HOME ਸਰਬੰਸਦਾਨੀ ਗੁਰੁ ਗੋਬਿੰਦ ਸਿੰਘ ਜੀ ਗੁਰਪੁਰਬ 2026

ਸਰਬੰਸਦਾਨੀ ਗੁਰੁ ਗੋਬਿੰਦ ਸਿੰਘ ਜੀ ਗੁਰਪੁਰਬ 2026

18

ਸਮਾਜ ਵੀਕਲੀ ਯੂ ਕੇ

“ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ”..ਗੁਰੂ ਗੋਬਿੰਦ ਸਿੰਘ ਜੀ

ਸਰਬੰਸਦਾਨੀ, ਮਹਾਨ ਯੋਧੇ, ਅੰਮ੍ਰਿਤ ਦੇ ਦਾਤੇ, ਆਪੇ ਗੁਰੂ ਆਪੇ ਚੇਲਾ, ਕਵੀਆ ਦੇ ਕਦਰਦਾਨ ਧੰਨ ਧੰਨ ਸਿੱਖ ਧਰਮ ਦੇ ਦਸਵੇਂ ਗੁਰੁੂੁ, ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਸ਼ਰਧਾ ਭਾਵਨਾ ਨਾਲ ਬਰਤਾਨੀਆ ਦੇ ਪ੍ਰਸਿੱਧ ਗੁਰਦਵਾਰਾ, ਗੁਰੂੁ ਨਾਨਕ ਗੁਰਦਵਾਰਾ, 9 ਹੋਲੀ ਬੋਨਜ, ਲੈਸਟਰ ਵਿਖੇ ਮਨਾਇਆ ਗਿਆ ਜਿਸ ਵਿੱਚ ਦਸਤਾਰ ਮੁਕਾਬਲ ੇ ਅਤੇ ਕਵੀ ਸਮੇਲਨ ਦਾ ਪ੍ਰਬੰਧ ਪੰਜਾਬੀ ਸਰੋਤਿਆਂ ਦੇ ਕਲੱਬ ਨੇ ਕੀਤਾ ਜਿਸ ਵਿੱਚ ਬਰਤਾਨੀਆ ਦੇ ਰਾਜਾ ਚਾਰਲਜ ਦੇ ਨੁਮਾਉਂਦੇ ਸਾਬਕਾ ਲੈਸਟਰਸ਼ਾਇਰ ਪੁਲਿਸ ਦੇ ਮੁਖੀ ਰੌਬ ਨਿਕਸਨ ਡਿਪੁੱਟੀ ਲਿਫਟੈਨਿਟ ਨੇ ਮੁੱਖ ਮਿਹਮਾਨ ਵਲੋਂ ਕੀਤਾ।
ਦਸਤਾਰ ਮੁਕਾਬਲੇ ਗਰਾਉਂਡ ਫਲੋਰ ਜਿੰਮ ਵਿਖੇ ਹੋਏ ਜਿਸ ਵਿਚ 7-10 ਸਾਲ ਉਮਰ ਵਿੱਚ ਅਨਮੋਲ ਸਿੰਘ ਢਿਲੋਂ ਜੇਤੂ ਰਹੇ। 11-14 ਸਾਲ ਦੀ ਉਮਰ ਵਿਚ ਸਾਹਿਬਦੀਪ ਸਿੰਘ ਢਿਲੋਂ ਜੇਤੂ ਰਹੇ ਅਤੇ ਦੂਜੇ ਨੰਬਰ ਤੇ 13 ਸਾਲ ਦੀ ਉਮਰ ਦੇ ਕਨਵਰਵੀਰ ਸਿੰਘ ਬੇਦੀ ਜੀ ਰਹੇ । ਇਨ੍ਹਾ ਬੱਚਿਆਂ ਨੂੰ ਇੱਕ ਹੋਰ ਖਾਸ ਟਰੋਫੀ ਦਿੱਤੀ ਗਈ ਕਿਉਂਕਿ ਇਨਂ੍ਹਾ ਤਿੰਨਾ ਨੇ ਦੁਮਾਲੇ ਸਜਾਏ ਸਨ।

