(ਸਮਾਜ ਵੀਕਲੀ)
ਗੁਰੂ ਬਾਜ਼ ਨਾ ਜੱਗ ਉੱਤੇ ਗਤ ਹੁੰਦੀ,
ਗੁਰੂ ਬਾਜ਼ ਨਾ ਜਾਗਦੇ ਭਾਗ ਮੀਆਂ
ਗੁਰੂ ਨਾਲ਼ ਹੀ ਜੱਗ ਤੇ ਨਾਮ ਹੁੰਦਾ,
ਗੁਰੂ ਹੁੰਦਾ ਏ ਸਿਰ ਦਾ ਤਾਜ਼ ਮੀਆਂ
ਗੁਰੂ ਨਾਲ਼ ਹੀ ਸੋਭਦਾ ਮਾਣ ਹੁੰਦਾ,
ਗੁਰੂ ਹੁੰਦਾ ਏ ਆਣ ਤੇ ਸ਼ਾਨ ਮੀਆਂ।
ਗੁਰੂ ਗਿਆਨ ਦਾ ਜਗਦਾ ਦੀਪ ਹੁੰਦਾ,
ਗੁਰੂ ਹੁੰਦਾ ਏ ਧਰਤ,ਅਸਮਾਨ, ਮੀਆਂ।
ਗੁਰੂ ਦਿਆ ਤੇ ਸਬਰ ਦਾ ਰੂਪ ਹੁੰਦਾ,
ਗੁਰੂ ਹੁੰਦਾ ਏ ਗੁਣਾਂ ਦੀ ਖਾਣ ਮੀਆਂ।
ਗੁਰੂ ਬੇੜੀ ਦਾ ਆਪ ਮਲਾਹ ਹੁੰਦਾ,
ਗੁਰੂ ਹੁੰਦਾ ਏ, ਅੰਤ ਤੇ ਆਦਿ ਮੀਆਂ।
ਗੁਰੂ ਰੱਬ ਦਾ ਰੂਪ ਹੈ ਆਪ ਹੁੰਦਾ,
ਗੁਰੂ ਹੁੰਦਾ ਏ ਦਿਨ ਤੇ ਰਾਤ ਮੀਆਂ।
ਗੁਰੂ ਸਬਰ ਸੰਤੋਖ ਹੈ ਆਪ ਹੁੰਦਾ,
ਗੁਰੂ ਹੁੰਦਾ ਏ ਜਾਗਦੇ ਭਾਗ ਮੀਆਂ।
ਗੁਰੂ ਮੂਲ ਤੇ ਆਪ ਵਿਆਜ ਹੁੰਦਾ,
ਗੁਰੂ ਹੁੰਦਾ ਏ ਬਾਧ ਤੇ ਘਾਟ ਮੀਆਂ।
ਗੁਰੂ ਆਪ ਹੀ ਜਿੱਤ ਤੇ ਹਾਰ ਹੁੰਦਾ,
ਗੁਰੂ ਹੁੰਦਾ ਏ, ਸਭ ਸੰਸਾਰ ਮੀਆਂ।
ਗੁਰੂ ਆਪ ਹੀ ਪੁੱਤ,ਧੀ,ਬਾਪ ਹੁੰਦਾ,
ਗੁਰੂ ਹੁੰਦਾ ਏ ਮਿੱਠੜੀ ਯਾਦ ਮੀਆਂ।
ਗੁਰੂ ਆਪ ਹੀ ਕਰਮ ਤੇ ਧਰਮ ਹੁੰਦਾ,
ਗੁਰੂ ਹੁੰਦਾ ਏ ਦਿ੍ੜ੍ਹ ਵਿਸ਼ਵਾਸ ਮੀਆਂ।
ਗੁਰੂ ਆਪ ਹੀ ਅਣਖ਼ ਤੇ ਲਾਜ ਹੁੰਦਾ,
ਗੁਰੂ ਹੁੰਦਾ ਏ, ਸੰਦੀਪ ਲਈ ਨਾਜ਼ ਮੀਆਂ।
ਸੰਦੀਪ ਸਿੰਘ “ਬਖੋਪੀਰ”
ਸੰਪਰਕ:-98153 21017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly