ਖੂਨਦਾਨ ਕਰਨ ਵਾਲੇ ਦਾਨੀ ਸੱਜਣ ਲੋੜਵੰਦ ਮਰੀਜ਼ਾਂ ਲਈ ਫਰਿਸ਼ਤੇ ਹਨ- ਜੱਥੇਦਾਰ ਨਿਮਾਣਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੂਨ 84 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਮਪਾਥ ਫਾਊਂਡੇਸ਼ਨ ਅਤੇ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ:) ਵੱਲੋਂ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਅਗਵਾਈ ਹੇਠ 811ਵਾਂ ਮਹਾਨ ਖੂਨਦਾਨ ਕੈਂਪ ਗੁਰਦੁਆਰਾ ਪ੍ਰੇਮਸਾਗਰ ਤਪ ਅਸਥਾਨ ਬਾਬਾ ਕਰੋੜਾ ਸਿੰਘ ਜੀ ਪਿੰਡ ਪਮਾਲ ਲੁਧਿਆਣਾ ਵਿਖੇ ਡਾ: ਹਰਦੀਪ ਸਿੰਘ ਪਮਾਲ, ਹਰਜਿੰਦਰ ਸਿੰਘ ਘੁਮਾਣ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਗਗਨਦੀਪ ਆਹਲੂਵਾਲੀਆ ਪ੍ਰਧਾਨ ਕਰਮਪਾਥ ਫਾਊਂਡੇਸ਼ਨ ਨੇ ਮਹਾਨ ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਸ਼ਹੀਦਾਂ ਦੀ ਯਾਦ ਵਿੱਚ ਮਨੁੱਖਤਾ ਦੇ ਭਲੇ ਲਈ ਲਗਾਏ ਗਏ ਮਹਾਨ ਖੂਨਦਾਨ ਕੈਂਪ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਖੂਨਦਾਨੀ ਲੋੜਵੰਦ ਮਰੀਜ਼ਾਂ ਲਈ ਫ਼ਰਿਸ਼ਤੇ ਹਨ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਖੂਨਦਾਨ ਕਰਨ ਵਾਲੇ 40 ਪ੍ਰਾਣੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸਰਟੀਫਿਕੇਟ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੁਸਾਇਟੀ ਦੇ ਸੇਵਾਦਾਰ ਬਲਦੇਵ ਸਿੰਘ ਸੰਧੂ ਨੇ ਦੱਸਿਆ ਖੂਨਦਾਨ ਕੈਂਪ ਦੌਰਾਨ ਇਕੱਤਰ ਕੀਤਾ ਗਿਆ ਖੂਨ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਤੇ ਜਸਵੀਰ ਸਿੰਘ ਢਿੱਲੋ, ਸ਼੍ਰੀਮਤੀ ਨਿੰਮੀ, ਸ਼੍ਰੀਮਤੀ ਬਬੀਤਾ, ਸ਼੍ਰੀਮਤੀ ਪੂਨਮ, ਸ਼੍ਰੀਮਤੀ ਰੇਨੂ, ਜਰਨੈਲ ਸਿੰਘ ਜੈਲੀ, ਗੁਰਮੀਤ ਸਿੰਘ ਮਾਨ, ਜਗਤਾਰ ਸਿੰਘ ਪਮਾਲ, ਬੀਬੀ ਬਲਜੀਤ ਕੌਰ ਗੁੜੇ, ਬੀਬੀ ਜਸਪ੍ਰੀਤ ਕੌਰ ਭਨੋਰ, ਬੀਬੀ ਹਰਪ੍ਰੀਤ ਕੌਰ ਗੋਪਾਲਪੁਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


