*ਕੇਵਲ ਧਾਲੀਵਾਲ ਖੇਡਣਗੇ ਨਾਟਕ ‘ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆਂ ਹੀ ਨਹੀਂ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਇਨਕਲਾਬੀ ਰੰਗ ਮੰਚ ਦੇ ਪਿਤਾਮਾ ਸ਼੍ਰੋਮਣੀ ਨਾਟਕਕਾਰ ਅਤੇ ਬਹੁ ਪੱਖੀ ਸਖਸ਼ੀਅਤ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ 27 ਸਤੰਬਰ ਨੂੰ ਮਨਾਇਆ ਜਾਂਦਾ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਵਾਰ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਜੋਸ਼ ਖ਼ਰੋਸ਼ ਨਾਲ਼ ਮਨਾਉਣ ਲਈ ਅੱਜ ਸਥਾਨਕ ਤਰਕਸ਼ੀਲ ਭਵਨ ਵਿਖੇ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ ) ਵੱਲੋਂ ਬੁਲਾਈ ਸਹਿਯੋਗੀ ਸੰਸਥਾਵਾਂ ਦੀ ਮੀਟਿੰਗ ਵਿੱਚ ਸਮਾਗਮ ਨੂੰ ਸਫ਼ਲ ਬਣਾਉਣ ਲਈ ਠੋਸ ਵਿਉਂਤਬੰਦੀ ਕੀਤੀ ਗਈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਮੀਟਿੰਗ ‘ਚ ਜਾਣਕਾਰੀ ਦਿੱਤੀ ਕਿ 27 ਸਤੰਬਰ ਨੂੰ ਹੋ ਰਹੇ ਸਮਾਗਮ ਵਿੱਚ ਡਾ. ਨਵਸ਼ਰਨ ‘ਰੰਗ ਮੰਚ ਦਾ ਸਫ਼ਰ ਅਤੇ ਚੁਣੌਤੀਆਂ’ ਵਿਸੇ ਉਪਰ ਵਿਚਾਰ ਸਾਂਝੇ ਕਰਨਗੇ।ਲੋਕ ਸੰਗੀਤ ਮੰਡਲੀ ਭਦੌੜ, ਲੋਕ ਸੰਗੀਤ ਮੰਡਲੀ ਧੌਲਾ, ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਗੀਤ ਸੰਗੀਤ ਪੇਸ਼ ਕਰੇਗਾ। ਕਵੀ ਰਾਮ ਸਰੂਪ ਸ਼ਰਮਾ, ਜਜ਼ੀਰਾ ਕਾਵਿ ਰੰਗ ਪੇਸ਼ ਕਰਨਗੇ। ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਮੰਚ ਰੰਗ ਮੰਚ ਅੰਮ੍ਰਿਤਸਰ ਨਾਟਕ ਪੇਸ਼ ਕਰੇਗਾ, ‘ਜਿਸ ਲਾਹੌਰ ਨਹੀਂ ਵੇਖਿਆ,ਉਹ ਜੰਮਿਆਂ ਹੀ ਨਹੀਂ ‘ਸਮਾਗਮ ਨੂੰ ਹਰ ਪੱਖੋਂ ਸਫ਼ਲ ਕਰਨ ਲਈ ਪਲਸ ਮੰਚ ਵੱਲੋਂ ਸਹਿਯੋਗ ਲਈ ਕੀਤੀ ਅਪੀਲ ਨੂੰ ਅੱਜ ਦੀ ਮੀਟਿੰਗ ‘ਚ ਸ਼ਾਮਲ ਹੋਏ ਲੋਕ-ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਰਵਾਂ ਹੁੰਗਾਰਾ ਭਰਿਆ। ਅੱਜ ਦੀ ਮੀਟਿੰਗ ‘ਚ ਪਲਸ ਮੰਚ ਵੱਲੋਂ ਗੁਰਸ਼ਰਨ ਭਾਅ ਜੀ ਦੇ ਜਨਮ ਦਿਹਾੜੇ 16 ਸਤੰਬਰ ਤੋਂ ਅੰਤਿਮ ਵਿਦਾਇਗੀ ਦਿਹਾੜੇ 27 ਸਤੰਬਰ ਤੱਕ ਚੱਲਣ ਵਾਲੀ ਸਾਹਿਤਕ ਸਭਿਆਚਾਰਕ ਸਮਾਗਮਾਂ ਦੀ ਲੜੀ ਦਾ ਵੀ ਆਗਾਜ਼ ਕੀਤਾ ਗਿਆ। ਪਲਸ ਮੰਚ ਦੇ ਸੂਬਾਈ ਆਗੂਆਂ ਅਮੋਲਕ ਸਿੰਘ, ਮਾਸਟਰ ਰਾਮ ਕੁਮਾਰ ਅਤੇ ਹਰਵਿੰਦਰ ਦੀਵਾਨਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਦੀਆਂ ਸਮੂਹ ਲੋਕ ਹਿਤੈਸ਼ੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਗਮਾਂ ਦੀ ਲੜੀ ਨੂੰ ਕਾਮਯਾਬ ਕਰਨ ਲਈ ਸਹਿਯੋਗੀ ਮੋਢਾ ਲਾਉਣ। ਮੋੜਵੇਂ ਰੂਪ ਵਿੱਚ ਜਨਤਕ ਜਥੇਬੰਦੀਆਂ ਦੇ ਬੁਲਾਰਿਆਂ ਕਿਹਾ ਕਿ ਪਲਸ ਸਮਾਗਮਾਂ ਦੀ ਲੜੀ ਅਤੇ ਸਿਖ਼ਰ ਤੇ 27 ਸਤੰਬਰ ਨੂੰ ਬਰਨਾਲਾ ਵਿਖੇ ਹੋਣ ਵਾਲੇ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕਰਨਗੇ ਅਤੇ ਪ੍ਰਬੰਧਕੀ ਜ਼ਿੰਮੇਵਾਰੀਆਂ ਬਹੁਤ ਸਾਰੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਤਾਂ ਉਹਨਾਂ ਨੇ ਮੀਟਿੰਗ ਵਿੱਚ ਹੀ ਆਪਣੇ ਸਿਰ ਲੈ ਲਈਆਂ
ਅੱਜ ਦੀ ਮੀਟਿੰਗ ਵਿੱਚ ਤਰਕਸ਼ੀਲ, ਜਮਹੂਰੀ, ਮਜ਼ਦੂਰ, ਕਿਸਾਨ ਮੁਲਾਜ਼ਮ,ਔਰਤ, ਸਾਹਿਤ ਅਤੇ ਕਲਾ ਖੇਤਰ ਨਾਲ਼ ਜੁੜੇ ਡਾ.ਹਰਭਗਵਾਨ, ਅਮਿੱਤ ,ਮਾਸਟਰ ਰਾਜੀਵ, ਨਰਾਇਣ ਦੱਤ, ਡਾ. ਦਰਸ਼ਨ ਪਾਲ, ਮਨਜੀਤ ਧਨੇਰ, ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ, ਡਾ.ਰਾਜਿੰਦਰ ਪਾਲ, ਕਮਲਜੀਤ ਕੌਰ, ਮਹਿੰਦਰ ਕੌੜਿਆਂਵਾਲੀ, ਪਵਨ ਕੁਮਾਰ, ਦਿਗਵਿਜੈ ਸਿੰਘ ਸਮੇਤ ਦਰਜਨ ਤੋਂ ਵੱਧ ਆਗੂ ਸ਼ਾਮਲ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly