
ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਜਲੰਧਰ ਵਲੋਂ ਕੀਤੀ ਬੇਨਤੀ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ 12/03/2025 ਦਿਨ ਬੁੱਧਵਾਰ ਠੀਕ ਦੁਪਹਿਰ 12 ਵਜੇ, ਇਤਿਹਾਸਿਕ ਅਸਥਾਨ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਸ਼ੋ ਪ੍ਰਾਪਤ ਧਰਤੀ ਗੁਰਦੁਆਰਾ ਬਾਬਾ ਮੱਲ ਜੀ ਪਿੰਡ ਮਾਲੜੀ, ਹਲਕਾ ਨਕੋਦਰ ਵਿਖੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨ ਕਰਨ ਪਹੁੰਚ ਰਹੇ ਹਨ ਅਤੇ ਸਮੂਹ ਅਹੁਦੇਦਾਰ ਸਾਹਿਬਾਨਾਂ,ਵਰਕਰ ਸਾਹਿਬਾਨਾਂ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਬੇਨਤੀ ਕੀਤੀ ਗਈ ਕਿ ਵੱਧ ਤੋਂ ਵੱਧ ਆਪਣੇ ਨਾਲ ਸੰਗਤਾਂ ਨੂੰ ਉੱਥੇ ਜਰੂਰ ਲੈ ਕੇ ਆਓ ਤਾਂ ਜੋ ਆਪਾਂ ਮੁੱਖ ਤੌਰ ਤੇ ਜਥੇਦਾਰ ਸਾਹਿਬ ਜੀ ਦੇ ਵਿਚਾਰ ਸੁਣ ਸਕੀਏ।