ਜਸਪਾਲ ਸਿੰਘ ਕੰਗ, ਪੰਜਾਬੀ ਸਰੋਤਿਆਂ ਦੇ ਕਲੱਬ ਦੇ ਮੀਡੀਆ ਨੁਮਾਂਉਦੇੇ ਅਤੇ ਸਟੇਜ ਸਕੱਤਰ ਜੀ ਨੇ ਕਿਹਾ ਕਿ ਇਹ ਬਹੁੱਤ ਖੁਸ਼ੀ ਦੀ ਗੱਲ ਹੈ ਕਿ ਇਨ੍ਹਾਂ ਬੱਚਿਆਂ ਨੇ ਦੁਮਾਲੇ ਸਜਾਏ ਹਨ ਅਤੇ ਬਾਣਾ ਪਾਇਆ ਹੋਇਆ ਹੈ।ਜਦੋਂ ਵੀ ਆਪਣੇ ਬੱਚੇ ਸਕੂਲ, ਕੌਲਿੱਜ, ਯੂਨਿਵਰਸਿਟੀਆਂ ਵਿੱਚ ਦਸਤਾਰ ਸਜਾ ਕੇ ਜਾਂਦੇ ਹਨ ਤਾਂ ਉਹ ਆਪਣੇ ਆਪ ਹੀ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹਨ।

ਜੱਜਾਂ ਦੇ ਮੁੱਖ ਸੇਵਾਦਾਰ ਭਾਈ ਬਲਿਂਦਰ ਸਿੰਘ ਜੋ ਕਈ ਦਹਾਕਿਆਂ ਤੋਂ ਸਥਾਨਕ ਸਿੱਖ ਕੌਮ ਦੀ ਸੇਵਾ ਕਰਦੇ ਆ ਰਹੇ ਹਨ, ਜੀ ਨੇ ਦੱਸਿਆ ਕਿ ਅਸੀਂ ਜਿੱਤਣ ਵਾਲਿਆਂ ਦੀ ਪਿਹਚਾਨ ਕਰਨ ਲਈ ਇਨ੍ਹਾ ਗੱਲਾਂ ਦਾ ਧਿਆਨ ਰੱਖਿਆ:
1. ਦਸਤਾਰ ਸਜਾਉਣ ਲਈ ਕਿੰਨਾ ਸਮਾ ਲੱਗਾ
2. ਦਸਤਾਰ ਕਿੰਨੀ ਲੰਮੀ ਹੈ
3. ਦਸਤਾਰ ਦੀ ਸਜਾਵਟ
ਇਸ ਸਮਾਗਮ ਦੇ ਮੁੱਖ ਮਿਹਮਾਨ ਡਿਪੁਟੀ ਲੈਫਟੇਨਿਟ ਰੌਬ ਨਿਕਸਨ ਸਨ ਜੋ ਕਿ ਲੇਸਟਰਸ਼ਾਇਰ ਦੇ ਲੋਰਡ ਲਿਫਟੈਨਿਟ ਮਾਈਕ ਕਪੂਰ ਓਬੀਈ ਵਲੋਂ ਆਏ ਸਨ ਜੋ ਕਿ ਬਰਤਾਨੀਆ ਦੇ ਰਾਜਾ ਚਾਰਲਜ ਦੇ ਲੈਸਟਰਸ਼ਾਇਰ ਦੇ ਨੁਮਾਉਂਦੇ ਹਨ। ਉਹਨਾਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਮੈਨੂੰ ਬਹੁੱਤ ਮਾਣ ਹੈ ਕਿ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਬੁਲਾਇਆ ਹੈ ਅਤੇ ਕਿਹਾ ਕਿ ਗੁਰਦਵਾਰਾ ਸਾਹਿਬ ਬਹੁੱਤ ਚੰਗੇ ਕਾਰਜ ਕਰ ਰਿਹਾ ਹੈ ਅਤੇ ਇਨ੍ਹਾ ਚੰਗੇ ਕੰਮਾ ਕਰਕੇ ਹੀ ਹਰ ਮੈਜਿਸਟੀ ਦਾ ਕੁਈਨ ਨੇ ਆਪਣੀ ਗੋਲਡਨ ਜੂਬੀਲਈ ਸਮੇ ਇਸ ਗੁਰਦਵਾਰਾ ਸਾਹਿਬ ਨੂੰ ਆਉਣਾ ਚਾਹਿਆ ਜਿਸ ਦਾ ਤੁਹਾਨੂੰ ਸੱਭ ਨੂੰ ਬੇ-ਹੱਦ ਮਾਣ ਹੋਣਾ ਚਾਹੀਦਾ ਹੈ।

