ਗੁਰਪਾਲ ਸਿੰਘ ਇੰਡੀਅਨ ਨੂੰ ਇਮਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਨ ਤੇ ਸਨਮਾਨਿਤ ਕੀਤਾ ਗਿਆ

ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਆਪ ਦੀ ਇਕ ਵਿਸ਼ੇਸ਼ ਮੀਟਿੰਗ ਪੰਜਾਬ ਉਪ ਪ੍ਰਧਾਨ ਮਨੋਰਟੀ ਮੋਰਚਾ ਬਲਵਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਈ।ਜਿਸ ਵਿਚ ਮਨੋਰਟੀ ਮੋਰਚੇ ਦੀ ਟੀਮ ਵੱਲੋਂ ਸ਼ੁਭਮ ਬਲਾਕ ਪਰਧਾਨ, ਰਵੀ ਸਿੱਧੂ ਬਲਾਕ ਪਰਧਾਨ, ਕੁਲਵਿੰਦਰ ਸਿੰਘ ਕਿੰਦਾ ਬਲਾਕ ਪ੍ਰਧਾਨ ਤੇ ਸੰਦੀਪ ਸਿੰਘ ਬਲਾਕ ਪ੍ਰਧਾਨ ਪਹੂੰਚੇ। ਇਸ ਮੀਟਿੰਗ ਵਿੱਚ ਗੁਰਪਾਲ ਸਿੰਘ ਇੰਡੀਅਨ ਆਪਣੇ ਸਾਥੀਆਂ ਸਮੇਤ ਓਹਨਾ ਦੇ ਗ੍ਰਹਿ ਵਿਖੇ ਪਹੁੰਚੇ । ਇਸ ਮੌਕੇ ਤੇ ਬਲਵਿੰਦਰ ਸਿੰਘ ਉਪ ਪ੍ਰਧਾਨ ਪੰਜਾਬ ਆਪ ਨੇ ਸੀ. ਐਮ. ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾ ਵਲੋਂ ਗੁਰਪਾਲ ਸਿੰਘ ਇੰਡੀਅਨ ਨੂੰ ਇੰਪਰੂਵਮੈਂਟ ਟਰੱਸਟ ਕਪੂਰਥਲਾ ਚੇਅਰਮੈਨ ਬਣਾ ਕੇ ਉਹਨਾਂ ਨੇ ਕਪੂਰਥਲਾ ਦੇ ਮਾਨ ਨੂੰ ਵਧਾਇਆ ਹੈ।

ਇਸ ਮੌਕੇ ਤੇ ਗੁਰਪਾਲ ਸਿੰਘ ਇੰਡੀਅਨ ਦਾ ਸਨਮਾਨ ਕੀਤਾ ਗਿਆ ਤੇ ਮਨੋਰਟੀ ਮੋਰਚਾ ਪੰਜਾਬ ਉਪ ਪਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਨੂੰ ਚੇਅਰਮੈਨੀ ਦੇਣ ਦੇ ਨਾਲ ਪੂਰੇ ਕਪੂਰਥਲਾ ਦੇ ਵਿਚ ਖੁਸ਼ੀ ਦੀ ਲਹਿਰ ਚੱਲ ਪਈ ਹੈ ਤੇ ਸਾਰੇ ਵਲੰਟੀਅਰ ਆਮ ਆਦਮੀ ਪਾਰਟੀ ਬਹੁਤ ਖੁਸ਼ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਸ ਤਰ੍ਹਾਂ ਪਾਰਟੀ ਅਹੁਦੇ ਵੰਡਦੀ ਰਹੇਗੀ ਤਾਂ ਆਉਣ ਵਾਲੇ ਸਮੇਂ ਚ ਪਾਰਟੀ ਬਹੁਤ ਮਜ਼ਬੂਤ ਹੋਵੇਗੀ। ਇਸ ਮੌਕੇ ਤੇ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਭ ਵਰਕਰਾਂ ਦਾ ਮਾਣ ਸਨਮਾਨ ਕਰਦੀ ਹੈ ਤੇ ਉਹਨਾਂ ਨੂੰ ਉਹਨਾ ਦੀ ਮਿਹਨਤ ਦਾ ਫਲ ਦਿੰਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਤਨ ਮਨ ਧਨ ਨਾਲ ਸਮਾਜ ਦੇ ਸੇਵਾ ਵਿਚ ਹਾਜਰ ਹਨ ਤੇ ਆਪਣੇ ਕਪੂਰਥਲਾ ਲਈ ਦਿਨ ਰਾਤ ਕੰਮ ਕਰਨਗੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਲਦੀ ਹੀ ਕਪੂਰਥਲਾ ਨੂੰ ਮੁੜ ਪੈਰਿਸ ਆਫ ਪੰਜਾਬ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਮੌਕੇ ਤੇ ਪਾਰਟੀ ਦੇ ਹੋਰ ਵੀ ਵਲੰਟੀਅਰ ਮੌਜੂਦ ਸਨ।

 

Previous articleਮਨਮਾਨੀਆਂ
Next articleਇਸ਼ਤਿਹਾਰਬਾਜ਼ੀ ਵਿੱਚ ਕਰੋੜਾਂ ਰੁਪਏ ਪਾਣੀ ਵਾਂਗ ਵਹਾ ਰਹੀ ਆਪ ਸਰਕਾਰ – ਜਥੇਦਾਰ ਸਾਹੀ