(ਸਮਾਜ ਵੀਕਲੀ)
ਸਫ਼ਲ ਹੋਣਾ ਤਾਂ ਪਹਿਲੀ ਪੌੜੀ,
ਗੁਰੂ ਜੀ ਦਾ ਸਤਿਕਾਰ ਕਰੋ।
ਗੁਰੂ ਬਿਨਾਂ ਗੱਤ ਨਹੀਂ ਹੁੰਦੀ,
ਗੁਰ ਚਰਨਾਂ ਨਾਲ਼ ਪਿਆਰ ਕਰੋ।
ਸਫ਼ਲ ਹੋਣਾ ਤਾਂ….
ਦੁਨੀਆਂ ਦੇ ਵਿੱਚ ਗੁਰੂ ਹੁੰਦੇ,
ਆਪ ਤੋਂ ਅੱਗੇ ਵਧਾਉਂਦੇ ਨੇ।
ਆਪਣੇ ਯਤਨਾਂ ਸਦਕਾ ਉਹ,
ਸਫ਼ਲ ਤੁਹਾਨੂੰ ਬਣਾਉਂਦੇ ਨੇ।
ਬਣ ਜਾਓ ਭਾਵੇਂ ਵੱਡੇ ਅਫ਼ਸਰ,
ਉੱਚਾ ਆਪਣਾ ਕਿਰਦਾਰ ਕਰੋ।
ਸਫ਼ਲ ਹੋਣਾ ਤਾਂ….
ਗੁੱਸਾ ਗਿਲਾ ਵਧੇਰਾ ਸਹਿੰਦੇ,
ਫ਼ਿਰ ਵੀ ਦਿਲ ਤੇ ਲੈਂਦੇ ਨਹੀਂ।
ਹੁਣ ਸੁਣਿਆ ਸਮਾਂ ਬਦਲਿਆ,
ਗੁਰੂ ਜੀ ਕੁਝ ਕਹਿੰਦੇ ਨਹੀਂ।
ਪੁਰਾਣਾ ਚਾਹੇ ਨਵਾਂ ਵਕਤ,
ਕੁਝ ਰਸਮਾਂ ਇਕਸਾਰ ਕਰੋ।
ਸਫ਼ਲ ਹੋਣਾ ਤਾਂ….
ਗੁਰੂਆਂ,ਪੀਰਾਂ ਮਹਿਮਾ ਗਾਈ,
ਜੈ-ਜੈ ਕਾਰ ਜਗਤ ਵਿੱਚ ਹੋਈ।
ਬੰਦ ਤਾਲੇ ਨੂੰ ਖੋਲ੍ਹ ਦਿੰਦੇ ਨੇ,
ਮਿਲ਼ਦੀ ਨਾ ਗੁਰ ਬਿਨ ਢੋਈ।
ਕੁੰਜੀ ਸਭ ਖਜ਼ਾਨਿਆਂ ਦੀ ,
ਗੁਰੂ ਦਾ ਨਾ ਤ੍ਰਿਸਕਾਰ ਕਰੋ।
ਸਫ਼ਲ ਹੋਣਾ ਤਾਂ….
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059