ਖੂਨਦਾਨ ਕਰਨ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ :ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਵਿਸਾਖੀ ਦੇ ਸ਼ੁਭ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਹੈਂਡ ਦਰਬਾਰ ਕੋਟ ਪੁਰਾਨ ਸਾਹਿਬ ਟਿੱਬੀ ਸਾਹਿਬ ਵਿਖੇ ਲਾਈਫ ਲਾਈਨ ਬਲੱਡ ਡੋਨਰ ਸੋਸਾਇਟੀ ਅਤੇ ਰੋਟਰੀ ਕਲੱਬ ਰੋਪੜ੍ਹ ਵਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਅਵਤਾਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਟਿੱਬੀ ਸਾਹਿਬ, ਡਾਕਟਰ ਆਰ ਐਸ ਪ੍ਰਮਾਰ, ਸੁਧੀਰ ਸ਼ਰਮਾ ਪ੍ਰਧਾਨ ਰੋਟਰੀ ਕਲੱਬ, ਅੰਕੁਰਵਾਹੀ ਸੈਕਟਰੀ, ਚੇਤਨ ਅਗਰਵਾਲ, ਹਰਮਿੰਦਰ ਸਿੰਘ ਵਾਲੀਆ, ਸੁਰਮਖ ਸਿੰਘ ਬਬਾਨੀ, ਯਸ਼ਵੰਤ ਬੱਸੀ, ਗੁਰਬਚਨ ਸਿੰਘ ਸੋਢੀ, ਪ੍ਰਿੰਸੀਪਲ ਅਵਤਾਰ ਸਿੰਘ, ਪ੍ਰਿੰਸੀਪਲ ਜਗਜੀਤ ਸਿੰਘ, ਚਰਨਜੀਤ ਚੰਨੀ, ਬਲਵਿੰਦਰ ਸੋਹਲ ਸੋਲਖੀਆਂ, ਸਤੀਸ਼ ਮੌਰਿਆ, ਰਣਜੀਤ ਸਿੰਘ ਟ੍ਰੈਫਿਕ ਪੁਲਿਸ ਰੋਪੜ੍ਹ, ਚੰਦਨ ਵਰਮਾ ਵਾਈਸ ਪ੍ਰੈਸੀਡੈਂਟ ਏਸੀ ਏਸੀਐਫ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਇਸ ਖੂਨਦਾਨ ਕੈਂਪ ਵਿੱਚ ਡਾਕਟਰ ਮਨੀਸ਼ ਰਾਏ ਦੀ ਅਗਵਾਈ ਵਿੱਚ ਰੋਟਰੀ ਬਲੱਡ ਬੈਂਕ ਅਤੇ ਅਲਫਾ ਬਲੱਡ ਬੈਂਕ ਸੁਰਜੀਤ ਹੋਸਪਿਟਲ ਦੀ ਟੀਮ ਨੇ 91 ਯੂਨਿਟ ਇਕੱਤਰ ਕੀਤੇ ਇਸ ਕੈਂਪ ਨੂੰ ਸਫਲ ਕਰਨ ਵਿੱਚ ਕਵਲਜੀਤ ਸਿੰਘ ਪ੍ਰਧਾਨ ਲਾਈਫਲਾਈਨ ਬਲੱਡ ਸੋਸਾਇਟੀ, ਅਨਵੀਰ ਸਿੰਘ ਬੈਂਸ, ਰੁਪਿੰਦਰ ਸਿੰਘ ਉਬਰਾਏ, ਪੰਕਜ ਢਲ, ਗੁਰਦੀਪ ਸਿੰਘ ਹੁਸੈਨਪੁਰ, ਸੁਰਮਖ ਸਿੰਘ, ਹਰਜੋਤ ਸਿੰਘ, ਸੁਰਿੰਦਰ ਸਿੰਘ, ਜਰਨੈਲ ਸਿੰਘ, ਦਲਜੀਤ ਸਿੰਘ ਸੈਣੀ, ਵਲੋਂ ਇਸ ਖੂਨਦਾਨ ਕੈਂਪ ਵਿੱਚ ਅਹਿਮ ਯੋਗਦਾਨ ਪਾਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



