ਫਗਵਾੜਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਹਿਯੋਗ ਨਾਲ ਡਾ.ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਤਿਕ ਪ੍ਰੋਗਰਾਮ ਕਰਵਾ ਕੇ ਨਾਵਲਕਾਰ ਗੁਰਨਾਮ ਬਾਵਾ ਦੇ ਦੂਜੇ ਨਾਵਲ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਉੱਤੇ ਗੋਸ਼ਟੀ, ਵਿਚਾਰ ਚਰਚਾ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸਾਹਿਤਕਾਰ ਨਿਰੰਜਨ ਬੋਹਾ,ਪ੍ਰੋ.ਸੰਧੂ ਵਰਿਆਣਵੀ (ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ), ਐਡਵੋਕੇਟ ਐਸ ਐਲ ਵਿਰਦੀ, ਡਾ.ਜਗੀਰ ਸਿੰਘ ਨੂਰ, ਲੋਕ ਸ਼ਾਇਰ ਜਗਦੀਸ਼ ਰਾਣਾ ਅਤੇ ਮੁੱਖ ਮਹਿਮਾਨ ਵਜੋਂ ਵਿਸ਼ਵ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਸ਼ੁਸ਼ੋਭਿਤ ਹੋਏ। ਇਸ ਮੌਕੇ ਨਾਵਲ ਜ਼ਿੰਦਗੀ ਰਹੀ ਤਾਂ ਫਿਰ ਮਿਲਾਂਗੇ ਉੱਤੇ ਪਰਚਾ ਪੜ੍ਹਦਿਆਂ ਨਿਰੰਜਨ ਬੋਹਾ ਨੇ ਕਿਹਾ ਕਿ ਨਾਵਲ ਮੌਜੂਦਾ ਸਮੇਂ ਦੇ ਆਮ ਮਨੁੱਖ ਦੇ ਸਮਾਜਿਕ,ਆਰਥਿਕ ਅਤੇ ਸੱਭਿਆਚਾਰਕ ਵਰਤਾਰੇ ਬਾਰੇ ਖੁੱਲ੍ਹ ਕੇ ਗੱਲ ਕਰਦਾ ਹੈ।ਉਹਨਾਂ ਕਿ ਉਹ ਭਵਿੱਖ ਵਿੱਚ ਨਾਵਲਕਾਰ ਗੁਰਨਾਮ ਬਾਵਾ ਨੂੰ ਇਕ ਵੱਡੇ ਨਾਵਲਕਾਰ ਵਜੋਂ ਵੇਖਦੇ ਹਨ।ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਡਾ.ਸੋਮਾ ਸਬਲੋਕ,ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ,ਚਰਨਜੀਤ ਗਿੱਲ ਸਮਾਲਸਰ,ਮਾਸਟਰ ਜਿੰਗਾ ਸਿੰਘ ਅਤੇ ਸੰਦੀਪ ਨਈਅਰ ਨੇ ਕਿਹਾ ਕਿ ਜ਼ਿਆਦਾਤਰ ਪੰਜਾਬੀ ਨਾਵਲ ਕਿਸਾਨੀ ਜਾਂ ਪੇਂਡੂ ਧਰਾਤਲ ਤੇ ਅਧਾਰਿਤ ਹੀ ਲਿਖੇ ਜਾਂਦੇ ਰਹੇ ਹਨ ਪਰ ਇਸ ਨਾਵਲ ਦੇ ਪਾਤਰ ਬਿਲਕੁਲ ਅਲੱਗ ਹਨ ਤੇ ਗੁਰਨਾਮ ਬਾਵਾ ਦੀ ਸ਼ੈਲੀ ਪਾਠਕ ਨੂੰ ਕਿਤੇ ਵੀ ਟੁੱਟਣ ਨਹੀਂ ਦਿੰਦੀ।ਪ੍ਰੋ.ਸੰਧੂ ਵਰਿਆਣਵੀ ਅਤੇ ਜਗਦੀਸ਼ ਰਾਣਾ ਨੇ ਕਿਹਾ ਕਿ ਗੁਰਨਾਮ ਬਾਵਾ ਜ਼ਮੀਨ ਨਾਲ਼ ਜੁੜਿਆ ਹੋਇਆ ਲੇਖਕ ਹੈ ਇਸ ਲਈ ਉਸ ਦੇ ਨਾਵਲ ਦੇ ਪਾਤਰ ਵੀ ਆਮ ਲੋਕ ਬਣਦੇ ਹਨ। ਇਸ ਮੌਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਨਿਰੰਜਨ ਬੋਹਾ,ਗੁਰਨਾਮ ਬਾਵਾ ਅਤੇ ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਮੰਚ ਦੇ ਚੇਅਰਮੈਨ ਮੱਖਣ ਲੁਹਾਰ ਦਾ ਸ਼ਾਨਦਾਰ ਮੋਮੇਂਟੋ,ਕਿਤਾਬਾਂ ਅਤੇ ਦੁਸ਼ਾਲਿਆਂ ਨਾਲ਼ ਸਨਮਾਨ ਕੀਤਾ ਗਿਆ।