ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪ੍ਰਭਾਤਫੇਰੀਆਂ ਆਰੰਭ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,(ਸਮਾਜ ਵੀਕਲੀ) ( ਤਰਸੇਮ ਦੀਵਾਨਾ  ) ਨਿਰੰਕਾਰੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮਹਲਾ ਟਿੱਬਾ ਸਾਹਿਬ ਤੋਂ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਪਲਾਹਾ ਅਤੇ ਜਸਵਿੰਦਰ ਸਿੰਘ ਪਰਮਾਰ ਜਨਰਲ਼ ਸਕੱਤਰ ਸਿੱਖ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਨੇ ਦੱਸਿਆ ਕਿ 15 ਨਵੰਬਰ ਨੂੰ ਮਨਾਏ ਜਾ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਤੋ ਆਰੰਭ ਹੋ ਕੇ ਪ੍ਰਭਾਤ ਫੇਰੀਆਂ ਦੌਰਾਨ ਮੁਹੱਲਾ ਟਿੱਬਾ ਸਾਹਿਬ,ਸੁਭਾਸ਼ ਨਗਰ, ਲਾਭ ਨਗਰ, ਦਸ਼ਮੇਸ਼ ਨਗਰ, ਡਗਾਣਾ ਰੋਡ, ਪ੍ਰੀਤਮ ਨਗਰ, ਰਾਮਗੜ, ਮਿਲਾਪ ਨਗਰ ਆਦਿ ਇਲਾਕਿਆਂ ਵਿੱਚ ਸੰਗਤਾਂ ਵੱਲੋਂ “ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ”, “ਜਾਗ ਸੰਗਤੇ ਪ੍ਰਭਾਤ ਫੇਰੀ ਆਈ ਆ”, “ਅੰਮ੍ਰਿਤ ਵੇਲੇ ਉੱਠਿਆ ਕਰ, ਨਾਮੁ ਜਪਿਆ ਕਰ,ਵੰਡ ਛਕਿਆ ਕਰ”,ਉਚਾ ਦਰ ਬਾਬੇ ਨਾਨਕ ਦਾ, ਮੈਂ ਸ਼ੋਭਾ ਸੁਣ ਕੇ ਆਇਆ”, ਆਦਿ ਧਾਰਮਿਕ ਗੀਤਾ ਅਤੇ ਸ਼ਬਦਾਂ ਦਾ ਗਾਇਨ ਕਰਦੀਆਂ ਹੋਈਆਂ ਸੰਗਤਾਂ ਗੁਰਮੁਖ ਪਿਆਰਿਆਂ ਦੇ ਗ੍ਰਹਿ ਵਿਖੇ ਪਹੁੰਚਦੀਆਂ ਹਨ ਜਿੱਥੇ ਵਿਸ਼ੇਸ਼ ਕੀਰਤਨ ਦੀਵਾਨਾਂ ਵਿੱਚ ਭਾਈ ਸਤਿੰਦਰ ਸਿੰਘ ਆਲਮ ਹਜ਼ੂਰੀ ਰਾਗੀ ਅਤੇ ਭਾਈ ਜਸਵਿੰਦਰ ਸਿੰਘ ਪਰਮਾਰ ਵੱਲੋਂ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ । ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮਹਿੰਦਰ ਸਿੰਘ ਕੁਵੇਤ ਵੱਲੋਂ ਮੁਹੱਲਾ ਪ੍ਰੀਤਮ ਨਗਰ, ਡਾਕਟਰ ਸੁਖਰਾਜ ਸਿੰਘ ਤੇ ਡਾ. ਨਵਨੀਤ ਕੌਰ ਵੱਲੋਂ ਸਵਰਨ ਸਿਨੇ ਪਲੈਕਸ, ਰਵਿੰਦਰ ਸਿੰਘ ਛੱਤਵਾਲ ਵੱਲੋਂ ਮਹੱਲਾ ਦਸ਼ਮੇਸ਼ ਨਗਰ,ਗਿਆਨ  ਸਿੰਘ ਵੱਲੋਂ ਮਹੱਲਾ ਟਿੱਬਾ ਸਾਹਿਬ ਵਿਖੇ ਪ੍ਰਭਾਤ ਫੇਰੀਆਂ ਦੀ ਸੇਵਾ ਕੀਤੀ ਗਈ ਹੈ ਜਿਨਾਂ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਮਾਉਂਟਵੀਉ ਕਨਸੈਂਟ ਸਕੂਲ ਜਹਾਨਖੇਲਾਂ ਵਿੱਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Next articleਕੇਜਰੀਵਾਲ ਸਿਰਫ ਕਿਸਾਨਾਂ ਦੇ ਨਾਂ ‘ਤੇ ਰਾਜਨੀਤੀ ਕਰਦਾ ਹੈ, ਉਸ ਨੂੰ ਕਿਸਾਨਾਂ ਦੇ ਦੁੱਖ ਦਰਦ ਨਾਲ ਕੋਈ ਲੈਣਾ-ਦੇਣਾ ਨਹੀਂ : ਸਾਂਪਲਾ