ਸੁਲੱਖਣ ਸਿੰਘ ਦਰਦ ਬੀਈਐਮ ਜੀ ਨੇ ਦੱਸਿਆ ਕਿ ਤਰਲੋਚਨ ਸਿੰਘ 30 ਸਾਲਾਂ ਤੋਂ ਮਾਂ-ਬੋਲੀ ਪੰਜਾਬੀ ਅਤੇ ਸਿੱਖ ਧਰਮ ਦੀ ਸੇਵਾ ਕਰਦੇ ਆ ਰਹੇ ਹਨ। ਸਾਨੂੰ ਚਾਹੀਦਾ ਹੈ ਕਿ ਇਨ੍ਹਾ ਦਾ ਸਿਹਯੋਗ ਦੲਇੇ ਤਾਂ ਕਿ ਇਹ ਇਸ ਤਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿਣ। ਪ੍ਰਸਿੱਧ ਕਵੀ ਕਾਂਉਸਲਰ ਸੰਤੋਖ ਸਿੰਘ ਜੀ ਅਟਵਾਲ ਜ ੀਨੇ ਆਪਣੀ ਕਵਿੱਤਾ ਪੜ੍ਹੀ ਅਤੇ ਗੁਰੂੁ ਗੋਬਿੰਦ ਸਿੰਘ ਜੀ ਦੇ ਮਹਾਨ ਕਾਰਜ ਪੰਜ ਪਿਆਰਿਆਂ ਨੂੰ ਅਮ੍ਰਿਤ ਦੀ ਦਾਤ ਦੇਣ ਬਾਰੇ ਬਹੁੱਤ ਵਧੀਆ ਤਰੀਕੇ ਨਾਲ ਗੀਤ ਗਾਇਆ।ਅਤੇ ਉਨ੍ਹਾ ਨੇ ਇਹ ਵੀ ਦੱਸਿਆ ਕਿ ਵੱਡੇ ਭਰਾ ਵਿਰਕ ਸਾਹਿਬ ਜੀ ਵਧਾਈ ਦੇ ਪਾਤਰ ਹਨ ਜਿਨ੍ਹਾ ਨੇ ਸਿਹਤ ਨਾਂ ਠੀਕ ਹੁੰਦੇ ਹੋਏਇਹ ਬਹੁੱਤ ਜਰੂਰੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ।

ਗੁਰੁ ਕਾਸ਼ੀ ਯੂਨਿਵਰਸਿਟੀ ਬਠਿੰਡਾ ਪੰਜਾਬ ਦੇ ਪਰੋ ਵਾਈਸ ਚੈਂਸਲਰ ਡਾ: ਜਗਤਾਰ ਸਿੰਘ ਧੀਮਾਨ ਜੀ ਦੀ ਚਿੱਠੀ ਸਟੇਜ ਤੋਂ ਸੁੱਖ ਸਟੀਵ ਨੇ ਪੜੀ੍ਹ ਜਿਸ ਵਿੱਚ ਉਨ੍ਹਾ ਨੇ ਪੰਜਾਬੀ ਸਰੋਤਿਆਂ ਦੇ ਕਲੱਬ ਨੂੰ ਇਹ ਪ੍ਰੋਗਰਮ ਰੱਖਣ ਦੀਆਂ ਵਧਾਈਆਂ ਦਿੱਤੀਆਂ। ਕਈ ਦਹਾਕਿਆਂ ਤੋਂ ਮਾਂ-ਬੋਲੀ ਪੰਜਾਬੀ ਦੇ ਅਣਥੱਕ ਸੇਵਾਦਾਰ ਬਲਜੀਤ ਸਿੰਘ ਬਰਾੜ, ਸੰਪਾਦਕ ਰੋਜਾਨਾ ਪੰਜਾਬ ਟਾਈਮਜ ਜੋ ਅੰਗਰੇਜੀ ਅਤੇ ਪੰਜਾਬੀ ਵਿਚ ਕਨੈਡਾ ਅਤੇ ਇੰਡੀਆ ਵਿਚ ਛੱਪਦਾ ਹੈ, ਜੀ ਨੇ 13.12.25 ਦੇ ਖੱਤ ਵਿਚ ਲਿਖਿਆ ਕਿ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਣੇ ਬਹੁੱਤ ਜਰੂਰੀ ਹਨ ਜੋ ਆਪਣੇ ਆਉਣ ਵਾਲੇ ਬੱਚਿਆਂ ਅਤੇ ਨੌਜਵਾਨਾ ਲਈ ਬਹੁੱਤ ਲਾਭਦਾਇਕ ਹਨ।

ਰਾਮ ਸਿੰਘ ਫਰਵਾਲਾ ਜੀ ਲੰਮੇ ਸਮੇ ਤੋਂ ਇਸ ਗੁਰਦਵਾਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਵਿੱਚ ਸੇਵਾ ਕਰ ਰਹੇ ਹਨ ਅਤੇ ਲੈਸਟਰਸ਼ਾਇਰ ਦੇ ਵੱਖ ਵੱਖ ਗੁਰਦਵਾਰਾ ਸਾਹਿਬ ਵਿਖੇ ਕਵੀ ਸਮੇਲਨਾ ਵਿੱਚ ਹਿੱਸਾ ਲੈਂਦੇ ਹਨ। ਇਹ ਅਨੇਕਾ ਢਾਡੀ ਜੱਥਿਆਂ ਲਈ ਢਾਡੀ ਵਾਰਾਂ ਲਿੱਖ ਚੁੱਕੇ ਹਨ। ਇਨ੍ਹਾ ਨੇ ਆਪਣਾ ਹੀ ਲਿਖਿਆ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੀਤ ਗਾਇਆ ਜਿਸ ਨੂੰ ਗੁਰੁ ਕੀ ਪਿਆਰੀ ਸਾਧ ਸੰਗਤ ਜੀ ਨੇ ਪਸੰਦ ਕੀਤਾ।

AJMER SINGH BASRA
GURU NANAK GURDWARA
LEICESTER

ਤਕਰੀਬਨ 32 ਸਾਲ ਬਰਤਾਨੀਆ ਵਿਖੇ ਗੁਰਦਵਾਰਾ ਸਾਹਿਬ ਵਿਖੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਕਥਾਵਾਚਕ ਗਿਆਨੀ ਪਰਮਜੀਤ ਸਿੰਘ ਡੁਮੇਲੀ ਜੀ ਨੇ ਕਿਹਾ “ਹਮੇਸ਼ਾ ਹੀ ਗੁਰਪੁਰਬ ਇਸੇ ਤਰਾਂ ਮਨਾਉਣੇ ਚਾਹੀਦੇ ਹਨ ਤਾਂ ਕਿ ਸਿੱਖੀ ਦਾ ਵਧੰਤ ਹੋਵੇ। ਜਿਵੇਂ ਕਿ ਦਸਤਾਰ ਮੁਕਾਬਲਿਆਂ ਨਾਲ ਦੋ ਕੰਮ ਹੋ ਜਾਂਦੇ ਹਨ। ਇੱਕ ਤੇ ਇਹ ਜਿਹੜੇ ਕੇਸ ਕਤਲ ਕਰਵਾਉਂਦੇ ਹਨ ਉਨ੍ਹਾ ਅੰਦਰ ਦਸਤਾਰ ਬੰਨਣ ਦਾ ਸ਼ੌਂਕ ਜਾਗਦਾ ਹੈ ਅਤੇ ਜਿਸ ਕਰਕੇ ਉਹ ਇਹ ਕੇਸ ਕਤਲ ਨਹੀਂ ਕਰਵਾਉਂਦੇ। ਦੂਜਾ, ਜਿਹੜੇ ਕੇਸਾ ਧਾਰੀ ਹੋ ਕੇ ਵੀ ਸਿਰ ਉਤੇ ਟੋਪੀ ਲੈਂਦੇ ਹਨ ਜਾਂ ਰੁਮਾਲ ਆਦਿ ਬੰਨ ਲੈਂਦੇ ਹਨ ਉਨਾ੍ਹ ੳੰਦਰ ਵੀ ਦਸਤਾਰ ਸਜਾਉਣ ਦਾ ਸ਼ੌਂਕ ਜਾਗ ਪੈਂਦਾ ਹੈ।

ਦਸਤਾਰ ਸਾਬਤ ਸੂਰਤ ਮਨੁੱਖ ਦੀ ਪਿਹਚਾਣ ਹੈ। ਗੁਰਬਾਣੀ ਦਾ ਵੀ ਫੁਰਮਾਣ ਹੈ ‘ਸਾਬਤ ਸੂਰਤ ਦਸਤਾਰ ਸਿਰਾ’-ਜੇ ਸਿਰ ਉਤੇ ਦਸਤਾਰ ਹੈ ਤਾਂ ਹੀ ਮਨੁੱਖ ਸੰਪੂਰਨ ਸਾਬਤ ਸੂਰਤ ਹੈ।

