ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ ਉਹ ਸਭ ਸਤਿਕਾਰਯੋਗ ਗੁਰੂ ਹੀ ਹਨ : ਸੰਤ ਕੁਲਵੰਤ ਰਾਮ ਭਰੋ ਮੁਜਾਰਾ

ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਵਾਲੇ ਰਾਗੀਆਂ ਢਾਡੀਆਂ ਤੇ ਪਾਠੀਆਂ ਨੂੰ ਗੁਰੂ ਘਰਾਂ ਵਿੱਚ ਵੜ੍ਹਨ ਨਹੀਂ ਦਵਾਂਗੇ : ਸੁਸਾਇਟੀ 

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ ਰਜਿਸਟਰ ਪੰਜਾਬ ਅਤੇ ਸਮੂਹ ਸੰਤ ਸਮਾਜ ਵੱਲੋਂ ਮਹਾ ਸੰਮੇਲਨ ਮੀਟਿੰਗ ਫਗਵਾੜਾ ਅਰਬਨ ਸਟੇਟ ਵਿਖ਼ੇ ਸ਼੍ਰੀ ਗੁਰੂ ਰਵਿਦਾਸ ਹਰਾਜ ਜੀ ਦੇ ਗੁਰੂ ਘਰ ਵਿੱਚ ਹੋਈ ਜਿਸ ਵਿੱਚ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦੇ ਸਨਮਾਨ ਵਿੱਚ ਸੰਤ ਸਮਾਜ ਇਕ ਝੰਡੇ  ਥੱਲੇ ਅਤੇ  ਗੁਰਦੁਆਰਾ  ਮੰਜੀ ਸਾਹਿਬ ਵੱਲੋਂ ਆਪਣੇ ਹੀ ਰਾਗੀ ਢਾਡੀ ਨੂੰ ਕਿਹਾ ਗਿਆ ਹੈ ਕਿ  ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਬਾਣੀ ਅਨੁਸਾਰ  ਲਿਖਿਆ ਹੈ ਉਸੇ ਤਰ੍ਹਾਂ ਭਗਤ ਅਤੇ ਭੱਟਾਂ ਨੂੰ ਸੰਬੋਧਨ ਕਰਨਾ ਹੈ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਭਗਤ ਕਹਿ ਕੇ ਹੀ ਸੰਬੋਧਿਤ ਕਰਨਾ ਹੈ ਅਤੇ  ਇਸ ਕਰਕੇ ਸਮੁੱਚੇ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਰਵਿਦਾਸੀਆ ਸਮਾਜ ਅਤੇ ਸਤਿਗੁਰੂ ਕਬੀਰ ਸਮਾਜ ਅਤੇ ਸਮੁੱਚੇ ਸਮਾਜ ਵਿੱਚ ਰੋਸ ਦੀ ਲਹਿਰ ਹੈ  ਕਿਉਂਕਿ ਐਸਸੀ ਸਮਾਜ ਵੱਲੋਂ ਕਦੀ ਵੀ ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ ਗਿਆ ਅਤੇ ਐਸਸੀ ਸਮਾਜ ਨੇ ਹਮੇਸ਼ਾ ਹੀ ਸਾਰੇ ਗੁਰੂਆ ਦਾ ਸਨਮਾਨ ਕੀਤਾ ਹੈ ਇਸ ਲਈ ਮਹਾ ਸੰਮੇਲਨ ਵਿੱਚ ਇਹ ਫੈਸਲਾ ਕੀਤਾ ਗਿਆ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਗੁਰੂਆ ਦੀ ਬਾਣੀ ਹੈ ਸਾਡੇ ਲਈ ਸਾਰੇ ਗੁਰੂ ਹਨ ਇਸ ਲਈ ਅਸੀਂ ਸਾਰਿਆ ਨੂੰ ਗੁਰੂ ਕਹਿ ਕੇ ਸੰਬੋਧਨ ਕਰਾਗੇ ਅਤੇ ਜੋਂ  ਗੁਰਦੁਆਰਾ ਮੰਜੀ  ਸਾਹਿਬ ਵੱਲੋ ਹੁਕਮਨਾਮਾ ਜਾਰੀ ਕੀਤਾ ਹੈ ਉਸ ਨੂੰ ਤੁਰੰਤ ਵਾਪਿਸ ਕੀਤਾ ਜਾਵੇ ਅਤੇ ਇਕ ਸਾਝਾ ਫਰਮਾਨ ਜਾਰੀ ਕੀਤਾ ਜਾਵੇ ਤਾਂ ਜੋਂ ਸਮਾਜ ਦੋ ਫਾੜ ਨਾ ਹੋ ਸਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਪੰਜਾਬ ਦੇ ਚੈਅਰਮੈਨ ਸੰਤ ਮਹਿੰਦਰ ਪਾਲ ਡੇਰਾ ਸੱਚ ਖੰਡ ਪੰਡਵਾ,ਅਤੇ ਸੰਤ ਲੇਖ ਰਾਜ ਡੇਰਾ ਬੱਲਾ , ਵਾਈਸ ਚੈਅਰਮੈਨ ਸੰਤ ਸੀਤਲ ਦਾਸ ਡੇਰਾ ਕਾਲੇ ਵਾਲ ਭਗਤਾ,ਪ੍ਰਧਾਨ ਸੰਤ ਕੁਲਵੰਤ ਰਾਮ ਡੇਰਾ ਭਰੋ ਮਜਾਰਾ ,ਸੀਨੀਅਰ ਵਾਈਸ ਪ੍ਰਧਾਨ ਸੰਤ ਦੇਸ ਰਾਜ ਡੇਰਾ ਗੋਬਿੰਦ ਪੂਰਾ ਸੰਤ ਨਿਰਮਲ ਸਿੰਘ ਅਵਾਦਾਨ,ਸੰਤ ਜਸਵਿੰਦਰ ਸਿੰਘ ,ਬੀਬੀ ਸੰਤੋਸ਼ ਰਾਣੀ ਡੇਰਾ ਬਾਬੇ ਜੋੜੇ,ਸੰਤ ਦਿਨੇਸ਼ ਗਿਰ ਡੇਰਾ ਭਗਤ ਨਗਰ  ,ਸੰਤ ਜਸਵਿੰਦਰ ਪਾਲ ,ਸੰਤ ਰਾਜੇਸ਼ ਗਿਰ ਫਿਲੋਰ,ਸੰਤ ਹਾਕਮ ਦਾਸ,ਸੰਤ ਟਹਿਲ ਨਾਥ,ਸੰਤ ਬੀਬੀ ਮੀਨਾ ਦੇਵੀਂ ਡੇਰਾ ਜੇਜੋਂ,ਬਾਬਾ ਕੇਵਲ ਸਿੰਘ ਚਾਕਰ ਸ਼੍ਰੀ ਖੁਰਾਲਗੜ੍ਹ ਸਾਹਿਬ,ਸੰਤ ਹਰੀ ਓਮ,ਸੰਤ ਗੁਰਮੇਲ ਦਾਸ ਰਹੀਮਪੁਰ,ਸੰਤ ਓਮ ਲਾਲ ,ਸੰਤ ਮੇਜਰ ਦਾਸ,ਸੰਤ ਸੁਖਦੇਵ ਸਿੰਘ ਚੱਕ ਕਲਾਲ,ਸੰਤ ਪ੍ਰੀਤਮ ਦਾਸ ਸੰਗਤਪੁਰ ,ਸੰਤ ਹਰਵਿੰਦਰ ਦਾਸ ਇਸਪੁਰ,ਸੰਤ ਆਤਮਾ ਦਾਸ ਅਪਰਾ,ਸੰਤ ਬਖਸ਼ੀਸ਼ ਸਿੰਘ ਨਡਾਲੋਂ,ਸੰਤ ਸ਼ਾਮ ਲਾਲ ਝੰਡੇਰਾਂ, ਸੰਤ ਕਪੂਰ ਦਾਸ,ਸੰਤ ਸਤਨਾਮ ਸਿੰਘ ਪੰਡੋਰੀ,ਗਿਆਨੀ ਨਾਜਰ ਸਿੰਘ, ਸਾਈ ਮੋਨੀਕਾ ਰੱਤੂ,ਸਾਈ ਪੱਪਲ ਸ਼ਾਹ, ਬਾਬਾ ਬਾਲ ਕਿਸ਼ਨ ਪਾਂਡਵਾ,ਸੰਤ ਹਰੀ ਪਾਲ ਪਾਂਡਵਾ,ਬਾਬਾ ਅਮਰਜੀਤ ਰਵਿਦਾਸੀਆ ,ਸਾਈ ਕਮਲ ਕਾਦਰੀ,ਸੰਤ ਸਤਨਾਮ ਸਿੰਘ ਬਬੇਲੀ,ਸੰਤ ਮਾਧਵ ਗੋਪਾਲ ਡੇਰਾ ਬੰਗਾ,ਮਹਤ ਕੇਸ਼ਵ ਬੰਗਾ,ਸੰਤ ਸ਼੍ਰੀ ਰਾਮ ਘਾਘੋ,ਕਮਲਜੀਤ ਬੰਗਾ, ਸੁਰਿੰਦਰ ਢੰਡਾ,ਬਲਵਿੰਦਰ ਬੌਬੀ , ਪ੍ਰਦੀਪ ਮੱਲ,ਵਿਸ਼ੇਸ਼ ਧੰਨਵਾਦ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਅਰਬਨ ਅਸਟੇਟ ਫਗਵਾੜਾ, ਸਾਰੀਆ ਜਥੇਬੰਦੀਆ ਦੇ ਆਗੂ  ,ਸਮੂਹ ਗੁਰੂ ਨਾਮ ਲੇਵਾ ਸੰਗਤਾਂ ਅਤੇ ਸਮੂਹ ਰਵਿਦਾਸੀਆ ਸਮਾਜ,ਅਤੇ ਯੂਏਈ ਸਭਾ ਦੁਬਈ,  ਜੱਸੀ ਤੱਲਣ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੈਡ ਕਰਾਸ ਵਲੋਂ 10 ਤੋਂ 15 ਅਗਸਤ ਤੱਕ ਚੱਲ ਰਹੀਆਂ ਗਤੀਵਿਧੀਆਂ ਤਹਿਤ ਖੇਡਾਂ ਦਾ ਆਯੋਜਨ ਕੀਤਾ
Next articleਆਓ ਆਪਣੇ ਜਿਲ੍ਹੇ ਨੂੰ ਨਸ਼ਾ ਮੁਕਤ ਬਣਾਈਏ – ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