ਹੁਸ਼ਿਆਰਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਜਲ ਸਰੋਤ ਵਿਭਾਗ ਦੇ ਇੰਜੀਨੀਅਰ ਗੁਰਪਿੰਦਰ ਸਿੰਘ ਸੰਧੂ ਵਲੋ ਅੱਜ ਬਤੌਰ ਨਿਗਰਾਨ ਇੰਜੀਨੀਅਰ ਢੋਲਬਾਹਾ ਉਸਾਰੀ ਹਲਕਾ ਹੁਸ਼ਿਆਰਪੁਰ ਦਾ ਚਾਰਜ ਸੰਭਾਲ ਲਿਆ ਹੈ । ਇਸ ਚਾਰਜ ਸੰਭਾਲਣ ਮੌਕੇ ਉਹਨਾ ਨੂੰ ਇੰਜੀਨੀਅਰ ਵਿਜੇ ਕੁਮਾਰ ਗਿੱਲ ਨਿਗਰਾਨ ਇੰਜੀਨੀਅਰ ਕੰਡੀ ਕੈਨਾਲ , ਇੰਜੀਨੀਅਰ ਅਮਿਤ ਕੁਮਾਰ ਸੱਭਰਵਾਲ (ਕ ਕ) ਇੰਜੀਨੀਅਰ ਮਕੈਨੀਕਲ ਮੰਡਲ, ਇੰਜੀਨੀਅਰ ਮਨਜੀਤ ਸਿੰਘ (ਕ ਕ) ਇੰਜੀਨੀਅਰ ਕੇ ਏ ਡੀ ਮੈਨਟੀਨਸ ਮੰਡਲ, ਇੰਜੀਨੀਅਰ ਮਨਜੀਤ ਸਿੰਘ (ਕ ਕ) ਇੰਜੀਨੀਅਰ ਸਿਵਲ ਮੰਡਲ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਣਵੀਰ ਸਿੰਘ (ਐਸ ਸੀ ਬੀ ਸੀ) ਇੰਪਲਾਈਜ਼ ਫੈਡਰੇਸ਼ਨ ਪੰਜਾਬ , ਜੀਵਨ ਰਾਮ ਜਨਰਲ ਸਕੱਤਰ ਕਲਾਸ ਫੋਰ ਯੂਨੀਅਨ ਹੁਸ਼ਿਆਰਪੁਰ , ਸੰਦੀਪ ਸੰਧੀ ਮੀਤ ਪ੍ਰਧਾਨ (ਐਸ ਸੀ ਬੀ ਸੀ) ਹੁਸ਼ਿਆਰਪੁਰ ਆਦਿ ਨੇ ਬੁੱਕੇ ਭੇਟ ਕਰ ਕੇ ਜੀ ਆਇਆਂ ਆਖਿਆ । ਇੰਜਨੀਅਰ ਗੁਰਪਿੰਦਰ ਸਿੰਘ ਸੰਧੂ ਨੇ ਸਾਰੇ ਹੀ ਸਵਾਗਤੀ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly