ਵੀਰਾਂ ਨਾਲ ਬੀਬੀਆਂ ਅਤੇ ਬੱਚਿਆਂ ਨੇ ਵੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ

(ਸਮਾਜ ਵੀਕਲੀ) ਨੂੰ ਬਾਬਾ ਸ਼੍ਰੀ ਚੰਦ ਕਲੋਨੀ ਦੇ ਵਾਸੀਆਂ ਨੇ ਮਿਲਕੇ ਮਜੀਠਾ ਵੇਰਕਾ ਬਾਈਪਾਸ ਰੋਡ ਉੱਤੇ ਮਿੱਠੇ ਜੱਲ ਦੀ ਛਬੀਲ ਅਤੇ ਚਣਿਆਂ ਦਾ ਲੰਗਰ ਲਾਇਆ। ਇਸ ਛਬੀਲ ਅਤੇ ਲੰਗਰ ਵਿੱਚ ਕਲੋਨੀ ਦੇ ਤਕਰੀਬਨ ਸਾਰੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਵੀਰਾਂ ਦੇ ਨਾਲ ਨਾਲ ਬੀਬੀਆਂ ਅਤੇ ਬੱਚਿਆਂ ਨੇ ਵੱਧ ਚੜ ਕੇ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਸਿੱਖ ਪਰਿਵਾਰਾਂ ਵੱਲੋਂ ਆਪਣੇ ਗੁਰੂਆਂ ਦੀ ਸ਼ਹਾਦਤ ਅਤੇ ਸ਼ਹੀਦ ਪਰਿਵਾਰਾਂ ਦੀ ਸ਼ਹਾਦਤ ਨੂੰ ਕੋਟਿਨ ਕੋਟਿਨ ਨਮਨ ਕਰਦੇ ਹੋਏ ਆਪਣੀ ਅਗਲੇਰੀ ਪੀੜੀ ਨੂੰ ਆਪਣੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨਾਲ ਜੋੜਣ ਦੀ ਇਹ ਇੱਕ ਨਿਮਾਣੀ ਜਿਹੀ ਕੋਸ਼ਸ਼ ਹੁੰਦੀ ਹੈ। ਜੋ ਤਕਰੀਬਨ ਹਰ ਸਿੱਖ ਪਰਿਵਾਰ ਚਾਹੁੰਦਾ ਹੈ ਕਿ ਕਿਨਕਾ ਮਾਤਰ ਹੀ ਸਹੀ ਪਰ ਉਸਦੇ ਹਿੱਸੇ ਆਵੇ। ਅਸੀ ਭਾਵੇਂ ਕਿੰਨੇ ਵੀ ਪੱਛਮੀ ਸੱਭਿਅਤਾ ਨੂੰ ਅਪਣਾ ਲਈਏ ਪਰ ਆਪਣੇ ਵਿਰਸੇ ਅਤੇ ਆਪਣੇ ਸਿੱਖ ਇਤਿਹਾਸ ਤੋਂ ਕਦੇ ਵੀ ਟੁੱਟ ਕੇ ਨਹੀਂ ਰਹਿ ਸਕਦੇ। 8 ਜੂਨ ਨੂੰ ਧੰਨ ਧੰਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ 1984 ਵਿੱਚ ਜੂਨ ਮਹੀਨੇ ਵਿੱਚ ਜੋ ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤ ਦੀ ਸਰਕਾਰ ਅਤੇ ਫ਼ੌਜ ਨੇ ਕੀਤਾ ਸੀ। ਉਸ ਵਿੱਚ ਹੋਏ ਸਾਰੇ ਸ਼ਹੀਦ ਪਰਿਵਾਰਾਂ ਨੂੰ ਯਾਦ ਕਰਦਿਆਂ ਬਾਬਾ ਸ਼੍ਰੀ ਚੰਦ ਕਲੋਨੀ ਦੇ ਸਭ ਪਰਿਵਾਰਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਕੱਢਦੇ ਹੋਏ ਸੇਵਾ ਨਿਭਾਈ। ਇਤਿਹਾਸਕ ਸਮਾਗਮਾਂ ਉੱਤੇ ਬਾਬਾ ਸ਼੍ਰੀ ਚੰਦ ਕਲੋਨੀ ਦੇ ਪਰਿਵਾਰਾਂ ਵੱਲੋਂ ਕੀਤੇ ਜਾਂਦੇ ਇਸ ਤਰਾਂ ਦੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਇੰਨਾਂ ਸਮਾਗਮਾਂ ਵਿੱਚ ਹਿੱਸਾ ਪਾਉਣ ਵਾਲੇ ਸਾਰੇ ਪਰਿਵਾਰ ਸਤਿਕਾਰ ਯੋਗ ਹਨ। ਇੰਨਾਂ ਸਮਾਗਮਾਂ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜਣ ਦਾ ਇੱਕ ਉਪਰਾਲਾ ਕਰ ਸਕਦੇ ਹਾਂ।
ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਮੈਗਜ਼ੀਨ, ਪਬਲੀਕੇਸ਼ਨ
+91-9888697078