HOME ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਗੁਰੂ ਕਾ ਲਾਹੌਰ ਵਿਖੇ ਸੰਨ...

ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਗੁਰੂ ਕਾ ਲਾਹੌਰ ਵਿਖੇ ਸੰਨ 1677 ਈਸਵੀ ਨੂੰ ਹੋਇਆ ਸੀ, ਅਤੇ ਬਸੰਤ ਪੰਚਮੀ ਵਾਲੇ ਦਿਨ ਹਰ ਸਾਲ ਮਨਾਇਆ ਜਾਂਦਾ ਹੈ।

1
   (ਸਮਾਜ ਵੀਕਲੀ)  ਇਹ ਹੈ ਗੁਰੂ ਕਾ ਲਾਹੌਰ ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਲਾਹੌਰ ਬਰਾਤ ਲੈ ਜਾਣ ਦੀ ਬਜਾਏ ਗੁਰੂ ਕਾ ਲਾਹੌਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਾਇਆ ਸੀ ਇਹ ਪਵਿੱਤਰ ਅਤੇ ਰਮਣੀਕ ਸਥਾਨ ਨੈਣਾਂ ਦੇਵੀ ਜੀ ਦੀਆਂ ਪਹਾੜੀਆਂ ਦੇ ਥੱਲੇ ਸਥਿਤ ਹੈ। ਇਸ ਥਾਂ ਤੇ ਕਈ ਮਹੀਨੇ ਬਜਾਜੀ ਸੋਨਾ ਚਾਂਦੀ ਅਤੇ ਹੋਰ ਵਸਤਾਂ ਦੇ ਬਾਜ਼ਾਰ ਲੱਗੇ ਸਨ ਉਸ ਸਮੇਂ ਦੇਖੋ ਇਹਨਾਂ ਰੋਮਾਂਚਿਕ ਦ੍ਰਿਸ਼ਾਂ ਨੂੰ ਕੁਦਰਤ ਦੀ ਸੁੰਦਰਤਾ ਵਿੱਚ ਵਸੇ ਇਸ ਗੁਰੂ ਕੇ ਲਾਹੌਰ ਨੂੰ ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਕਾ   ਮਹਿਲ ਭੌਰਾ ਸਾਹਿਬ ਤੋਂ ਸਮੂਹ ਸੰਗਤਾਂ ਨਾਲ ਬਰਾਤ ਲੈ ਕੇ ਗਏ ਸਨ। ਇਸ ਜਗ੍ਹਾ ਤੇ ਗੁਰਦੁਆਰਾ ਸਿਹਰਾ ਸਾਹਿਬ, ਗੁਰਦੁਆਰਾ ਅਨੰਦ ਕਾਰਜ ਸਾਹਿਬ, ਗੁਰਦੁਆਰਾ ਪੌੜ ਸਾਹਿਬ, ਗੁਰਦੁਆਰਾ ਤਿਰਵੈਣੀ ਸਾਹਿਬ ਸੁਸ਼ੋਭਿਤ ਹਨl 23 ਜਨਵਰੀ ਨੂੰ ਬਸੰਤ ਪੰਚਮੀ ਦੇ ਤੌਰ ਤੇ ਗੁਰੂ ਕਾ ਵਿਆਹ ਪੁਰਵ ਮਨਾਇਆ ਜਾ ਰਿਹਾ ਹੈ।ਜਿਸ ਦੀ ਸ਼ੁਰੂਆਤ ਸੱਚਖੰਡ ਨਿਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਬ੍ਰਹਮ ਗਿਆਨੀ ਜੀ ਨੇ ਕੀਤੀ ਸੀ ਅਤੇ ਇਹਨਾਂ ਸਥਾਨਾਂ ਦੀ ਅੱਗੇ ਸੇਵਾ ਕਰਾਈ ਅਤੇ ਉਨਾਂ ਵੱਲੋਂ ਇੱਥੇ ਬਰਾਤ ਨੂੰ ਸੱਤ ਭਾਂਤ ਦੀਆਂ ਮਠਿਆਈਆਂ ਵਰਤਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਸੰਤ ਬਾਬਾ ਸੇਵਾ ਸਿੰਘ ਦੇ ਪਿੰਡ ਨੋਰਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਤਿਆਰ ਹੋ ਰਹੀਆਂ ਹਨ। ਇਸ ਸਥਾਨ ਨੂੰ ਗੁਰਦੁਆਰਾ ਸਾਹਿਬ ਨੂੰ ਰਸਤਾ ਬਣਾ ਕੇ ਪੌੜੀਆਂ ਲਾ ਕੇ ਅਤੇ ਗੁਰਦੁਆਰਾ ਪੋਰਟ ਸਾਹਿਬ ਨੂੰ ਅਧੂਨਿਕ ਸਮੇਂ ਵਿੱਚ ਪੁਰਾਤਨ ਦਿੱਖ ਨੂੰ ਸੁਧਾਰ ਦਿੱਤਾ ਗਿਆ ਹੈ ਤਾਂ ਕਿ ਸੰਗਤਾਂ ਆਸਾਨੀ ਨਾਲ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਕਰ ਸਕਣ ਜੋ ਸਾਹਮਣੇ ਉੱਚ ਸਥਾਨ ਤੇ ਗੁਰਦੁਆਰਾ ਅਨੰਦ ਕਾਰਜ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਸੰਨ 1677 ਈਸਵੀ ਨੂੰ ਮਾਤਾ ਜੀਤ ਕੌਰ ਜੀ ਨਾਲ ਹੋਏ ਸਨ। ਅਤੇ ਜੋ ਥੱਲੇ ਗੁਰਦੁਆਰਾ ਦੇਖ ਰਹੇ ਹੋ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਪੌੜ ਮਾਰਿਆ ਸੀ ਅਤੇ ਖਾਰਾ ਜਲ ਪ੍ਰਗਟ ਹੋ ਗਿਆ ਸੀ ਅਤੇ ਇਸੇ ਸਥਾਨ ਤੇ ਹੀ ਜੋ ਫੋਟੋ ਵਿੱਚ ਨਹੀਂ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤ੍ਰਿਵੈਣੀ ਸਾਹਿਬ ਪ੍ਰਗਟ ਕੀਤਾ ਜਿੱਥੇ ਮਿੱਠੇ ਜਲ ਦਾ ਚਸ਼ਮਾ ਪ੍ਰਗਟ ਹੋ ਗਿਆ ਹੈਰਾਨੀ ਦੀ ਗੱਲ ਹੈ ਕਿ ਕੁਝ ਹੀ ਗਜ ਦੂਰ ਪਾਣੀ ਦਾ ਸਵਾਦ ਕਿਸ ਤਰ੍ਹਾਂ ਵੱਲ ਬਦਲ ਗਿਆ।
ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ /ਰੂਪਨਗਰ
ਮੋਬਾਈਲ 9814009561 /9780086561 
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਖਟਕੜ ਕਲਾਂ ਵਿਖੇ ਸ਼ਰਧਾ ਸੁਮਨ ਕੀਤੇ ਅਰਪਿਤ
Next articleਗੁਲਪ੍ਰੀਤ ਸਿੰਘ ਔਲਖ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