(ਸਮਾਜ ਵੀਕਲੀ)
ਗੁਰੂ ਨਾਨਕ ਸੀ ਸਭ ਦਾ ਪਿਆਰਾ
ਪਿਤਾ ਕਾਲੂ ਤੇ ਮਾਂ ਤ੍ਰਿਪਤਾ ਦਾ ਜਾਇਆ
ਮਿਟਾ ਕੇ ਵਹਿਮਾਂ ਵਾਲੇ ਸਬਕ
ਉਸ ਨੇ ਸੀ ਪਾਂਧੇ ਤਾਈਂ ਪੜ੍ਹਾਇਆ
ਜਾਤ ਧਰਮ ਦੇ ਝਗੜੇ ਮਿਟਾ ਕੇ
ਉਸਨੇ ਪਾਠ ਸੀ ਏਕੇ ਵਾਲਾ ਪੜ੍ਹਾਇਆ
ਮਿਟਾ ਕੇ ਹਨੇਰਾ ਅਗਿਆਨਤਾ ਦਾ
ਉਸ ਨੇ ਸਾਰਾ ਜੱਗ ਸੀ ਰੁਸ਼ਨਾਇਆ
ਪਿਤਾ ਕਾਲੂ ਦੇ ਵੀਹ ਰੁਪਿਆਂ ਦਾ
ਉਸ ਨੇ ਸੀ ਸੱਚਾ ਸੌਦਾ ਕਰਾਇਆ
ਸੁੱਕੇ ਖੇਤ ਸਨ ਹਰੇ ਕਰ ਦਿੱਤੇ
ਸਬਕ ਸੀ ਤੇਰਾਂ-ਤੇਰਾਂ ਦਾ ਸਿਖਾਇਆ
ਸਾਰੇ ਜੱਗ ਨੂੰ ਰੋਸ਼ਨ ਕਰ ਦਿੱਤਾ
ਜਦ ਚੱਕਰ ਉਦਾਸੀ ਵਾਲਾ ਲਾਇਆ
ਪੱਥਰ ਨੂੰ ਉਸ ਨੇ ਲਾ ਕੇ ਪੰਜਾ
ਜ਼ੁਲਮ ਰੋਕਣਾ ਸੀ ਉਸ ਨੇ ਸਿਖਾਇਆ
`ਏਤੀ ਮਾਰ ਪਈ ਕੁਰਲਾਣੈਂ
ਤੈਂ ਕੀ ਦਰਦ ਨਾ ਆਇਆ…`
ਇਹ ਕਹਿ ਕੇ, ਬਾਬਰ ਵਰਗੀ ਜ਼ਾਲਮੀ
ਆਤਮਾ ਨੂੰ ਧੁਰ ਅੰਦਰੋਂ ਸੀ ਹਿਲਾਇਆ
ਭਾਈ ਲਾਲੋ ਦੀ ਰੁੱਖੀ ਮਿੱਸੀ ਖਾ ਕੇ
ਮਲਕ ਭਾਗੋ ਦੀ ਅਮੀਰੀ ਨੂੰ ਠੁਕਰਾਇਆ
ਵੰਡ ਕੇ ਖਾਓ ਤੇ ਪ੍ਰੀਤਾਂ ਪਾਓ
ਐਸਾ ਸਬਕ ਸੀ ਏੇਕੇ ਵਾਲਾ ਸਿਖਾਇਆ
ਹਿੰਦੂ ਮੁਸਲਿਮ ਦਾ ਫਰਕ ਮਿਟਾ ਕੇ
ਮਰਦਾਨੇ ਨੂੰ ਆਪਣਾ ਸਾਥੀ ਬਣਾਇਆ
ਇਸੇ ਲਈ ਉਹ ਹਿੰਦੂਆਂ ਦਾ ਗੁਰੂ ਤੇ
ਪੀਰ ਮੁਸਲਮਾਨਾਂ ਦਾ ਸੀ ਅਖਵਾਇਆ…
ਬਰਜਿੰਦਰ ਕੌਰ ਬਿਸਰਾਓ…
9988901324