(ਸਮਾਜਵੀਕਲੀ)
ਜਿਸ ਨੇ ਕੀਤਾ ਆਪਣਾ ਸਭ ਕੁਝ ਕੁਰਬਾਨ,
ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਨੂੰ ਦਿੱਤਾ ਸਨਮਾਨ,
ਉਹ ਨੇ ਸਾਡੇ ਗੁਰੂ ਗੋਬਿੰਦ ਮਹਾਨ।
“ਬਾਜਾਂ ਸੰਗ ਚਿੜੀਆਂ” ਨੂੰ ਲੜਾ ਕੇ,ਬਣੇ ਨੇ ਸਿੱਖ ਪੰਥ ਦੀ ਉੱਚੀ- ਸੁੱਚੀ ਸ਼ਾਨ,
ਉਹ ਨੇ ਸਾਡੇ “ਕਲਗੀਧਰ” ਮਹਾਨ।
ਮਨੁੱਖਤਾ ਦੀ ਸੇਵਾ ਕਰ ਕੇ ਦਿੱਤਾ ਸਭ ਨੂੰ ਸਨਮਾਨ ,
ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਦਿੱਤੀ ਵੱਖਰੀ ਪਹਿਚਾਣ,
ਉਹ ਨੇ ਸਾਡੇ ਗੁਰੂ ਗੋਬਿੰਦ ਮਹਾਨ।
ਕਸ਼ਮੀਰੀ ਪੰਡਤਾਂ ਦੀ ਸੁਣ ਫਰਿਆਦ,
ਖ਼ਾਤਰ ਹਿੰਦੂ ਧਰਮ ਦੀ ਆਨ,ਬਾਨ ਤੇ ਸ਼ਾਨ,
ਕਰ ਦਿੱਤਾ ਆਪਣੇ ਪਿਤਾ ਨੂੰ ਕੁਰਬਾਨ, ਉਹਨੇ ਸਾਡੇ ਗੁਰੂ ਗੋਬਿੰਦ ਮਹਾਨ।
ਚਾਰੇ ਫ਼ਰਜ਼ੰਦ, ਮਾਤਾ, ਪਿਤਾ ਜਿਸ ਨੇ ਕੀਤੇ ਕੁਰਬਾਨ,
ਉਹ ਨੀ ਸਾਡੇ ਗੁਰੂ
ਗੋਬਿੰਦ ਮਹਾਨ ।
ਜਬਰ -ਜ਼ੁਲਮ ਨੂੰ ਟੱਕਰ ਦੇ ਕੇ ,ਪੰਥ ਦੀ ਖ਼ਾਤਰ ਖ਼ੁਦ ਵੀ ਹੋ ਗਏ ਕੁਰਬਾਨ ,
ਉਹ ਨੇ ਸਾਡੇ ਗੁਰੂ ਗੋਬਿੰਦ ਮਹਾਨ,
ਉਹ ਨੇ ਸਾਡੇ ਗੁਰੂ ਗੋਬਿੰਦ ਮਹਾਨ ।
ਸ਼ੀਲੂ, ਜਮਾਤ ਨੌਵੀਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ (ਲੁਧਿਆਣਾ)
ਗਾਈਡ ਅਧਿਆਪਕ ਮਾਸਟਰ ਹਰਭਿੰਦਰ “ਮੁੱਲਾਂਪੁਰ” ਸੰਪਰਕ :95308-20106
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly