ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ!

(ਸਮਾਜ ਵੀਕਲੀ)
ਦੇਸ਼-ਕੌਮ ਲਈਂ ਕਰ ਦਿੱਤਾ ਸਰਬੰਸ-ਦਾਨ,
ਯੌਧਾ ਦੁਨੀਆਂ ਤੇਂ ਕੋਈਂ ਨਹੀਂ ਉਹਨਾਂ ਜਿੰਨਾਂ ਮਹਾਨ,
ਸੰਤ ਵੀ ਨੇ ਸਿਪਾਹੀਂ ਵੀ ਤੇਂ
ਚਿਹਰੇ ਤੇਂ ਝਲਕਦਾ ਨੂਰ ਇਲ਼ਾਈ
ਦੁਨੀਆਂ-ਭਰ ਦੇ ਸ਼ਬਦ ਮੁੱਕ ਜਾਣੇ,
ਮੁੱਕਣੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ!
ਗਿੱਦੜਾਂ ਨੂੰ ਸੀ ਉਹਨਾਂ ਸ਼ੇਰ ਬਣਾਇਆ,
ਅੰਮ੍ਰਿਤ ਦੀ ਦਾਤ ਦੇ ਕੇ ਖ਼ਾਲਸਾ ਪੰਥ ਸਜ਼ਾਇਆਂ,
ਸਿੱਖਿਆਂ ਦਿੱਤੀ ਜ਼ੁਲ਼ਮ ਅੱਗੇ ਝੁੱਕਣਾ ਨਹੀਂ ,
ਹਥਿਆਰ ਚੁੱਕ ਕੇ ਜ਼ੁਲ਼ਮ ਖ਼ਿਲਾਫ਼ ਹਮੇਸ਼ਾਂ ਕਰਨੀਂ ਲੜਾਈਂ,
ਦੁਨੀਆਂ-ਭਰ ਦੇ ਸ਼ਬਦ ਮੁੱਕ ਜਾਣੇ,
ਮੁੱਕਣੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ!
ਪੁੱਤਰ ਜੰਗ ਦੇ ਮੈਦਾਨ ਤੋਰ ਦਿੱਤੇ ,ਪਵਾ ਕੇ ਖ਼ਾਲਸੇ ਦਾ ਬਾਣਾ,
ਪਰਿਵਾਰ ਵਾਰ ਕੇ ਸਾਰਾ ਕਹਿੰਦੇ,ਮੀਠਾ ਲਾਗ਼ੇ ਤੇਰਾ ਭਾਣਾ ,
ਧੰਨ ਜ਼ਿਗਰਾ ਕਲ਼ਗੀਆਂ ਵਾਲੇ ਦਾ,
ਤੇਂ ਧੰਨ ਹੈ ਉਹਨਾਂ ਦੀ ਕਮਾਈਂ,
ਦੁਨੀਆਂ-ਭਰ ਦੇ ਸ਼ਬਦ ਮੁੱਕ ਜਾਣੇ,
ਮੁੱਕਣੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ!
ਬਾਜ਼ਾ ਵਾਲੇ ਨੇ ਜੇ ਨਾ ਦਿੱਤਾ ਹੁੰਦਾਂ ਬਲਿਦਾਨ,
ਆਜ਼ਾਦੀ ਦੀ ਹਵਾ ਚ ਨਾ ਝੂੰਮਦਾਂ ਅੱਜ ਹਿੰਦੋਸਤਾਨ,
ਖ਼ੂਨ ਦੇ ਕੇ ਮਿਲੀ ਸਰਦਾਰੀ ਸਾਨੂੰ ਤੇਂ,
ਝੰਡੇ ਖ਼ਾਲਸੇ ਦੇ ਅੱਜ ਵੀ ਜਾਂਦੇ ਨੇ ਲਹਿਰਾਈਂ,
ਦੁਨੀਆਂ-ਭਰ ਦੇ ਸ਼ਬਦ ਮੁੱਕ ਜਾਣੇ,
ਮੁੱਕਣੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ!
ਹਿੰਮਤ-ਜ਼ਿਗਰੇ ਤੇਂ ਅਣਖ਼ ਨਾਲ ਸਿਖ਼ਾਇਆਂ ਸਾਨੂੰ ਜਿਉਣਾਂ,
ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈਂ ਹੋਇਆ ਤੇਂ ਨਾ ਕੋਈਂ ਹੋਣਾ,
“ਰਾਹੁਲ ਲੋਹੀਆਂ” ਜਿੰਨਾਂ ਮਰਜ਼ੀ ਲਿਖ਼ ਲੈ ਉਹਦੀ ਸਿਫ਼ਤ ਚ,
ਸਿਫ਼ਤ ਖ਼ਤਮ ਨਹੀਂ ਹੋਣੀ,ਖ਼ਤਮ ਹੋ ਜਾਣੀ ਦੁਨੀਆਂ ਭਰ ਦੀ ਸਿਆਈਂ,
ਦੁਨੀਆਂ-ਭਰ ਦੇ ਸ਼ਬਦ ਮੁੱਕ ਜਾਣੇ,
ਮੁੱਕਣੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ!
 ਰਾਹੁਲ ਲੋਹੀਆਂ
Previous articleਮੇਰਾ ਘੁਮਿਆਰਾ
Next article*ਰੁੱਖ ਲਗਾਓ ਵਾਤਾਵਰਨ ਬਚਾਓ*