ਜੋ ਗੁਰਮੱਤ ਪਰਚਾਰ ਦੀ ਇੱਕ ਪਰੰਪਰਾ ਹੈ ਕਵਿਤਾ ਪੜਨੀ ਜਾਂ ਲਿਖਣੀ ਇਹ ਅਲੋਪ ਹੁੰਦੀ ਹਾ ਰਹੀ ਹੈ। ਅਜੋਕੇ ਸਮੇ ਵਿੱਚ ਕੀਰਤਨ, ਕਥਾ ਜਾਂ ਢਾਡੀ ਕਲਾ ਨੂੰ ਤਾਂ ਉਤਸ਼ਾਹਿੱਤ ਕੀਤਾ ਜਾ ਰਿਹਾ ਹੈ ਪਰ ਕਵੀ ਜਨਾ ਨੂੰ ਅਣਗੋਲਿਆ ਕੀਤਾ ਹੋਇਆ ਹੈ। ਜਿੱਥੇ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਢਾਡੀਆਂ ਨੂੰ ਮਾਣ ਬਖਸ਼ਿਆ, ਉਥੇ ਗੁਰੂੁ ਗੋਬਿੰਦ ਸਿੰਘ ਜੀ ਨੇ ਕਵੀਆਂ ਨੂੰ ਮਾਣ ਬਖਸ਼ਿਆਂ। ਗੁਰੂੁ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ 52 ਕਵੀ ਸਨ ਜੋ ਕਿ ਵੱਖ ਵੱਖ ਭਾਸ਼ਾਵਾਂ ਦੀ ਕਾਵਿ ਰਚਨਾ ਕਰਦੇ ਸਨ। ਇਸ ਲਈ ਜਦੋਂ ਅਸੀਂ ਗੁਰੂੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਉਤੇ ਕਵੀ ਦਰਬਾਰ ਕਰਵਾਉਂਦੇ ਹਾਂ ਤਾਂ ਉਥੇ ਗੁਰੂੁ ਗੋਬਿੰਦ ਸਿੰਘ ਜੀ ਦੀ ਚੌਗਣੀ ਖੁਸ਼ੀ ਮਿਲਦੀ ਹੈ।

ਦੁਨੀਆ ਉਤੇ ਬਹੁੱਤ ਵੱਡੇ ਵੱਡੇ ਦਾਨੀ ਹੋਏ ਹਨ, ਜਿਵੇਂ ਕਿ ਰਾਜਾ ਕਰਣ, ਜਿਹੜਾ ਕਿ ਸਵਾ ਮਣ ਸੋਨਾ ਦਾਨ ਕਰਕੇ ਅੱਨਜਲ ਛੱਕਦਾ ਸੀ ਅਤੇ ਰਾਜਾ ਹਰੀਸ਼ ਚੰਦਰ ਜਿਸ ਦੇ ਦਰ ਤੋਂ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਸੀ ਪਰ ਇਹੋ ਜਹੇ ਦਾਨੀਆਂ ਦੇ ਦਿੱਤੇ ਹੋਏ ਦਾਨ ਅੱਜ ਕਿਤੇ ਵੀ ਲੱਭਦੇ ਨਹੀਂ ਪਰ ਜਿਹੜਾ ਦਾਨ ਗੁਰੂੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਿੱਤਾ ਉਹ ਦਾਨ ਅੱਜ ਵੀ ਚੌਗਣੇ ਰੂਪ ਵਿੱਚ ਅਸੀਂ ਖਾ ਰਹੇ ਹਾਂ।ਇਸੇ ਲਈ ਅਸੀਂ ਗੁਰੂੁ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਆਖਦੇ ਹਾਂ।

ਨੌਂ ਸਾਲ ਦੀ ਉਮਰ ਵਿੱਚ ਗੁਰੂ ਜੀ ਨੇ ਆਪਣੇ ਪਿਤਾ ਜੀ ਨੂੰ ਵਾਰਿਆ, ਉਸ ਤੋਂ ਬਾਅਦ ਆਪਣੇ ਚਾਰੇ ਫੁਰਜੁੰਦ ਵਾਰ ਦਿੱਤੇ ਅਤੇ ਮਾਤਾ ਗੁਜਰ ਕੌਰ ਜੀ ਵੀ ਪੰਥ ਤੋਂ ਕੁਰਬਾਨ ਕਰ ਦਿੱਤੇ। ਅੱਜ ਗੁਰੁ ਜੀ ਦੇ ਇਸ ਸਰਬੰਸ ਦਾਨ ਕਰਕੇ ਹੀ ਅਸੀਂ ਸੁੱਖ ਆਰਾਮ ਦੀ ਜਿੰਦਗੀ ਮਾਣ ਰਹੇ ਹਾਂ।“.

ਸਾਬਕਾ ਜਨਰਲ ਸਕੱਤਰ ਗੁਰੂੁ ਤੇਗ ਬਹਾਦਰ ਗੁਰਦਵਾਰਾ ਗੁਰਨਾਮ ਸਿੰਘ ਰੂਪੋਵਾਲ, ਕਵੀ ਕੁਲਦੀਪ ਸਿੰਘ ਭਮਰਾ ਅਤੇ ਪਾਲ ਸਿੰਘ ਸਿਹਤ ਨਾ ਠੀਕ ਹੋਣ ਕਾਰਨ ਕਵੀ ਸਮੇਲਨ ਵਿੱਚ ਨਹੀਂ ਪਹੁੰਚ ਸਕੇ। ਤਾਂ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਗੁਰਪੁਰਬ ਤੇ ਜਿਆਦਾ ਤੋਂ ਜਿਆਦਾ ਭਾਗ ਲੈ ਸਕਣ ਲੈਸਟਰ ਦੇ ਗੁਰਦਵਾਰੇ ਸਾਹਿਬ ਅਤੇ ਦੁਕਾਨਾ ਵਿੱਚ ਪੋਸਟਰ ਲਗਾਏ ਗਏ, ਲੈਸਟਰ ਦੇ ਪੰਜਾਬੀ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਦਸਤਾਰ ਮੁਕਾਬਲਿਆਂ ਬਾਰੇ ਜਾਣਕਾਰੀ ਦਿੱਤੀ ਗਈ।ਪੂਰੇ ਇੱਕ ਹਫਤੇ ਲਈ ਅਕਾਲ ਚੈਨਲ ਟੀਵੀ ਤੇ ਹਰ ਰੋਜ ਦੋ ਤਿੰਨ ਦਫਾ ਮਸ਼ਹੂਰੀ ਲੱਗਦੀ ਰਹੀ। ਦਾਸ ਦੇ ਇੱਕ ਲੰਮੇ ਸਮੇ ਤੋ ਂ66 ਸਾਲਾਂ ਸਜਿਜਧਾਰੀ ਸਿੱਖ ਨੇ ਕਿਹਾ ਕਿ ਤੁਸੀ ਇਸ ਤਰਾਂ ਦੇ ਪ੍ਰੋਗਰਾਮ ਹੁਣ ਨਾਂ ਰੱਖਿਆ ਕਰੋ ਇਸ ਨੂੰ ਕੋਈ ਖਾਸ ਜਰੂਰੀ ਨਹੀਂ ਸਮਝਦਾ।