ਗੁਰਨਾਮ ਬਾਵਾ ਨੇ ਇਸ ਮੌਕੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬੀ ਜ਼ੁਬਾਨ ਦੇ ਨਾਮਵਰ ਸਾਹਿਤਕਾਰਾਂ ਦੁਆਰਾ ਉਸ ਦੇ ਨਾਵਲ ਤੇ ਵਿਚਾਰ ਰੱਖਣਾ ਉਸ ਲਈ ਬੜੀ ਵੱਡੀ ਤੇ ਮਾਣ ਵਾਲੀ ਗੱਲ ਹੈ।ਮੱਖਣ ਲੁਹਾਰ ਨੇ ਕਿਹਾ ਕਿ ਉਹ ਭਾਵੇਂ ਲੰਮੇ ਸਮੇਂ ਤੋਂ ਵਿਦੇਸ਼ ਵਿਚ ਰਹਿੰਦੇ ਹਨ ਪਰ ਪੰਜਾਬੀ ਦੇ ਸਾਹਿਤਕਾਰਾਂ ਨੂੰ ਨਿੱਠ ਕਿ ਪੜ੍ਹਦੇ ਹਨ ਤੇ ਉਹਨਾਂ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੁਆਰਾ ਸਥਾਪਿਤ ਕੀਤਾ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਧੀਆ ਕੰਮ ਕਰ ਰਿਹਾ ਹੈ।ਅੰਤ ਵਿੱਚ ਹੋਏ ਕਵੀ ਦਰਬਾਰ ਵਿਚ ਮੱਖਣ ਲੁਹਾਰ , ਡਾ.ਸੋਮਾ ਸਬਲੋਕ,ਤਰਨਜੀਤ ਗੋਗੋਂ, ਜਸਵਿੰਦਰ ਸਿੰਘ ਜੱਸੀ,ਰਮਣੀਕ ਸਿੰਘ ਘੁੰਮਣ,ਹਰਦਿਆਲ ਹੁਸ਼ਿਆਰਪੁਰੀ, ਸੀਰਤ ਸਿਖਿਆਰਥੀ,ਜਸਵੰਤ ਸਿੰਘ ਮਜਬੂਰ,ਕੁਲਵਿੰਦਰ ਬਾਘਾਪੁਰਾਣਾ, ਮਨਜੀਤ ਸਿੰਘ,ਸੁਖਦੇਵ ਗੰਢਵਾਂ,ਸ਼ੀਤਲ ਬੰਗਾ,ਪ੍ਰੋ.ਰਮਨ ਮਸ਼ਾਣਵੀ, ਆਦਿ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਸੋਹਣ ਸਹਿਜਲ,ਪ੍ਰਵੀਨ ਬੰਗਾ, ਸ਼ਾਮ ਸਰਗੂੰਦੀ,ਦਵਿੰਦਰ ਜੱਸਲ, ਗੁਰਮੁਖ ਲੁਹਾਰ,ਬਲਬੀਰ ਕੌਰ ਬੱਬੂ ਸੈਣੀ,ਹਰੀਸ਼ ਭੰਡਾਰੀ, ਗੁਰਦੀਪ ਸਿੰਘ ਮੁਕੱਦਮ,ਭਿੰਡਰ ਪਟਵਾਰੀ, ਬਲਵਿੰਦਰ ਗੁਰਾਇਆਂ, ਪ੍ਰੀਤ ਮੁਹੱਦੀਪੁਰੀਆ,ਅੰਮ੍ਰਿਤ ਪਵਾਰ,ਘਣਸ਼ਿਆਮ ਜੀ, ਅਵਤਾਰ ਸਿੰਘ ਲੁਹਾਰ,ਕਮਲ ਧਰਮਸ਼ੋਤ, ਅਵਤਾਰ ਸਿੰਘ ਬਾਘਾਪੁਰਾਣਾ,ਸਤਪਾਲ ਸਾਹਲੋਂ,ਬੰਸੋ ਦੇਵੀ,ਰਵਿੰਦਰ ਸਿੰਘ ਰਾਏ , ਸੋਢੀ ਸੱਤੋਵਾਲੀ ਮੱਖਣ ਆਲਮ ,ਦੀਪ ਜਗਤਪੁਰੀ,ਨਵਨੂਰ ਕਮਲ,ਟੋਨੀ ਦੁਸਾਂਝ,ਅਜ਼ਾਦ ਰੰਗ ਮੰਚ ਤੋਂ ਗਮਨੂੰ ਬਾਂਸਲ,ਬੀਬਾ ਕੁਲਵੰਤ ਅਤੇ ਹੋਰ ਮੌਜ਼ੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj