
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਅਤੇ ਚੰਦਰਭਾਗਾ ਸੰਸਕ੍ਰਿਤੀ ਮੰਚ ਅਖਨੂਰ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਹੁ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਸਥਾਨਿਕ ਕਵੀਆਂ ਤੋਂ ਇਲਾਵਾ ਜੰਮੂ ਤੋਂ ਵੀ ਪੰਜਾਬੀ ਅਤੇ ਡੋਗਰੀ ਕਵੀਆਂ ਨੇ ਹਾਜ਼ਰੀ ਲਵਾਈ। ਮੋਹਨਲਾਲ ਐਮ.ਐਲ. ਏ ਅਖਨੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪ੍ਰਸਿੱਧ ਕਲਾਕਾਰ ਤੇ ਲੇਖਕ ਜੰਗ ਸਿੰਘ ਵਰਮਨ ਨੇ ਪ੍ਰਧਾਨਤਾ ਕੀਤੀ,ਪੋਪਿੰਦਰ ਸਿੰਘ ਪਾਰਸ ਵੀ ਮੰਚ ਤੇ ਸ਼ਸੋ਼ਭਤ ਸਨ। ਜਿਨ੍ਹਾਂ ਕਵੀਆਂ ਨੇ ਕਵਿਤਾ ਪਾਠ ਪੇਸ਼ ਕੀਤਾ ਉਨ੍ਹਾਂ ਵਿਚ ਸ਼ਾਮਿਲ ਦੀਦਾਰ ਸਿੰਘ, ਭੂਪਿੰਦਰ ਸਿੰਘ ਭਾਰਗਵ, ਮਨਜੀਤ ਸਿੰਘ ਕਾਮਰਾ, ਸੂਰਜ ਰਤਨ,ਨਸੀਬ ਸਿੰਘ, ਰਤਨ ਭਾਰਦਵਾਜ, ਸੋਨੂੰ ਰਾਇਪੁਰਈਆ,ਓਪੀ ਸ਼ਾਕਿਰ ਆਦਿ। ਇਸ ਤੋਂ ਇਲਾਵਾ ਐਮ.ਐਲ. ਏ ਮੋਹਨਲਾਲ ਬਗਤ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਕੈਡਮੀ ਆਫ਼ ਆਰਟ ਕਲਚਰ ਐਂਡ ਲੈਂਗਵੇਜਿਜ਼ ਵੱਲੋਂ ਅੱਜ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਅਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾ ਪਾਠ ਕਰਵਾਉਣਾ ਸਮੇਂ ਦੀ ਲੋੜ ਹੈ। ਅਤੇ ਆਣ ਵਾਲੇ ਸਮੇਂ ਵਿਚ ਅਜਿਹੇ ਪ੍ਰੋਗਰਾਮਾਂ ਦੁਆਰਾ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ।ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜੰਗ ਸਿੰਘ ਵਰਮਨ ਨੇ ਅਜਿਹੇ ਮੌਕੇ ਤੇ ਅਕੈਡਮੀ ਅਤੇ ਚੰਦਰਭਾਗ ਸੰਸਥਾ ਅਖਨੂਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਸੋਸਾਇਟੀ ਵਿਚ ਚੰਗਾ ਮੈਸੇਜ ਜਾਂਦਾ ਹੈ। ਪ੍ਰਸਿੱਧ ਪੰਜਾਬੀ ਸੀ ਸੀ਼ਰਾਜਾ਼ ਦੇ ਸੰਪਾਦਕ ਪੋਪਿੰਦਰ ਸਿੰਘ ਪਾਰਸ ਨੇ ਵੀ ਪ੍ਰੋਗਰਾਮ ਬਾਰੇ ਵਿਚਾਰ ਸਾਂਝੇ ਕੀਤੇ। ਅਸ਼ੋਕ ਸ਼ਰਮਾ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਜਦਕਿ ਪਰਸ਼ੋਤਮ ਦਾਸ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।