ਜਿਲਾ੍ਹ ਗੁਰਦਾਸਪੁਰ ਦੇ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਕਾਨੂਵਾਨ ਜੀ ਨੇੇ ਕਿਹਾ “ ਗੁਰੂ ਗੋਬਿੰਦ ਜੀ ਪ੍ਰਭੂ ਦੇ ਆਸ਼ਕ, ਨਿਪੁੰਨ ਯੋਧੇ, ਮਹਾਨ ਜਰਨੈਲ, ਮਹਾਨ ਕਵੀ ਅਤੇ ਕਵੀਆਂ ਦੇ ਕਦਰਦਾਨ ਸਨ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਉਨ੍ਹਾ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਸਿੱਖ ਆਪਣੇ ਗੁਰੂਆਂ ਦੇ ਗੁਰਪੁਰਬ ਬੜੀ ਭੈ ਭਾਵਨੀ ਨਾਲ ਮਨਾਉਂਦੇ ਹਨ। ਭਾਈ ਗੁਰਦਾਸ ਜ ੀ ਦੇ ਕਹਿੱਣ ਮੁਤਾਬਕ ਦਾਸ ਆਪ ਜੀ ਤੋਂ ਬਿਲਹਾਰ ਕੁਰਬਾਨ ਜਾਂਦਾ ਹ ੈਕਿ ਆਪ ਜੀ ਸਾਰੀਆਂ ਸੰਗਤਾਂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਇੱਕ ਵਿਦਵਾਨ ਦਾ ਕਥਨ ਹੈ “ ਜਿਨ ਕੇ ਪੁਰਬ ਮਨਾਤੇ ਹੋ ਉਨ ਕੀ ਬਾਤ ਵੀ ਮਾਨੋ। ਭਾਈ ਤਰਲੋਚਨ ਸਿੰਘ ਜੀ ਬਹੁੱਤ ਲੰਮੇ ਸਮੇ ਤੋਂ ਗੁਰਮੱਤ ਦਾ ਪਰਚਾਰ ਤੇ ਪ੍ਰਸਾਰ ਕਰ ਰਹੇ ਹਨ। ਗੁਰਮੱਤ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਗੁਰੂ ਸਾਹਿਬ ਨੇ ਸਾਡੇ ਸਾਰਿਆਂ ਤੇ ਆਪਣਾ ਹੁਕਮ ਆਦਿ ਕੀਤਾ ਹੈ।ਸਾਨੂੰ ਸਾਰਿਆਂ ਨੂੰ ਤਰਲੋਚਨ ਸਿੰਘ ਅਤੇ ਹੋਰ ਉਨਾ ਸਖਸ਼ੀਅਤਾਂ ਦਾ ਸਾਥ ਦੇਣਾ ਚਾਹੀਦਾ ਹੈ ਜਿਹੜੇ ਗੁਰਮੱਤ ਦਾ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਤਤਪਰ ਰਹਿੰਦੇ ਹਨ। ਆਖੀਰ ਵਿੱਚ ਮੈਂ ਤਰਲੋਚਨ ਸਿੰਘ ਜੀ ਅਤੇ ਉਨ੍ਹਾ ਦੇ ਸਾਰੇ ਹੀ ਸਾਥੀਆਂ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹਾਂ”.

ਮਾਂ-ਬੋਲੀ ਪੰਜਾਬੀ ਦੇ ਪ੍ਰੇਮੀ, ਮਸ਼ਹੂਰ ਪੰਜਾਬੀ ਗੀਤ ਮਧਾਣੀਆਂ ਦੇ ਲੇਖਕ, ਪਰਸਿੱਧ ਕਵੀ ਜੋ ਹੁਣ ਤੱਕ 23 ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਪਾ ਚੁੱਕੇ ਤਰਲੋਚਨ ਸਿਘ ਚੰਨ ਜੰਢਿਆਲਵੀ ਜੀ ਨੇ ਗੁਰੂੁ ਗੋਬਿੰਦ ਜੀ ਦੇ ਪ੍ਰਕਾਸ਼ ਬਾਰੇ ਇਹ ਗੀਤ ਲਿਖਿਆ ਸੀ{

ਮੇਰਾ ਦਸਮ ਦਾਤਾਰ
ਆ ਗਿਆ…ਜੀ ਆ ਗਿਆ..ਮੇਰਾ ਦਸਮ ਦਾਤਾਰ
ਪੋ ਦੀ ਸਤਵੀਂ ਨੂੰ ਪਟਣੈ ‘ਚ ਲਿਆ ਅਵਤਾਰ॥
ਅੱਜ ਪਟਣੇ ਸ਼ਹਿਰ ਗੰੂਜ ਪਈਆਂ ਸ਼ਹਿਨਾਈਆਂ
ਲੋਕੀ ਝੂਮਝੂਮ ਆਖਦੇ ਨੇ ਵਧਾਈਆਂ ਜੀ ਵਧਾਈਆਂ
ਨੌਵੇਂ ਪਾਤਸ਼ਾਹ ਦੇ ਵਿਹੜੇ ਅੱਜ ਖਿੜੀ ਗੁਲਜ਼ਾਰ।
ਆ ਗਿਆ..ਜੀ ਆ ਗਿਆ..ਮੇਰਾ ਦਸਮ ਦਾਤਾਰ;

ਮਾਤਾ ਗੁਜਰੀ ਦਾ ਚੰਨ, ਨੀ ਇਹ ਪਟਣੇ ਦਾ ਮਾਹੀ,
ਏਹ ਤਾਂ ਬੇਕਸਾਂ ਦਾ ਯਾਰ, ਇਹ ਤਾਂ ਸੰਤ ਸਪਾਹੀ।
ਦੀਨ ਦੁਖੀਆਂ ਦਾ ਦਾਤਾ, ਹੁਣ ਸਣੂਗਾ ਪੁਕਾਰ।
ਆ ਗਿਆ ..ਜੀ ਆ ਗਿਆ..ਮੇਰਾ ਦਸਮ ਦਾਤਾਰ।

ਵੇਖੋ ਮਾਮਾ ਕਿਰਪਾਲ, ਕਿਵਂੇ ਸ਼ਗਨ ਮਨਾਉਂਦੇ।
ਭੀਖਣ ਸ਼ਾਹ ਜਿਹੇ ਪੀਰ, ਆ ਕੇ ਸੀ ਨਿਵਾਉਂਦੇ
ਉਹਨੂੰ ਠੰਡ ਪੈ ਗਈ ਜੀਹਨੂੰ ਹੋ ਗਿਆ ਦੀਦਾਰ।
ਆ ਗਿਆ..ਜੀ ਆ ਗਿਆ..ਮੇਰਾ ਦਸਮ ਦਾਤਾਰ।

ਉਥੇ ਰਿਹਮਤ ਗੁਰਾਂ ਦੀ ਜਿੱਥੇ ਸੱਚੇ ਦਿਲੋਂ ਸੇਵਾ।
ਸਦਾ “ਚੰਨ ਜੰਡਿਆਲਵੀ” ਸੇਵਾ ਨੂੰ ਲੱਗੇ ਮੇਵਾ।
ਗੁਰਪੁਰਬ ਮਨਾਉਂਦਾ ਤਾਂਹੀਓ ਸਾਰਾ ਸੰਸਾਰ।
ਆ ਗਿਆ..ਜੀ ਆ ਗਿਆ..ਮੇਰਾ ਦਸਮ ਦਾਦਾਰ
ਆ ਗਿਆ..ਜੀ ਆ ਗਿਆ..ਮੇਰਾ ਦਸਮ ਦਾਤਾਰ।

ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਅਜਮੇਰ ਸਿੰਘ ਬਸਰਾ ਜੀ ਨੇ ਰੌਬ ਨਿਕਸਨ ਡੀ ਐਲ, ਗੁਰੂ ਕੀ ਪਿਆਰੀ ਸਾਧ ਸੰਗਤ ਜੀ ਤੇ ਪੰਜਾਬੀ ਸਰੋਤਿਆਂ ਦੇ ਕਲੱਬ ਦਾ ਧੰਨਵਾਦ ਕੀਤਾ ਅਤੇ ਤਰਲੋਚਨ ਸਿੰਘ ਵਿਰਕ ਨੂੰ ਯਾਦ ਕਰਵਾਇਆ ਕਿ 2004 ਦੇ ਮਾਂ-ਬੋਲੀ ਪੰਜਾਬੀ ਦੇ ਪ੍ਰੋਗਰਾਮ ਬਾਅਦ ਤੁਸੀਂ ਇਸ ਗੁਰਦਵਾਰਾ ਸਾਹਿਬ ਵਧੀਆ ਪ੍ਰੋਗਰਾਮ ਕਰਵਾਇਆ ਹੈ।

ਪੰਜਾਬੀ ਲਿਸਨਰਜ ਕਲੱਬ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਰਾਏ ਨੇ ਗੁਰੂ ਨਾਨਕ ਗੁਰਦਵਾਰਾ ਪ੍ਰਬੰਧਕ ਕਮੇਟੀ, ਲਾਟੂੰਨਿੰਸੀ ਔਫਸ ਅਤੇ ਸਾਰੇ ਹੀ ਸਿਹਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ।

ਰੀਪੋਰਟ: ਤਰਲੋਚਨ ਸਿੰਘ ਵਿਰਕ
ਸੰਚਾਲਕ: ਪਮਜਾਬੀ ਲਿਸਨਰਜ ਕਲੱਬ

Previous article‘दुष्यंतनामा’ दुष्यंत कुमार की 50वीं पुण्यतिथि पर आयोजित विशेष कार्यक्रम
Next articleयूजीसी इक्विटी नियमावली पर सुप्रीम कोर्ट द्वारा स्टे लगाना निराशाजनक