ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਸਮੁੱਚੇ ਪੰਜਾਬ ਭਾਰਤ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਏ ਜਾਂਦੇ ਹਨ। ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਰਖਾਏ ਜਾਂਦੇ ਹਨ ਦੀਵਾਨ ਲੱਗਦੇ ਹਨ ਨਗਰ ਕੀਰਤਨ ਕੱਢੇ ਜਾਂਦੇ ਹਨ। ਇਸੇ ਤਰ੍ਹਾਂ ਹੀ ਮਾਛੀਵਾੜੇ ਇਲਾਕੇ ਦੇ ਪਿੰਡ ਤੱਖਰਾਂ ਵਿੱਚ ਦਸ਼ਮੇਸ਼ ਪਿਤਾ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਬਾਬਾ ਸੁੰਦਰ ਦਾਸ ਜੀ ਵਿੱਚ ਅਖੰਡ ਪਾਠ ਆਰੰਭ ਕਰਵਾਏ ਜਿਨਾਂ ਦਾ ਅੱਜ ਭੋਗ ਪਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਅਜਮੇਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ। ਅਖੰਡ ਪਾਠ ਜੀ ਦੇ ਭੋਗ ਦੀ ਸਮਾਪਤੀ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਜੋ ਸਮੁੱਚੇ ਨਗਰ ਤੇ ਖੋਖਰਾਂ ਵਿੱਚੋਂ ਦੀ ਗੁਜਰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤ ਹੋਇਆ। ਇਸ ਮੌਕੇ ਉੱਤੇ ਕਵੀਸ਼ਰੀ ਕੀਰਤਨੀ ਜਥਿਆ ਨੇ ਗੁਰੂ ਇਤਿਹਾਸ ਸੁਣਾਇਆ ਗਤਕਾ ਪਾਰਟੀ ਨੇ ਗਤਕੇ ਤੇ ਜ਼ੌਹਰ ਵੀ ਦਿਖਾਏ। ਗੁਰਦੁਆਰਾ ਭਗਤ ਰਵਿਦਾਸ ਜੀ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਵਿੱਚ ਪੁੱਜੀ ਵੱਡੀ ਗਿਣਤੀ ਵਿੱਚ ਸੰਗਤ ਲਈ ਚਾਹ ਬ੍ਰੈਡ ਤੇ ਅਤੁੱਟ ਲੰਗਰ ਵਰਤਾਏ ਗਏ। ਨਗਰ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਗੁਰਦੁਆਰਾ ਭਗਤ ਰਵਿਦਾਸ ਜੀ ਦੇ ਸੇਵਾਦਾਰ ਗਿਆਨੀ ਹਰਪਾਲ ਸਿੰਘ, ਸੂਬੇਦਾਰ ਹਰੀ ਸਿੰਘ, ਭੀਮ ਸਿੰਘ, ਗੁਰਦੇਵ ਸਿੰਘ ਡੁਬਈ, ਬਾਬਾ ਦੀਪ ਸਿੰਘ ਕਰਮਜੀਤ ਸਿੰਘ ਗੁਰਦੁਆਰਾ ਸਾਹਿਬ ਤੇ ਗ੍ਰੰਥੀ ਬਾਬਾ ਬਲਵਿੰਦਰ ਸਿੰਘ,ਸੂਬੇਦਾਰ ਨਰਿੰਦਰ ਸਿੰਘ,ਗੁਰਮੁਖ ਸਿੰਘ ਫੌਜੀ, ਬਿੱਟੂ ਚਿੱਤਰਕਾਰ, ਜਗਦੀਸ ਜੱਗੀ, ਨਵੀਂ ਖੋਖਰਾਂ,ਮਨਦੀਪ ਸਿੰਘ, ਲਾਲਾ ਇਲੈਕਟਰੀਸਨ,ਬਿੱਲੂ ਡਾਕਟਰ ਤੇ ਪਿੰਡ ਦੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj