ਕਪੂਰਥਲਾ,(ਸਮਾਜ ਵੀਕਲੀ) ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਦੇ ਆਨਲਾਇਨ ਅੰਤਰਰਾਸ਼ਟਰੀ ਯੋਗਾ ਡੇ ਮਨਾਇਆ ਗਿਆ । ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਯੋਗਾ ਦੇ ਆਸਣ ਕੀਤੇ । ਸਕੂਲ ਦੇ ਐੱਨ ਸੀ ਸੀ ਕੈਡਿਟਸ ਨੇ 21 ਪੰਜਾਬ ਬਟਾਲੀਅਨ ਐੱਨ ਸੀ ਸੀ ਕਪੂਰਥਲਾ ਦੁਆਰਾ ਆਯੋਜਿਤ ਕੀਤੇ ਗਏ ਯੋਗਾ ਕੈਂਪ ਵਿੱਚ ਵੀ ਹਿੱਸਾ ਲਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਯੋਗਾ ਸਿਰਫ਼ ਸਾਡੇ ਸਰੀਰ ਨੂੰ ਹੀ ਨਹੀਂ ਸਾਡੇ ਦਿਮਾਗ ਨੂੰ ਵੀ ਸਵਸਥ ਰੱਖਦਾ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly