ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): 14 ਨਵੰਬਰ 1986 ਨੂੰ DAV ਕਾਲਜ ਨਕੋਦਰ ਵਿਚ ਲੱਗੇ ਖੂਨਦਾਨ ਕੈਂਪ ਵਿੱਚ ਪਹਿਲੀ ਵਾਰ ਖੂਨ ਦਾਨ ਕਰਨ ਤੋਂ ਬਾਅਦ 37 ਸਾਲਾਂ ਖੂਨਦਾਨ ਲਹਿਰ ਨਾਲ ਜੁੜੇ ਰਹਿਣ ਤੋਂ ਬਾਅਦ ਬੀਤੇ 15 ਦਿਸੰਬਰ ਨੂੰ ਕਿਸੇ ਲੋੜਵੰਦ ਦੀ ਜਾਨ ਬਚਾਉਣ ਲਈ ਗੁਰਨਾਮ ਸਿੰਘ ਮਹਿਸਮਪੁਰੀ ਨੇ 100 ਵਾਰ ਖੂਨ ਦਾਨ ਕੀਤਾ।
1990 ਤੋਂ 1997 ਤਕ ਖੰਡ ਮਿੱਲ ਦੀ ਨੌਕਰੀ ਕਰਦਿਆਂ ਬਲੱਡ ਡੋਨਰਜ ਕੌਂਸਲ ਨਵਾਂ ਸ਼ਹਿਰ ਦਾ ਰੈਗੂਲਰ ਬਲੱਡ ਡੋਨਰ ਬਣਿਆ ਰਿਹਾ। ਇਸ ਸਮੇਂ ਦੌਰਾਨ ਬਲੱਡ ਡੋਨਰਜ ਕਲੱਬ ਔੜ ਦੇ ਨਾਲ 5 ਖੂਨਦਾਨ ਕੈਂਪ ਲਗਾਏ। 1997 – 2005 ਤਕ ਧਰਮਕੋਟ ਜ਼ਿਲਾ ਮੋਗਾ ਵਿੱਚ ਬਲੱਡ ਡੋਨਰਜ ਕਲੱਬ ਧਰਮਕੋਟ ਬਣਾਇਆ ਜੋ ਹੁਣ ਤੱਕ ਦਰਜਨਾਂ ਖੂਨਦਾਨ ਕੈਂਪ ਲਗਾ ਚੁੱਕਾ ਹੈ। 2005 ਵਿਚ ਬਲੱਡ ਡੋਨਰਜ ਕਲੱਬ ਮਹਿਤਪੁਰ ਦਾ ਬਣਾਇਆ ਗਿਆ ਜਿਸ ਦਾ ਪ੍ਰਧਾਨ ਵੀ ਗੁਰਨਾਮ ਸਿੰਘ ਮਹਿਸਮਪੁਰੀ ਹੈ।ਇਸ ਕਲੱਬ ਵਲੋਂ ਪੰਜਾਬ ਵਿੱਚ ਖੂਨਦਾਨ ਕੈਂਪ, ਮੈਡੀਕਲ ਕੈਂਪ ਅਤੇ ਹੋਰ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ।
ਮਹਿਸਮਪੁਰੀ ਵਲੋਂ ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਦਿੱਲੀ ਕਿਸਾਨ ਮੋਰਚੇ ਵਿਚ ਯਾਦਗਾਰੀ ਖੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ। ਗੁਰਨਾਮ ਸਿੰਘ ਮਹਿਸਮਪੁਰੀ ਦਾ 37 ਸਾਲਾਂ ਤੋਂ ਲਗਾਤਾਰ ਖੂਨਦਾਨ ਲਹਿਰ ਨਾਲ ਜੁੜੇ ਰਹਿਣਾ ਅਤੇ 100 ਵਾਰ ਖੂਨ ਦਾਨ ਕਰਨਾ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly