਬਸੂਰਤ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ
ਸੰਗਤਾਂ ਵਲੋਂ ਬਾਹਰ ਲਗਾਏ ਗਏ ਤੰਬੂ ਵਿਚ ਦੀਵੇ ਤੇ ਮੋਮਬਤੀਆਂ ਜਗਾ ਕੇ ਖ਼ੂਬਸੂਰਤ ਦਿ੍ਸ਼ ਪੇਸ਼ ਕੀਤਾ। ਇਸ ਗੁਰਪੁਰਬ ਦੇ ਖਾਸ ਮੌਕੇ ਤੇ ਬਰੈਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਬਰੈਂਪਟਨ ਸਾਊਥ ਤੋਂ ਲਿਬਰਲ ਐਮ ਪੀ ਸੋਨੀਆ ਸਿੱਧੂ ਵੀ ਨਤਮਸਤਕ ਹੋਏ | ਪ੍ਰਬੰਧਕਾਂ ਵਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਜਿਥੇ ਮੇਅਰ ਬਰਾਊਨ ਨੇ ਸਿੱਖ ਭਾਈਚਾਰੇ ਨੂੰ ਗੁਰਪੁਰਬ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਬਰੈਂਪਟਨ ਵਿਚ ਗੁਰੂ ਨਾਨਕ ਸਾਹਿਬ ਦੇ ਮਾਰਗ ਤੇ ਚੱਲਦੇ ਹੋਏ ਧਰਤੀ ਨੂੰ ਬਚਾਉਣ ਲਈ ਇਕ ਸਾਫ- ਸੁਥਰੇ ਵਾਤਾਵਰਨ ਲਈ ਦਰਖਤਾਂ ਨੂੰ ਹਰ ਸਾਲ ਲਗਾਉਂਦੇ ਹਾਂ। ਜਿਥੇ ਕਿ ਸੋਨੀਆ ਸਿੱਧੂ ਨੇ ਗੁਰੂ ਸਾਹਿਬ ਵਲੋਂ ਦਰਸਾਏ ਸਰਬੱਤ ਦਾ ਭਲਾ, ਨਾਮ ਜਪਨਾ, ਵੰਡ ਕੇ ਛਕਣਾ, ਤੇ ਜੋ ਕਿਸੇ ਵੀ ਧਰਮ, ਜਾਤੀ ਦਾ ਹੋਵੇਂ ਸਭ ਨਾਲ ਮਿਲ- ਵਰਤ ਕੇ ਏਕਤਾ ਦੀ ਗੱਲ ਕੀਤੀ ਅਤੇ ਕਿਹਾ ਕਿ ਜਿਸ ਦੀ ਇਸ ਸਮੇਂ ਬਹੁਤ ਲੋੜ ਹੈ। ਇਸ ਦੇ ਨਾਲ ਹੀ ਗੁਰੂਘਰ ਨਾਨਕਸਰ ਦੀਆਂ ਸੰਗਤਾਂ ਵਲੋਂ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਹੋਏ ਸਨ ।
ਭੋਗ ਤੋਂ ਉਪਰੰਤ ਗੁਰੂਘਰ ਦੇ ਮਹੰਤ ਭਾਈ ਸਵਰਨਜੀਤ ਸਿੰਘ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਭਾਈ ਸੇਵਾ ਸਿੰਘ ਜੀ ਵਲੋਂ ਸਭ ਸੰਗਤਾਂ ਦਾ ਗੁਰੂਘਰ ਪਹੂੰਚਣ ਤੇ ਧੰਨਵਾਦ ਕੀਤਾ ਗਿਆ।