ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਮੋਂਰੋ ਵਿਖੇ ਸਥਿਤ ਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਦੇ ਗੱਦੀਨਸ਼ੀਨ ਗੁਰੂ ਮਾਂ ਸਵਰਨ ਦੇਵਾ (ਯੂ. ਕੇ) ਤੇ ਸੀਤੇ ਮਾਤਾ (ਯੂ. ਕੇ) ਨੇ ਇੰਡੀਆ ਆਉਣ ਉਪਰੰਤ ਆਪਣੀ ਦੀਵਾਲੀ ਝੁੱਗੀਆ-ਝੋਪੜੀਆਂ ‘ਚ ਰਹਿਣ ਵਾਲਿਆਂ ਨਾਲ ਮਨਾਈ | ਇਸ ਮੌਕੇ ਉਨਾਂ ਦੇ ਨਾਲ ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਧੁਲੇਤਾ, ਸੇਵਾਦਾਰ ਵਿਜੈ ਹਰਫ਼ (ਯੂ. ਕੇ), ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਸੰਚਾਲਕ ਸ਼ਨੀ ਦੇਵ ਮੰਦਿਰ ਅੱਪਰਾ ਵੀ ਹਾਜ਼ਰ ਸਨ | ਇਸ ਮੌਕੇ ਮਾਤਾ ਸਵਰਨ ਦੇਵਾ (ਯੂ. ਕੇ) ਨੇ ਝੁੱਗੀਆਂ-ਝੌਪੜੀਆਂ ਦੇ ਵਸਨੀਕਾਂ ਨੂੰ ਮਠਿਆਈ, ਮੋਮਬੱਤੀਆਂ, ਫ਼ਲ-ਫ਼ਰੂਟ ਤੇ ਮਿੱਠੇ ਚੌਲਾਂ ਦਾ ਪ੍ਰਸ਼ਾਦ ਵੰਡਿਆ | ਇਸ ਮੌਕੇ ਬੋਲਦਿਆਂ ਮਾਤਾ ਸਵਰਨ ਦੇਵਾ (ਯੂ. ਕੇ) ਨੇ ਕਿਹਾ ਕਿ ਸਾਰੇ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਤੇ ਵਿਸ਼ੇਸ਼ ਤੌਰ ‘ਤੇ ਦੀਵਾਲੀ ਦਾ ਤਿਉਹਾਰ ਪ੍ਰਦੂਸ਼ਣ ਰਹਿਤ ਰਹਿ ਕੇ ‘ਗ੍ਰੀਨ ਦੀਵਾਲੀ’ ਦੇ ਰੂਪ ‘ਚ ਮਨਾਉਣਾ ਚਾਹੀਦਾ ਹੈ | ਇਸ ਮੌਕੇ ਹੋਰ ਵੀ ਸੰਗਤਾਂ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly